BSF nabs man : ਗੁਰਦਾਸਪੁਰ : ਸੀਮਾ ਸੁਰੱਖਿਆ ਬਲ ਦੇ ਸੈਕਟਰ ਗੁਰਦਾਸਪੁਰ ਦੀ ਬੀ. ਓ. ਪੀ. ਚੱਕਰੀ ਕੋਲ ਐਤਵਾਰ ਰਾਤ ਨੂੰ LIC ਗੁਰਦਾਸਪੁਰ ‘ਚ ਤਾਇਨਾਤ ਕਰਮਚਾਰੀ ਕਾਰ ਸਮੇਤ ਫੜਿਆ ਗਿਆ ਹੈ।ਰਾਤ ਲਗਭਗ ਸਾਢੇ 11 ਵਜੇ ਆਪਣੀ ਐੱਸ. ਯੂ. ਵੀ. ਕਾਰ ਲੈ ਕੇ ਫੇਸਿੰਗ ਕੋਲ ਪਹੁੰਚ ਗਿਆ। ਬੀ. ਓ. ਪੀ. ਚੱਕਰੀ ‘ਤੇ ਬੀ. ਐੱਸ. ਐੱਫ. ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਸ਼ਰਾਬ ਪੀਤੀ ਹੋਈ ਸੀ। ਸਰਹੱਦ ਦੇ ਪਾਰ ਪਾਕਿਸਤਾਨ ਦੀ ਤਖਤੂਪੁਰ ਪੋਸਟ ਹੈ। ਦੋਸੀ ਤੋਂ BSF ਦੇ ਅਧਿਕਾਰੀ ਪੁੱਛਗਿਛ ਕਰ ਰਹੇ ਹਨ। ਫੜਿਆ ਗਿਆ ਅਮਰਜੀਤ ਸਿੰਘ ਪੰਨੂ ਗੁਰਦਾਸਪੁਰ ਸ਼ਹਿਰ ਦਾ ਰਹਿਣ ਵਾਲਾ ਹੈ। ਉਹ ਐੱਲ. ਆਈ. ਸੀ. ‘ਚ ਡਿਵੈਲਪਮੈਂਟ ਅਫਸਰ ਹੈ। ਚਕਰੀ ਪੋਸਟ ਦੇ ਕੋਲ ਹੀ ਲਗਭਗ ਦੋ ਸਾਲ ਪਹਿਲਾਂ ਵੀ ਪਾਕਿਸਤਾਨ ਤੋਂ ਹਥਿਾਰ ਸਪਲਾਈ ਕਰਨ ਦੀ ਕੋਸ਼ਿਸ਼ ਹੋਈ ਸੀ ਜਿਸ ਨੂੰ ਬੀ. ਐੱਸ. ਐੱਫ. ਨੇ ਅਸਫਲ ਕਰ ਦਿੱਤਾ ਸੀ।
ਦੂਜੇ ਪਾਸੇ ਭਾਰਤ-ਪਾਕਿ ਸਰਹੱਦ ‘ਤੇ ਸਥਿਤ 124 ਬਟਾਲੀਅਨ ਦੀ ਚੈਕ ਪੋਸਟ ਜੱਲੋਕੇ ਗੇਟ ਨੰਬਰ 208/7 ਦੀ ਕੰਢੇਦਾਰ ਤਾਰ ਤੋਂ ਇਸ ਪਾਰ 4 ਪੈਕੇਟ ਹੈਰੋਇਨ ਦੇ ਵੀ ਫੜੇ ਗਏ ਹਨ। ਇਨ੍ਹਾਂ ਪੈਕੇਟਾਂ ‘ਚੋਂ 2 ਕਿਲੋ ਹੈਰੋਇਨ ਮਿਲੀ। ਭਾਰਤ-ਪਾਕਿ ਸਰਹੱਦ ‘ਤੇ ਸਥਿਤ ਚੌਕੀ ਜੱਲੋਕੇ ਦੇ ਗੇਟ ਨੰਬਰ 208/7 ‘ਤੇ ਡਿਊਟੀ ਦੇ ਰਹੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਸ਼ਨੀਵਾਰ ਰਾਤ ਕੁਝ ਹਲਚਲ ਸੁਣਾਈ ਦਿੱਤੀ ਸੀ। ਸਵੇਰੇ ਉੱਚ ਅਧਿਕਾਰੀਆਂ ਦੀ ਅਗਵਾਈ ‘ਚ ਪੋਸਟ ਦੇ ਨੇੜੇ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ ਉਥੇ ਚਾਰ ਪੈਕੇਟ ਮਿਲੇ।