Bhagwant Mann demanded : ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਤੋਂ SYL ਨਹਿਰ ਅਤੇ ਪੰਜਾਬ ਦੇ ਪਾਣੀ ‘ਤੇ ਤੁਰੰਤ ਸਰਬ ਸੰਮਤੀ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ SYL ਵਿਵਾਦ ਅਤੇ ਸੂਬੇ ਦੇ ਦਰਿਆਈ ਪਾਣੀ ਦੀ ਲੁੱਟ ਰੋਕਣ ਲਈ ਸੂਬੇ ਦੇ ਸਾਰੇ ਰਾਜਨੀਤਕ ਦਲਾਂ, ਕਾਨੂੰਨੀ ਮਾਹਿਰਾਂ, ਕਿਸਾਨ ਮਜ਼ਦੂਰਾਂ ਦੇ ਮੁੱਖ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੁੱਖ ਮੰਤਰੀ ਤੁਰੰਤ ਸਰਬ ਸਾਂਝੀ ਬੈਠਕ ਕਰੇ ਤਾਂ ਕਿ ਕੇਂਦਰ ਸਮੇਤ ਸਾਰੀਆਂ ਸੂਬਾ ਸਰਕਾਰਾਂ ਨੂੰ ਪੰਜਾਬ ਵਲੋਂ ਇਕਜੁੱਟ ਹੋ ਕੇ ਸਪੱਸ਼ਟ ਸੰਦੇਸ਼ ਦਿੱਤਾ ਜਾ ਸਕੇ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ ਹੈ।
ਚੀਮਾ ਨੇ ਕਿਹਾ ਕਿ SYL ਕੇਂਦਰ ਦੇ ਖੇਤੀ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਸੋਧ ਬਿਲ 2020 ਖਿਲਾਫ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਸਮੇਂ ਦੀ ਲੋੜ ਹੈ ਕਿਉਂਕਿ 28 ਅਗਸਤ ਨੂੰ ਬੁਲਾਏ ਗਏ 4 ਘੰਟੇ ਦੇ ਸੈਸ਼ਨ ‘ਚ ਪੰਜਾਬ ਨਾਲ ਜੁੜੇ ਇਨ੍ਹਾਂ ਅਹਿਮ ਮੁੱਦਿਆਂ ‘ਤੇ ਵਿਚਾਰ ਕਰਨਾ ਸੰਭਵ ਨਹੀਂ ਹੈ। ਤਰਨਤਾਰਨ ‘ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਲਈ ਜ਼ਿੰਮੇਵਾਰ ਲੋਕਾਂ ਦੀ ਗ੍ਰਿਫਤਾਰੀ ਲਈ ਆਮਆਦਮੀ ਪਾਰਟੀ ਨੇ SSP ਦਫਤਰ ਦੇ ਬਾਹਰ ਧਰਨਾ ਦਿੱਤਾ।
ਵਿਧਾਇਕ ਸੰਧਵਾਂ ਨਾਲ ਮਨਜਿੰਦਰ ਸਿੰਘ ਸਿੱਧੂ, ਕਸ਼ਮੀਰ ਸਿੰਘ ਸੋਹਲ, ਰਣਜੀਤ ਸਿੰਘ ਚੀਮਾ, ਜਸਬੀਰ ਸਿੰਘ ਸੁਰ ਸਿੰਘ, ਦਲਜੀਤ ਸਿੰਘ ਟੋਂਗ, ਲਾਲਜੀਤ ਸਿੰਘ ਭੁੱਲਰ, ਗੁਰਦੇਵ ਸਿੰਘ ਲਾਖਨਾ ਵੀ ਰਾਤ ਨੂੰ 12 ਵਜੇ ਧਰਨੇ ‘ਤੇ ਬੈਠੇ। ਵਿਧਾਇਕ ਦਾ ਕਹਿਣਾ ਹੈ ਕਿ ਐੱਸ.ਐੱਸ. ਪੀ. ਕਾਨੂੰਨ ਦੀ ਪਾਲਣਾ ਕਰਨ ਦੀ ਬਜਾਏ ਖੁਦ ਪਾਰਟੀ ਬਣ ਰਹੇ ਹਨ। ਇਸ ਗੱਲ ਨੂੰ ਉਹ ਵਿਧਾਨ ਸਭਾ ‘ਚ ਚੁੱਕਣਗੇ। ਸਾਡੀ ਲੜਾਈ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਹੈ।