ਯੂਟਿਊਬ ਨੇ ਹੁਣੇ ਜਿਹੇ ਆਪਣੇ ਪਲੇਟਫਾਰਮ ‘ਤੇ ਐਡ ਬਲਾਕਰ ਨੂੰ ਬਲਾਕ ਕਰਨ ਦਾ ਫੈਸਲਾ ਲਿਆ ਹੈ ਪਰ ਉਸ ਦਾ ਇਹ ਫੈਸਲਾ ਉਸ ‘ਤੇ ਹੀ ਭਾਰੀ ਪੈ ਗਿਆ ਹੈ। ਯੂਟਿਊਬ ‘ਤੇ ਕ੍ਰਿਮੀਨਲ ਚਾਰਜਿਸ ਲੱਗੇ ਹਨ ਤੇ ਯੂਰਪ ਵਿਚ ਯੂਜਰਸ ਦੀ ਜਾਸੂਸੀ ਨੂੰ ਲੈ ਕੇ ਮੁਕੱਦਮਾ ਹੋਇਆ ਹੈ।
ਯੂਟਿਊਬ ਨੇ ਐਡ ਬਲਾਕਰ ਨੂੰ ਬਲਾਕ ਕਰਨ ਦੀ ਆੜ ਵਿਚ ਯੂਜਰਸ ਦੀ ਜਾਸੂਸੀ ਕੀਤੀ ਹੈ। ਇਕ ਪ੍ਰਾਈਵੇਸੀ ਕੰਸਲਟੈਂਟ ਅਲੈਕਜੈਂਡਰ ਹਨਫ ਨੇ ਐਡਬਲਾਕਰ ਨੂੰ ਬਲਾਕ ਕਰਨ ਵਾਲੇ ਗੂਗਲ ਦੇ ਨਵੇਂ ਸਿਸਟਮ ਨੂੰ ‘ਸਪਾਈਵੇਅਰ’ ਦੱਸਿਆ ਤੇ ਆਇਰਿਸ਼ ਡਾਟਾ ਸੁਰੱਖਿਆ ਕਮਿਸ਼ਨ ‘ਚ ਇਕ ਸ਼ਿਕਾਇਤ ਕਰਨ ਦੀ ਪਲਾਨਿੰਗ ਕੀਤੀ ਹੈ।
ਅਲੇਕਜੈਂਡਰ ਹਨਫ ਆਇਰਲੈਂਡ ਦੇ ਕੰਪਿਊਟਰ ਗਲਤ ਇਸਤੇਮਾਲ ਕਾਨੂੰਨ ਤਹਿਤ ਯੂਟਿਊਬ ਖਿਲਾਫ ਸ਼ਿਕਾਇਤ ਦਰਜ ਕਰਨ ਜਾ ਰਹੇ ਹਨ। ਆਇਰਲੈਂਡ ਦੀ ਰਾਸ਼ਟਰੀ ਪੁਲਿਸ ਨੇ ਹਨਫ ਦੀ ਸ਼ਿਕਾਇਤ ਸਵੀਕਾਰ ਕਰ ਲਈ ਹੈ ਤੇ ਹੋਰ ਜਾਣਕਾਰੀ ਮੰਗੀ ਹੈ। ਹਨਫ ਮੁਤਾਬਕ You Tube ਦੀ ਬ੍ਰਾਊਜਰ ਟ੍ਰੈਕਿੰਗ ਸਿਸਟਮ ਸਕ੍ਰਿਪਟ ਐਂਡ ਬਲਾਕਰ ਦੀ ਪਛਾਣ ਕਰਨ ਦੇ ਨਾਲ-ਨਾਲ ਯੂਜਰਸ ਦੀ ਜਾਸੂਸੀ ਕਰ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਹਫਤੇ ਹੀ You Tube ਨੇ ਐਡ ਬਲਾਕਰ ਦਾ ਇਸਤੇਮਾਲ ਕਰ ਰਹੇ ਕਈ ਯੂਜਰਸ ਨੂੰ ਇਸ ਲਈ ਅਲਰਟ ਵੀ ਭੇਜਿਆ ਹੈ। ਅਲਰਟ ਵਿਚ ਯੂਟਿਊਬ ਨੇ ਕਿਹਾ ਕਿ ਤਿੰਨ ਵੀਡੀਓ ਦੇਖਣ ਦੇ ਬਾਅਦ ਤੁਹਾਡਾ ਵੀਡੀਓ ਪਲੇਅਰ ਬਲਾਕ ਹੋ ਜਾਵੇਗਾ। ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ad blocker ਦਾ ਇਸਤੇਮਾਲ ਕਰ ਰਹੇ ਹੋ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਤਿੰਨ ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਹੁਣ ਤੁਹਾਡੇ ਕੋਲ ਦੋ ਹੀ ਵਿਕਲਪ ਹਨ ਜਾਂ ਤਾਂ ਤੁਸੀਂ YouTube ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਲਓ ਜਾਂ ਫਿਰ ਵੀਡੀਓ ਦਾ ਨਾਲ ਐਡ ਵੀ ਦੇਖੋ। ਸਿੱਧੇ ਸ਼ਬਦਾਂ ਵਿਚ ਕਹਾਂ ਤਾਂ You Tube ਨੇ ਐਡ ਬਲਾਕਰ ਨੂੰ ਆਪਣੇ ਪਲੇਟਫਾਰਮ You Tubeਤੇ ਬੰਦ ਕਰ ਦਿੱਤਾ ਹੈ ਯਾਨੀ ਹੁਣ ਤੁਸੀਂ ਐਡ ਬਲਾਕਰ ਯੂਜ਼ ਕਰਦੇ ਹੋਏ You Tube ‘ਤੇ ਐਡ ਫ੍ਰੀ ਵੀਡੀਓ ਨਹੀਂ ਦੇਖ ਸਕਦੇ।