Case registered against : ਤਰਨਤਾਰਨ ਸਦਰ ਥਾਣਾ ਪੁਲਸ ਨੇ ਬੀਤੀ ਰਾਤ ਨੈਸ਼ਨਲ ਹਾਈਵੇ ਅੰਮ੍ਰਿਤਸਰ ਬਠਿੰਡਾ ‘ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਵੀਰਵਾਰ ਦੁਪਹਿਰ ਕਾਂਗਰਸ ਵਿਰੁੱਧ ਧਰਨਾ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ MLA ਕੁਲਤਾਰ ਸਿੰਘ ਸੰਧਵਾਂ ਸਮੇਤ 21 ਵਰਕਰਾਂ ਅਤੇ 125 ਆਣਪਛਾਤੇ ਵਰਕਰਾਂ ਉਪਰ ਮਾਮਲਾ ਦਰਜ ਕੀਤਾ ਹੈ। ਧਰਨੇ ਦੀ ਅਗਵਾਈ ਕੁਲਤਾਰ ਸਿੰਘ ਸੰਧਵਾਂ ਵਲੋਂ ਕੀਤੀ ਜਾ ਰਹੀ ਸੀ। ਇਹ ਧਰਨਾ ਉਨ੍ਹਾਂ ਵਲੋਂ ਤਰਨਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲੇ ਲੋਕਾਂ ਲਈ ਦਿੱਤਾ ਜਾ ਰਿਹਾ ਸੀ।
ਜਾਣਕਾਰੀ ਦਿੰਦਿਆਂ SSP ਧਰੁਮਨ ਐੱਚ ਨਿਰਬਲਾਇਆ ਨੇ ਦੱਸਿਆ ਕਿ ਕੋਵਿਡ-19 ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਆਮ ਆਦਮੀ ਪਾਰਟੀ ਵਲੋਂ ਨੈਸ਼ਨਲ ਹਾਈਵੇ ‘ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸੇ ਅਧੀਨ ਕਾਰਵਾਈ ਕਰਦੇ ਹੋਏ ਐੱਮ. ਐੱਲ. ਏ. ਕੁਲਤਾਰ ਸਿੰਘ ਸੰਧਵਾਂ ਅਤੇ 21 ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 125 ਅਣਪਛਾਤੇ ਵਰਕਰਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ।ਇਨ੍ਹਾਂ ਵਿਰੁੱਧ ਥਾਣਾ ਸਦਰ ਪੁਲਿਸ ਨੇ 188, 269, 341, 342, 270, 283,ਭ,ਦ,ਸ,5ਬੀ,ਡਿਜਸਟਰ ਮੈਨਜਮੈਟ, ਐਕਟ 2005, 08ਬੀ, ਨੈਸ਼ਨਲ ਹਾਈਵੇ ਐਕਟ 1956 ਧਾਰਾ ਲਗਾਈਆਂ ਗਈਆਂ ਹਨ।