ਨਵਾਂਸ਼ਹਿਰ ਰੋਪੜ ਨੈਸ਼ਨਲ ਹਾਈਵੇ ‘ਤੇ ਪਿੰਡ ਕਮਾਲਪੁਰ ਕੋਲ ਸਕੂਟੀ ਅਤੇ ਇਨੋਵਾ ਕਾਰ ਦੀ ਟੱਕਰ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਧੀ ਗੰਭੀਰ ਫੱਟੜ ਹੋ ਗਈ ਜਿਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਮਾਂ-ਧੀ ਸਕੂਟੀ ‘ਤੇ ਦੇਵਰਾਣੀ ਨੂੰ ਲੋਹੜੀ ਦਾ ਤਿਓਹਾਰ ਦੇਣ ਲਈ ਪਿੰਡ ਮੰਡੇਰਾ ਮੰਡ ਜਾ ਰਹੀਆਂ ਸਨ। ਜਦੋਂ ਉਹ ਪਿੰਡ ਕਮਾਲਪੁਰ ਮੇਨ ਹਾਈਵ ‘ਤੇ ਕੱਟ ਤੋਂ ਪਿੰਡ ਮੰਡੇਰਾ ਮੰਡ ਵੱਲ ਮੁੜ ਲੱਗੀਆਂ ਤਾਂ ਬਲਾਚੌਰ ਵੱਲੋਂ ਇਕ ਇਨੋਵਾ ਕਾਰ ਨੇ ਕਾਫੀ ਦੂਰ ਤੋਂ ਬ੍ਰੇਕ ਲਗਾਈ ਪਰ ਫਿਰ ਵੀ ਕਾਰ ਉਨ੍ਹਾਂ ਦੀ ਸਕੂਟੀ ਵਿਚ ਜਾ ਵੱਜੀ।
ਹਾਦਸੇ ਵਿਚ ਕਮਲਜੀਤ ਕੌਰ (40) ਪਤਨੀ ਗੁਰਵਿੰਦਰ ਸਿੰਘ ਪਿੰਡ ਗਹੂਣ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਉਸ ਦੀ ਧੀ ਜਸਮੀਤ ਕੌਰ (16) ਪੁੱਤਰੀ ਗੁਰਵਿੰਦਰ ਗੰਭੀਰ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਤੁਰੰਤ ਬਲਾਚੌਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਜਸਮੀਤ ਕੌਰ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : LG ਨੇ ਦਿੱਲੀ ‘ਚ ਇਕ ਹੋਰ CBI ਜਾਂਚ ਦਾ ਦਿੱਤਾ ਹੁਕਮ, 223 ਕਰੋੜ ਦੇ ਘਪਲੇ ਦਾ ਦੋਸ਼
ਲੜਕੀ ਦੇ ਪਿਤਾ ਗੁਰਵਿੰਦਰ ਸਿੰਘ ਫੌਜ ਵਿਚ ਨੌਕਰੀ ਕਰਦੇ ਹਨ ਜੋ ਦੋ ਦਿਨ ਪਹਿਲਾਂ ਹੀ ਪਿੰਡ ਗਹੂੰਣ ਤੋਂ ਆਪਣੀ ਡਿਊਟੀ ‘ਤੇ ਗਏ ਹਨ। ਗੁਰਵਿੰਦਰ ਸਿੰਘ ਦੇ ਦੋ ਬੱਚੇ ਹਨ।ਇਕ ਲੜਕਾ ਤੇ ਇਕ ਲੜਕੀ। ਕਾਠਗੜ੍ਹ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕਮਲਜੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”