ਯੂਪੀ ਦੇ ਬਲੀਆ ਵਿਚ ਭਗਤੀ ਦਾ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ। ਜਦੋਂ ਪ੍ਰਭੂ ਸ਼੍ਰੀ ਰਾਮ ਦੀ ਭਗਤੀ ਵਿਚ ਲੀਨ ਨੌਜਵਾਨ ਜੋੜੇ ਪੈਦਲ ਬਿਹਾਰ ਤੋਂ ਯੂਪੀ ਦੇ ਬਲੀਆ ਪਹੁੰਚੇ। ਬਿਹਾਰ ਦੇ ਕਟਿਹਾਰ ਤੋਂ ਅਯੁੱਧਿਆ ਤੱਕ 900 ਕਿਲੋਮੀਟਰ ਦਾ ਪੈਦਲ ਸਫਰ ਕਰਨ ਵਾਲੇ ਪਤੀ ਰੌਸ਼ਨ ਤੇ ਪਤਨੀ ਰੌਸ਼ਨੀ ਪਿਛਲੇ 15 ਦਿਨਾਂ ਤੋਂ ਕੜਾਕੇ ਦੀ ਠੰਡ ਵਿਚ ਸ਼੍ਰੀ ਰਾਮ ਦੇ ਦਰਸ਼ਨ ਲਈ ਚੱਲ ਰਹੇ ਹਨ। ਬਿਹਾਰ ਸੀਮਾ ਤੋਂ ਯੂਪੀ ਦੇ ਬਲੀਆ ਪਹੁੰਚਦੇ ਹੀ ਰਾਮ ਭਗਤਾਂ ਨੇ ਰੌਸ਼ਨ ਤੇ ਰੌਸ਼ਨੀ ਦਾ ਖੂਬ ਸਵਾਗਤ ਕੀਤਾ।
ਪਤੀ ਰੌਸ਼ਨ ਨੇ ਕਿਹਾ ਕਿ 500ਕਿਲੋਮੀਟਰ ਚੱਲ ਚੁੱਕੇ ਹਨ ਤੇ 400 ਕਿਲੋਮੀਟਰ ਦਾ ਸਫਰ ਬਾਕੀ ਹੈ।ਰਸਤੇ ਵਿਚ ਮੁਸ਼ਕਲਾਂ ਬਹੁਤ ਹਨ ਪਰ ਹਰ ਮੁਸ਼ਕਲ ਪ੍ਰਭੂ ਸ਼੍ਰੀ ਰਾਮ ਦੀ ਸ਼ਕਤੀ ਨਾਲ ਆਸਾਨ ਜਿਹੀ ਲੱਗਣ ਲੱਗੀ ਹੈ। ਪਤਨੀ ਰੌਸ਼ਨੀ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਸਿਰਫ 22 ਜਨਵਰੀ ਨੂੰ ਪ੍ਰਭੂ ਸ਼੍ਰੀ ਰਾਮ ਦਾ ਦਰਸ਼ਨ ਕਰਨਾ ਹੈ। ਇਹ ਪ੍ਰਭੂ ਸ਼੍ਰੀ ਰਾਮ ਦੀ ਭਗਤੀ ਹੈ ਕਿ ਅਸੀਂ ਜਿਸ ਸੰਕਲਪ ਨਾਲ ਅੱਗੇ ਵਧੇ ਹਾਂ,ਉਹ ਸੰਕਪਲ ਜ਼ਰੂਰ ਪੂਰਾ ਹੋਵੇਗਾ।
ਕਟਿਹਾਰ ਤੋਂ ਅਯੁੱਧਿਆ ਤੱਕ 900 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੇ ਰੌਸ਼ਨ ਪ੍ਰਾਈਵੇਟ ਟੀਚਰ ਹਨ। 24 ਸਾਲਾ ਰੌਸ਼ਨ ਬਿਹਾਰ ਦੇ ਕਟਿਹਾਰ ਜਨਪਦ ਦੇ ਪੋਠੀਆ ਚਾਂਦਪੁਰ ਪਿੰਜ ਦੇ ਰਹਿਣ ਵਾਲੇ ਹਨ। ਅਯੁੱਧਿਆ ਤੱਕ ਦੀ ਯਾਤਰਾ ਵਿਚ ਪਤੀ ਰੌਸ਼ਨ ਦੀ ਪਤਨੀ ਰੌਸ਼ਨੀ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ।
ਰੌਸ਼ਨ ਤੇ ਰੌਸ਼ਨ ਦਾ ਵਿਆਹ 6 ਫਰਵਰੀ 2023 ਨੂੰ ਹੋਇਆ। ਰੌਸ਼ਨੀ ਦਾ ਕਹਿਣਾ ਹੈ ਕਿ ਰਸਤੇ ਵਿਚ ਜਦੋਂ ਅਸੀਂ ਦੋਵੇਂ ਧੱਕ ਜਾਂਦੇ ਹਾਂ ਤਾਂ ਅਜਿਹਾ ਅਨੁਭਵ ਹੁੰਦਾ ਹੈ ਕਿ ਭਗਵਾਨ ਰਾਮ ਸੀਤਾ ਵੀ ਇਸੇ ਤਰ੍ਹਾਂ ਬਨਵਾਸ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਦੇ ਹੋਣਗੇ ਪਰ ਪਤੀ-ਪਤਨੀ ਦਾ ਵਿਸ਼ਵਾਸ ਜਦੋਂ ਅਟਲ ਹੁੰਦਾ ਹੈ ਤਾਂ ਰਸਤੇ ਦੇ ਹਰ ਕਾਂਟੇ ਵੀ ਫੁੱਲ ਦੀ ਤਰ੍ਹਾਂ ਲੱਗਦੇ ਹਨ।
20 ਦਸੰਬਰ ਦੇ ਦਿਨ ਪਤੀ-ਪਤਨੀ ਨੇ ਇਹ ਫੈਸਲਾ ਕੀਤਾ ਕਿ ਉਹ 22 ਜਨਵਰੀ ਨੂੰ ਅਯੁੱਧਿਆ ਵਿਚ ਹੋਣ ਵਾਲੇ ਪ੍ਰਭੂ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਵਿਚ 900 ਕਿਲੋਮੀਟਰ ਪੈਦਲ ਯਾਤਰਾ ਕਰਨਗੇ। ਪਰਿਵਾਰ ਨੂੰ ਨਹੀਂ ਪਤਾ ਕਿ ਪਤੀ-ਪਤਨੀ 900 ਕਿਲੋਮੀਟਰ ਪੈਦਲ ਯਾਤਰਾ ‘ਤੇ ਜਾ ਰਹੇ ਹਨ। ਰੌਸ਼ਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਇਹ ਨਹੀਂ ਦੱਸਿਆ ਕਿ ਅਸੀਂ ਦੋਵੇਂ ਕਟਿਹਾਰ ਤੋਂ ਅਯੁੱਧਿਆ ਤੱਕ ਪੈਦਲ ਯਾਤਰਾ ‘ਤੇ ਨਿਕਲ ਰਹੇ ਹਨ। ਆਪਣੇ ਪਰਿਵਾਰ ਨੂੰ ਇਹ ਗੱਲ ਕਹਿ ਕੇ ਨਿਕਲੇ ਕਿ ਦੋਵੇਂ ਕਿਸੇ ਟ੍ਰੇਨ ਜਾਂ ਬੱਸ ਨਾਲ ਅਯੁੱਧਿਆ ਦਰਸ਼ਨ ਕਰਨ ਜਾ ਰਹੇ ਹਨ। ਦਿਨ ਭਰ ਚੱਲਣ ਦੇ ਬਾਅਦ ਸ਼ਾਮ ਨੂੰ ਰਸਤੇ ਵਿਚ ਕਿਸੇ ਮਦਦਗਾਰ ਦੇ ਘਰ ਰੁਕ ਜਾਂਦੇ ਹਾਂ ਤੇ ਸਵੇਰੇ ਹੁੰਦੇ ਹੀ ਅਯੁੱਧਿਆ ਧਾਮ ਦੀ ਯਾਤਰਾ ਸ਼ੁਰੂ ਕਰ ਦਿੰਦੇ ਹਾਂ।
ਇਹ ਵੀ ਪੜ੍ਹੋ : ਬਰਨਾਲਾ ‘ਚ ਕਿਸਾਨ ਦੀਆਂ ਤਿੰਨ ਧੀਆਂ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ, ਇਕੱਠਿਆਂ ਹਾਸਲ ਕੀਤੀ ਸਰਕਾਰੀ ਨੌਕਰੀ
ਰੌਸ਼ਨ ਤੇ ਰੌਸ਼ਨੀ ਲਗਾਤਾਰ ਪੈਦਲ ਯਾਤਰਾ ਵਿਚ ਅੱਗੇ ਵਧਦੇ ਜਾ ਰਹੇ ਹਨ ਤੇ ਰੌਸ਼ਨੀ ਦਾ ਕਹਿਣਾ ਹੈ ਕਿ ਇਸ ਯਾਤਰਾ ਦਾ ਸਭ ਤੋਂ ਵੱਡਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲਣਾ ਹੈ ਕਿ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ। ਸਫਰ ਦੌਰਾਨ ਜੋ ਲੋਕ ਵੀ ਸਾਡੀ ਮਦਦ ਕਰ ਰਹੇ ਹਨ ਉਨ੍ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਸ ਯਾਤਰਾ ਦਾ ਮਕਸਦ ਨੌਜਵਾਨਾਂ ਵਿਚ ਹਿੰਦੂ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਵੀ ਹੈ।