Corona to be at : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੁਲਾਈ ਤੋਂ ਸਤੰਬਰ ਤੱਕ ਆਪਣੇ ਸਿਖਰ ‘ਤੇ ਕੋਰੋਨਾ ਹੋਵੇਗਾ। ਜਨਤਾ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਅੱਜ ਵੀ ਸਮਝ ਲਾਓ , ਅਸੀਂ ਸਿਖਰ ਨਹੀਂ ਪੁਜੇ ਹਾਂ । ਸਾਰੀ ਦੁਨੀਆ ਦੇ ਮਾਹਰ ਦੱਸ ਰਹੇ ਹਨ ਕਿ ਜੁਲਾਈ ਤੋਂ ਸਤੰਬਰ ਤੱਕ ਆਪਣੇ ਸਿਖਰ ਤੇ ਹੋਵੇਗਾ ਕੋਰੋਨਾ , ਜਿਸ ਤਰ੍ਹਾਂ ਦੂਜੇ ਦੇਸ਼ਾਂ ਵਿਚ ਕੰਮ ਚੱਲ ਰਿਹਾ ਹੈ , ਸਾਡੇ ਪੰਜਾਬ ਵਿਚ ਵੀ ਸਿਖਰ ਹੋਣੀ ਹੈ ਸਾਨੂੰ ਤਿਆਰੀ ਰੱਖਣੀ ਪਵੇਗੀ । ਮੁੱਖ ਮੰਤਰੀ ਨੇ ਕਿਹਾ ਕਿ 1515 ਮਾਮਲੇ ਕਮਿਊਨਟੀ ਸਪਰੇਡ ਦੇ ਆਏ ਹਨ ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇ ਹਾਲਤ ਕਾਫੀ ਮਾੜੇ ਹਨ । ਦਿੱਲੀ , ਹਰਿਆਣਾ , ਹਿਮਾਚਲ ਵਿਚ ਇਹੀ ਹੋ ਰਹੀ ਹੈ । ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ ਹਾਲਤ ਇਥੇ ਵੀ ਜੋ ਪਹਿਲਾ ਸੀ, ਉਹ ਨਹੀਂ ਰਹੇ ਹਨ । ਪਹਿਲਾ ਹਾਲਤ ਸੁਧਰੇ ਸੀ , ਹੁਣ ਇਹ ਵਧਦਾ ਜਾ ਰਿਹਾ ਹੈ । ਸਾਡੇ ਪੰਜਾਬ ਵਿਚ ਹੀ ਨਹੀਂ ਬਲਕਿ ਦੁਨੀਆ ਦੇ ਵਿਚ ਵੱਧ ਰਿਹਾ ਹੈ ਇਸ ਕਰਕੇ ਮੈਨੂੰ ਸਖਤੀ ਕਰਨੀ ਪਈ ਹੈ ਅੰਮ੍ਰਿਤਸਰ , ਜਲੰਧਰ , ਲੁਧਿਆਣਾ ਵਿਚ ਵਧਿਆ ਹੈ । ਹੋਰ ਸ਼ਹਿਰ ਵਿਚ ਵੀ ਵੱਧ ਰਿਹਾ ਹੈ । ਅਸੀਂ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । ਮੇਰੇ ਕੋਲ ਰਿਪੋਰਟ ਆਈ ਹਾਂ ਅਗਰ ਮਾਸਕ ਪਾਈਏ ਦਾ 70 ਤੋਂ 80 ਫ਼ੀਸਦੀ ਰੋਕ ਲੱਗ ਸਕਦੀ ਹਾਂ । ਹੁਣ ਪੰਜਾਬ ਅੰਦਰ 11000 ਟੈਸਟਿੰਗ ਹੋ ਰਹੀ ਹੈ ਇਸ ਲਈ ਕੇਸ ਵਧੇ ਹਨ। ਇਸ ਸਮੇ ਤੱਕ 1 ਲੱਖ 65000 ਟੈਸਟ ਕਰਵਾਏ ਹਨ । ਸਾਡੇ ਕੋਲ ਰਿਕਵਰੀ ਵੀ ਚੰਗੀ ਹੋਈ ਹੈ । 2282 ਠੀਕ ਹੋ ਕਿ ਘਰ ਚਲੇ ਗਏ ਹਨ । ਇਹ ਬੀਮਾਰੀ ਦਾ ਕਿਸੇ ਨੂੰ ਨਹੀਂ ਪਤਾ ਹੈ, ਇਹ ਬੀਮਾਰੀ ਮੁਕੀ ਨਹੀਂ ਹੈ । ਇਹ ਕਹਿਣਾ ਕਿ ਬੀਮਾਰੀ ਨਹੀਂ ,ਇਹ ਗੈਰ ਜਿੰਮੇਵਾਰੀ ਗੱਲ ਹੈ, ਇਹ ਬੀਮਾਰੀ ਕਿਸੇ ਨੂੰ ਪਤਾ ਹੀ ਨਹੀਂ , ਵਾਇਰਸ ਕਿਥੋਂ ਆ ਜਾਵੇ । ਇਹ ਬੀਮਾਰੀ ਅਜੇ ਵਧਣੀ ਹੈ ਇਸ ਵਿਚ ਅਸੀਂ ਰੁਕਾਵਟ ਪਾਉਣੀ ਹੈ