Another 4 Covid-19 : ਚੰਡੀਗੜ੍ਹ ਵਿਖੇ ਬੀਤੇ ਦਿਨੀ ਪਿੰਡ ਦੜਵਾ ਵਿਚ ਸੀ ਆਈ ਐਸ ਐਫ ਦੇ ਕਾਂਸਟੇਬਲ ਕੋਰੋਨਾ ਦਾ ਪਾਜੀਟਿਵ ਹੋਣ ਦੀ ਪੁਸ਼ਟੀ ਹੋਈ ਸੀ ਹੁਣ ਉਸਦੀ ਪਤਨੀ ਦੇ ਇਲਾਵਾ ਸੈਕਟਰ 41 ਦਾ 25 ਸਾਲ ਦਾ ਨੌਜਵਾਨ ਅਤੇ ਬਾਪੂਧਾਮ ਕਾਲੋਨੀ ਵਿਚ ਦੋ ਲੋਕ ਕੋਰੋਨਾ ਪਾਜੀਟਿਵ ਪਏ ਗਏ ਹਨ। ਚੰਡੀਗੜ੍ਹ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 318 ਕੇਸ ਸਾਹਮਣੇ ਆਏ ਹਨ।ਹੁਣ 39 ਕੇਸ ਐਕਟਿਵ ਹਨ।ਚੰਡੀਗੜ੍ਹ ਵਿਚ 273 ਦੇ ਕਰੀਬ ਲੋਕ ਠੀਕ ਹੋ ਗਏ ਹਨ ਅਤੇ 5 ਮਰੀਜਾਂ ਦੀ ਮੌਤ ਹੋਈ ਹੈ।
ਪਿੰਡ ਦੜਵਾ ਅਤੇ ਮਨੀਮਾਜਰਾ ਵਿਚ ਐਤਵਾਰ ਨੂੰ 2 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ। ਦੜਵਾ ਦੇ ਜਿਸ ਵਿਅਕਤੀ ਦੀ ਰਿਪੋਰਟ ਪਾਜੀਟਿਵ ਆਈ ਹੈ ਉਹ 33 ਸਾਲਾ ਸੀ. ਆਰ. ਐੱਸ. ਐੱਫ. ਦਾ ਜਵਾਨ ਹੈ। ਇਸ ਏਰੀਏ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਹੈ। ਇਸ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਬਾਪੂਧਾਮ ਕਾਲੋਨੀ ਦੀ ਤਰ੍ਹਾਂ ਇਹ ਵੀ ਸ਼ਹਿਰ ਦਾ ਸੰਘਣੀ ਆਬਾਦੀ ਵਾਲਾ ਖੇਤਰ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰਸੈਕਟਰ-26 ਵਿਖੇ ਬਾਪੂਧਾਮ ਕਾਲੋਨੀ ਵਿਚ 4 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਸਨ। ਹੁਣ ਸ਼ਹਿਰ ਦੀ ਇਕ ਹੋਰ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਕੋਰੋਨਾ ਦਾ ਕੇਸ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਲਈ ਵਾਇਰਸ ਦੀ ਚੇਨ ਤੋੜਨ ਨੂੰ ਲੈ ਕੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਇਸੇ ਅਧੀਨ ਪਿੰਡ ਦੜਵਾ ਨੂੰ ਸੀਲ ਕਰ ਦਿੱਤਾ ਗਿਆ ਹੈ।
ਕੋਰੋਨਾ ਸੰਕਰਮਿਤ ਸੀ. ਆਈ. ਐੱਸ. ਐੱਫ. ਪੰਜਾਬ ਦੇ ਸਿਵਲ ਸਕੱਤਰੇਤ ਵਿਚ ਕੰਮ ਕਰਦਾ ਹੈ। ਇਹ ਜਵਾਨ ਪਿੰਡ ਦੜਵਾ ਵਿਚ ਰਹਿੰਦਾ ਹੈ ਜਦੋਂ ਕਿ ਦੂਜਾ ਮਾਮਲਾ ਮਨੀਮਾਜਰਾ ਦਾ ਹੈ। ਮਨੀਮਾਜਰਾ ਦੇ ਮਾਡਰਨ ਹਾਊਸਿੰਗ ਕੰਪਲੈਕਸ ਵਿਚ ਐਤਵਾਰ ਨੂੰ 46 ਸਾਲਾ ਵਿਅਕਤੀ ਦੀ ਕੋਰੋਨਾ ਪੁਸ਼ਟੀ ਹੋਈ ਹੈ। ਉਕਤ ਵਿਅਕਤੀ ਨੂੰ ਪੰਚਕੂਲਾ ਦੇ ਸੈਕਟਰ-6 ਵਿਖੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਸ਼ਹਿਰ ਵਿਚ ਹੁਣ ਤਕ 5312 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਜਾ ਚੁੱਕੇ ਹਨ ਅਤੇ 4977 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।