ਚੰਡੀਗੜ੍ਹ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ਾ, ਡਰੱਗ ਮਨੀ ਤੇ ਕਾਰਾਂ ਆਦਿ ਸਾਮਾਨ ਬਰਾਦ ਕੀਤਾ ਹੈ।ਗੈਂਗ ਦੇ 3 ਮੈਂਬਰ ਪੁਲਿਸ ਨੇ ਫੜੇ ਹਨ। ਗੈਂਗ ਦਾ ਮੁੱਖ ਸਰਗਣਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ। ਕ੍ਰਾਈਮ ਬ੍ਰਾਂਚ ਦੇ ANTF ਨੇ 58.13 ਗ੍ਰਾਮ ਏਂਫੇਟਾਮਾਈਨ ਬਰਾਮਦ ਕੀਤਾ ਹੈ।
ਦੂਜੇ ਪਾਸੇ 121 ਗ੍ਰਾਮ ਹੈਰੋਇਨ, 153 ਗ੍ਰਾਮ ਸੋਨਾ, ਚਾਰ ਕਾਰਾਂ ਤੇ 95 ਹਜ਼ਾਰ ਦੀ ਨਕਦੀ ਆਦਿ ਸਾਮਾਨ ਜ਼ਬਤ ਕੀਤਾ ਗਿਆ ਹੈ। ਪੁਲਿਸ ਮੁਤਾਬਕ ਰੇਸ਼ਮ ਇਸ ਡਰੱਗ ਰੈਕੇਡ ਦਾ ਸਰਗਣਾ ਹੈ।ਉਸ ਦੇ ਪਾਕਿਸਤਾਨ ਨਾਲ ਵੀ ਲਿੰਕ ਹਨ।ਉਹ ਪਾਕਿਸਤਾਨ ਤੋਂ ਮੰਗਵਾਉਂਦਾ ਹੈ। ਗੈਂਗ ਦਾ ਪਹਿਲਾ ਮੈਂਬਰ ਬੀਤੀ 25 ਮਈ ਨੂੰ ਫੜਿਆ ਗਿਆ ਸੀ ਜਿਸਤੋਂ ਪੁੱਛਗਿਛ ਦੇ ਆਧਾਰ ‘ਤੇ ਬਾਕੀ ਦੋ ਦੀ ਗ੍ਰਿਫਤਾਰੀ ਹੋਈ ਹੈ।
ਪੁਲਿਸ ਨੇ ਪਹਿਲਾਂ ਨਸ਼ੇ ਦੇ ਤਸਕਰ ਮੁਹੰਮਦ ਇਮਤਿਆਜ ਨੂੰ ਫੜਿਆਸੀ ਅਤੇ ਉਸ ਦੇ ਖੁਲਾਸੇ ਤੋਂ ਅੱਗੇ ਗਗਨ ਤੇ ਸੁਖਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮੁਹੰਮਦ ਇਮਤਿਆਜ ਖਿਲਾਫ ਸੈਕਟਰ-36 ਥਣੇ ਵਿਚ NDPS ਤਹਿਤ ਮਾਮਲਾ ਦਰਜ ਹੋਇਆ ਸੀ। ਮੁਹੰਮਦ ਇਮਤਿਆਜ ਬੁੜੈਲ, ਸੈਕਟਰ-45 ਦਾ ਰਹਿਣ ਵਾਲਾ ਹੈ ਤੇ ਉਹ ਬੀਤੀ 25 ਦਸੰਬਰ ਨੂੰ ਸੈਕਟਰ-52 ਤੋਂ ਕਜੇਹੜੀ ਨੂੰ ਜਾਂਦੀ ਸੜਕ ਤੋਂ ਫੜਿਆ ਗਿਆ ਸੀ।
ਇਹ ਵੀ ਪੜ੍ਹੋ : ਸੰਗੀਤ ਸਮਰਾਟ ਉਸਤਾਦ ਰਾਸ਼ਿਦ ਖਾਨ ਦਾ 55 ਸਾਲ ਦੀ ਉਮਰ ‘ਚ ਦੇਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ
ਪੁੱਛਗਿਛ ਵਿਚ ਉਸ ਨੇ ਨਸ਼ਾ ਸਪਲਾਇਰ ਅੰਬਾਲਾ ਵਾਸੀ ਗਗਨ ਦਾ ਨਾਂ ਪੁਲਿਸ ਨੂੰ ਦੱਸਿਆ ਜਿਸ ਦੇ ਬਾਅਦ ਪੁਲਿਸ ਨੇ ਉਸ ਨੂੰ ਦਬੋਚਿਆ। 34 ਸਾਲਾ ਗਗਨ ਬਾਰੇ ਪਤਾ ਲੱਗਾ ਕਿ ਉਹ ਵੀ ਨਸ਼ਾ ਤਸਕਰ ਹੈ ਤੇ ਉਹ ਮੁਹੰਮਦ ਇਮਤਿਆਜ ਨੂੰ ਅੱਗੇ ਨਸ਼ਾ ਵੇਚਣ ਲਈ ਸਪਲਾਈ ਕਰਦਾ ਸੀ।
ਗਗਨ ਨੇ 10 ਤੋਂ ਜ਼ਿਆਦਾ ਕੰਸਾਈਨਮੈਂਟ ਦੀ ਡਲਿਵਰੀ ਲੈ ਕੇ ਰੇਸ਼ਮ ਤੇ ਸੁਖਪ੍ਰੀਤ ਨੂੰ ਦਿੱਤੀ। ਹਰ ਕੰਸਾਈਨਮੈਂਟ ਵਿਚ 4 ਤੋਂ 8 ਕਿਲੋ ਹੈਰੋਇਨ ਹੁੰਦੀ ਸੀ। ਰੇਸ਼ਮ ਉਸ ਨੂੰ ਹਰੇਕ ਕੰਸਾਈਨਮੈਂਟ ‘ਤੇ 2 ਤੋਂ 3 ਲੱਖ ਰੁਪਏ ਦਿੰਦਾ ਸੀ। ਗਗਨ ਨੇ ਰੇਸ਼ਮ ਤੇ ਸੁਖਪ੍ਰੀਤ ਤੋਂ ਵੀ ਹੈਰੋਇਨ ਅੱਗੇ ਗਾਹਕਾਂ ਨੂੰ ਸਪਲਾਈ ਕਰਨ ਲਈ ਵੇਚੀ ਸੀ।
ਵੀਡੀਓ ਲਈ ਕਲਿੱਕ ਕਰੋ –