4 year old child : ਮੰਗਲਵਾਰ ਨੂੰ ਸੀ. ਆਈ. ਐੱਸ. ਐੱਫ. ਦੇ ਜਵਾਨ ਦਾ ਚਾਰ ਸਾਲ ਦਾ ਬੇਟਾ ਕੋਰੋਨਾ ਪਾਜੀਟਿਵ ਪਾਇਆ ਗਿਆ। ਇਸ ਤੋਂ ਇਲਾਵਾ ਤਿੰਨ ਕਾਂਸਟੇਬਲ ਦੀ ਰਿਪੋਰਟ ਨੈਗੇਟਿਵ ਆਈ ਹੈ। ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 321 ਹੋ ਗਈ ਹੈ। ਸ਼ਹਿਰ ਹੁਣ ਇੰਟਰ ਸਟੇਟ ਟ੍ਰੈਵਲਿੰਗ ਹਿਸਟਰੀ ਕਾਰਨ ਸ਼ਹਿਰ ‘ਚ ਨਵੇਂ ਕੇਸ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ 6 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਹੁਣ ਸਿਰਫ 30 ਕੋਰੋਨਾ ਪਾਜੀਟਿਵ ਮਰੀਜ਼ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸ਼ਹਿਰ ਵਿਚ ਸੋਮਵਾਰ ਨੂੰ ਪਿੰਡ ਦੜ੍ਹਵਾ ਦੀ 29 ਸਾਲ ਦੀ ਔਰਤ ਕੋਰੋਨਾ ਪਾਜੀਟਿਵ ਪਾਈ ਗਈ। ਇਹ ਔਰਤ ਸੀ. ਆਈ. ਐੱਸ. ਐੱਫ. ਜਵਾਨ ਦੀ ਪਤਨੀ ਹੈ ਜੋ ਕਿ ਬੀਤੇ ਦਿਨੀਂ ਕੋਰੋਨਾ ਪਾਜੀਟਿਵ ਪਾਇਆ ਗਿਆ ਸੀ।
ਇਸੇ ਤਰ੍ਹਾਂ ਬਾਪੂਧਾਮ ਕਾਲੋਨੀ ਵਿਚ ਤਿੰਨ ਨਵੇਂ ਕੋਰੋਨਾ ਪਾਜੀਟਿਵ ਕੇਸ ਦਰਜ ਕੀਤੇ ਗਏ ਸਨ। ਉਥੇ ਮਨੀਮਾਜਰਾ ਦੇ ਮਾਡਰਨ ਹਾਊਸਿੰਗ ਕੰਪਲੈਕਸ ਵਿਚ ਬੀਤੇ ਦਿਨੀਂ 45 ਸਾਲ ਦੇ ਵਿਅਕਤੀ ਦੀ ਰਿਪੋਰਟ ਵੀ ਪਾਜੀਟਿਵ ਆਈ ਸੀ. ਸੋਮਵਾਰ ਨੂੰ ਇਸ ਵਿਅਕਤੀ ਦੀ 49 ਸਾਲ ਦੀ ਪਤਨੀ ਵੀ ਕੋਰੋਨਾ ਪਾਜੀਟਿਵ ਪਾਈ ਗਈ। ਲੌਕਡਾਊਨ ‘ਚ ਮਿਲੀ ਢਿੱਲ ਤੋਂ ਬਾਅਦ ਪੰਜਾਬ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਨਵੇਂ 55 ਪੌਜ਼ੇਟਿਵ ਕੋਰੋਨਾ ਮਰੀਜ਼ ਸਾਹਮਣੇ ਆਏ ਅਤੇ ਤਿੰਨ ਮੌਤਾਂ ਹੋਈਆਂ।
ਬੀਤੇ ਕਲ ਸੂਬੇ ਵਿਚ 55 ਨਵੇਂ ਕੇਸਾਂ ਦੀ ਪੁਸ਼ਟੀ, ਕਰੋਨਾ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 2663 ਹੋਈ ਹੋ ਗਈ ਹੈ। 2128 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਤੇ ਹੁਣ ਤੱਕ ਕੋਰੋਨਾ ਨਾਲ ਸੂਬੇ ਵਿਚ 54 ਮੌਤਾਂ ਹੋ ਚੁੱਕੀਆਂ ਹਨ। ਕਲ ਅੰਮ੍ਰਿਤਸਰ ਵਿਖੇ 8 ਮਹੀਨਿਆਂ ਦੀ ਬੱਚੀ ਸਮੇਤ 2 ਹੋਰ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਮੌਤ ਹੋ ਗਈ।