Akali ready for : ਮੁਕੇਰੀਆਂ ‘ਚ ਜਲੰਧਰ ਪਠਾਨਕੋਟ ਮੁੱਖ ਮਾਰਗ ‘ਤੇ ਮੁਕੇਰੀਆਂ ਦੇ ਭੰਗਾਲਾ ਚੁੰਗੀ ‘ਤੇ ਅਕਾਲੀ ਦਲ ਦੇ ਯੂਥ ਦੇ ਜਨਰਲ ਸਕੱਤਰ ਸਰਬਜੋਤ ਸਿੰਘ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨਾਲ ਕਿਸਾਨ ਵਿਰੋਧੀ ਖੇਤੀ ਬਿੱਲਾਂ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬਟਾਲਾ ਵਿੱਚ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ‘ਚ ਧਰਨਾ ਸ਼ੁਰੂ ਹੋ ਗਿਆ। ਬਟਾਲਾ ਜੇ ਐਂਡ ਕੇ ਅਤੇ ਹਿਮਾਚਲ ਨੂੰ ਜਾਣ ਵਾਲੇ ਰਸਤੇ ਨੂੰ ਵਿਧਾਇਕ ਲੋਧੀਨੰਗਲ ਤੇ ਸਾਥੀਆਂ ਨੇ ਸੀਲ ਕਰ ਦਿੱਤਾ।
ਪੰਜਾਬ ‘ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਸਾਦੀ ਵਰਦੀ ‘ਚ ਜਵਾਨ ਤਾਇਨਾਤ ਕੀਤੇ ਗਏ ਹਨ। ਸਰਕਾਰ ਨੇ ਕਿਸਾਨਾਂ ਨੂੰ ਕਾਨੂੰਨ ਹੱਥ ‘ਚ ਨਾ ਲੈਣ ਦੀ ਅਪੀਲ ਕੀਤੀ ਹੈ। ਬੰਦ ਨੂੰ ਸਿਆਸੀ ਦਲਾਂ ਤੇ ਆੜ੍ਹਤੀਆਂ ਦਾ ਵੀ ਸਮਰਥਨ ਮਿਲਿਆ। ਸਰਕਾਰੀ ਅਧਿਆਪਕ ਵੀ ਕਿਸਾਨਾਂ ਦੇ ਸਮਰਥਨ ‘ਚ ਆਏ। ਹੁਸ਼ਿਆਰਪੁਰ ਦੇ ਦਸੂਹਾ ‘ਚ ਨੈਸ਼ਨਲ ਹਾਈਵੇ ‘ਤੇ ਜਾਮ ਲਗਾ ਕੇ ਕਿਸਾਨ ਬੈਠੇ ਹੋਏ ਹਨ। ਫਰੀਦਕੋਟ ‘ਚ ਟਰਾਂਸਪੋਰਟ ਬੰਦ ਰਿਹਾ, ਬੱਸ ਸਟੈਂਡ ‘ਤੇ ਬੱਸਾਂ ਖੜ੍ਹੀਆਂ ਰਹੀਆਂ ਤੇ ਪੈਟਰੋਲ ਪੰਪ ਵੀ ਬੰਦ ਦਿਖੇ। ਜਿਲ੍ਹਾ ਪਠਾਨਕੋਟ ਵਿਖੇ ਰੇਲਵੇ ਟਰੈਕ ‘ਤੇ ਪੁਲਿਸ ਟੀਮ ਤਾਇਨਾਤ ਕੀਤੀ ਗਈ।
ਇਸੇ ਤਰ੍ਹਾਂ ਕਿਸਾਨਾਂ ਨੇ ਅੰਮ੍ਰਿਤਸਰ ਤੇ ਫਿਰੋਜ਼ਪੁਰ ‘ਚ ਰੇਲ ਪਟੜੀਆਂ ‘ਤੇ ਕਬਜ਼ਾ ਕੀਤਾ। ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਬਰਨਾਲਾ ਤੇ ਸੰਗਰੂਰ ‘ਚ ਰੇਲ ਪਟੜੀਆਂ ਨੂੰ ਜਾਮ ਕੀਤਾ। ਉਥੇ ਰੇਲ ਟਰੈਕ ਦੀ ਸੁਰੱਖਿਆ ਲਈ CRPF ਤੇ ਪੁਲਿਸ ਦੇ ਜਵਾਨਾਂ ਨਾਲ ਸਾਦੀ ਵਰਦੀ ‘ਚ ਸੁਰੱਖਿਆ ਕਰਮਚਾਰੀ ਤਾਇਨਾਤ ਹਨ।