Captain announces increased : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗਲਵਾਨ ਘਾਟੀ ‘ਚ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਦਿਵਿਆਂਗ ਸੈਨਿਕਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਦੀ ਅਦਾਇਗੀ ਲਈ ਬਜਟ ਅਲਾਟ ਕਰ ਦਿੱਤਾ ਹੈ। ਬਜਟ ਐਲਾਨਣ ਤੋਂ ਬਾਅਦ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਗਲਵਾਨ ਘਾਟੀ ਅਤੇ ਹੋਰ ਦਹਿਸ਼ਤਗਰਦੀ ਵਿਰੋਧੀ ਆਪ੍ਰੇਸ਼ਨਾਂ ਦੇ ਸ਼ਹੀਦਾਂ ਜਿਨ੍ਹਾਂ ਵਿੱਚ ਸਿਪਾਹੀ ਗੁਰਬਿੰਦਰ ਸਿੰਘ (3 ਪੰਜਾਬ) ਨੰ:254989ਐਫ, ਸਿਪਾਹੀ ਗੁਰਤੇਜ ਸਿੰਘ (3 ਪੰਜਾਬ) ਨੰ: 2516683ਐਕਸ, ਲਾਂਸ ਨਾਇਕ ਸਲੀਮ ਖਾਨ (58 ਇੰਜੀਨੀਅਰ ਰੈਜੀਮੈਂਟ) ਨੰ:18014108ਐਕਸ, ਨਾਇਕ ਰਾਜਵਿੰਦਰ ਸਿੰਘ(24 ਪੰਜਾਬ/53 ਆਰ.ਆਰ.) ਨੰ:2503271ਐਕਸ ਅਤੇ ਸਿਪਾਹੀ ਲਖਵੀਰ ਸਿੰਘ (4 ਸਿੱਖ ਲਾਈਟ ਇਨਫੈਂਟਰੀ) ਨੰ:4493039ਐਚ ਵੀ ਸ਼ਾਮਲ ਹਨ, ਦੇ ਬੈਟਲ ਕੈਜੂਅਲਟੀ ਸਰਟੀਫਿਕੇਟ ਪਹਿਲ ਦੇ ਆਧਾਰ ਆਧਾਰ ’ਤੇ ਮੁਹੱਈਆ ਕਰਵਾਏ ਜਾਵੇ ਤਾਂ ਜੋ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧੀ ਹੋਈ ਐਕਸ ਗ੍ਰੇਸ਼ੀਆ ਦੀ ਰਕਮ ਦਿਤੀ ਜਾ ਸਕੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਵੱਖੋ-ਵੱਖਰੇ ਆਪ੍ਰੇਸ਼ਨਾਂ ਵਿੱਚ, ਜਿਨ੍ਹਾਂ ’ਚ ਅਸਲ ਕੰਟਰੋਲ ਰੇਖਾ ਵਿਖੇ ਗਲਵਾਨ ਘਾਟੀ ਵਿਖੇ ਹੋਈਆਂ ਹਾਲੀਆ ਫੌਜੀ ਝੜਪਾਂ ਦੇ ਸ਼ਹੀਦ ਵੀ ਸ਼ਾਮਲ ਹਨ, ਸ਼ਹੀਦ ਹੋਏ ਸੈਨਿਕਾਂ ਅਤੇ ਅੰਗਹੀਣ ਹੋ ਚੁੱਕੇ ਸੈਨਿਕਾਂ ਨੂੰ ਪੰਜਾਬ ਸਰਕਾਰ ਨੇ ਵਧੀ ਹੋਈ ਐਕਸ ਗ੍ਰੇਸ਼ੀਆ ਰਕਮ ਦੇਣ ਦਾ ਐਲਾਨ ਕੀਤਾ ਹੈ। ਜੰਗੀ ਸ਼ਹੀਦਾਂ ਦੇ ਵਾਰਸਾਂ ਅਤੇ ਮਾਪਿਆਂ ਨੂੰ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਕਮ 12 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕੀਤੀ ਗਈ ਹੈ ਜਦੋਂਕਿ ਅੰਗਹੀਣ ਸੈਨਿਕਾਂ ਦੇ ਸਬੰਧ ਵਿੱਚ ਦਿਵਿਆਂਗ ਦੀ ਪ੍ਰਤੀਸ਼ਤ ਦੇ ਅਨੁਸਾਰ ਐਕਸ ਗ੍ਰੇਸ਼ੀਆ ਰਕਮ ਵਧਾ ਕੇ 20 ਲੱਖ ਕਰ ਦਿੱਤੀ ਗਈ ਹੈ।