Covid-19 kills : ਜਲੰਧਰ : ਕੋਰੋਨਾ ਆਪਣਾ ਕਹਿਰ ਪੂਰੀ ਦੁਨੀਆ ‘ਚ ਢਾਹ ਰਿਹਾ ਹੈ। ਕੋਈ ਵੀ ਸੂਬਾ ਅਜਿਹਾ ਨਹੀਂ ਹੈ ਜਿਹੜਾ ਇਸ ਦੇ ਪ੍ਰਭਾਵ ਤੋਂ ਅਛੂਤਾ ਰਹਿ ਗਿਆ ਹੋਵੇ। ਜਿਲ੍ਹਾ ਜਲੰਧਰ ‘ਚ ਕੋਰੋਨਾ ਭਿਆਨਕ ਹੁੰਦਾ ਜਾ ਰਿਹਾ ਹੈ। ਅੱਜ 268 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਤੇ ਨਾਲ ਹੀ 11 ਵਿਅਕਤੀਆਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ। ਜਲੰਧਰ ਵਿਖੇ ਕੋਰੋਨਾ ਪੀੜਤਾਂ ਦੀ ਗਿਣਤੀ 10132 ਤਕ ਪੁੱਜ ਗਈ ਹੈ ਤੇ 2370 ਐਕਟਿਵ ਕੇਸ ਹਨ। 270 ਵਿਅਕਤੀ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।
ਜਾਣਕਾਰੀ ਦਿੰਦਿਆਂ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਕਿਹਾ ਕਿ ਬੀਤੇ ਕੱਲ ਵੀ ਜਲੰਧਰ ਤੋਂ 267 ਕੇਸ ਸਾਹਮਣੇ ਆਏ ਸਨ ਜਿਨ੍ਹਾਂ ਵਿੱਚੋਂ 234 ਜਿਲ੍ਹੇ ਨਾਲ ਸਬੰਧਤ ਸਨ। ਕੋਰੋਨਾ ਪਾਜੀਟਿਵ ਮਰੀਜ਼ਾਂ ਵਿੱਚੋਂ ਸੋਢਲ ਨਗਰ ਦੀ ਲਕਸ਼ਮੀ ਰਾਣੀ, ਪਿੰਡ ਬਾਲੋਕੀ ਦੀ 75 ਸਾਲਾ ਗਿਆਨ ਕੌਰ, ਪਿੰਡ ਸ਼ਾਹਪੁਰ ਦੀ 42 ਸਾਲਾ ਕੁਲਵਿੰਦਰ ਕੌਰ ਤੇ ਲੰਮਾ ਪਿੰਡ ਦੇ 60 ਸਾਲਾ ਪ੍ਰੇਮ ਪ੍ਰਕਾਸ਼ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸੇਵਾ ਕੇਂਦਰ ਦਾ ਇਕ ਮੁਲਾਜ਼ਮ, PNB ਬ੍ਰਾਂਚ ਦੇ 3 ਸਟਾਫ ਮੈਂਬਰ, ਇੱਕ ਡਾਕਟਰ ਤੇ ਸਿਵਲ ਸਰਜਨ ਦਫਤਰ ਦੇ 2 ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ। ਪਾਜੀਟਿਵ ਪਾਏ ਗਏ ਵਿਅਕਤੀਆਂ ਵਿੱਚੋਂ 7235 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਤਕ ਜਿਲ੍ਹਾ ਜਲੰਧਰ ‘ਚ 123488 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। 110439 ਦੀਆਂ ਰਿਪੋਰਟਾਂ ਨੈਗੇਟਿਵ ਪਾਈਆਂ ਗਈਆਂ। 9846 ਪਾਜੀਟਿਵ ਪਾਏ ਗਏ, 7235 ਠੀਕ ਹੋਏ। ਐਕਟਿਸ ਕੇਸ 2370 ਤੇ 259 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਸੂਬੇ ਵਿੱਚ ਕੋਰੋਨਾਵਾਇਰਸ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ। ਸਰਕਾਰੀ ਦਾਅਵਿਆਂ ਦੇ ਉਲਟ ਮਹਾਮਾਰੀ ਆਪਣੇ ਪੈਰ ਪਸਾਰ ਰਹੀ ਹੈ। ਸੋਮਵਾਰ ਤੱਕ ਮਰੀਜ਼ਾਂ ਦਾ ਅੰਕੜਾ 82 ਹਜ਼ਾਰ ਤੋਂ ਪਾਰ ਹੋ ਗਿਆ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮਹਾਮਾਰੀ ਕਾਰਨ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ 2424 ਹੋ ਗਈ ਹੈ। ਸਰਕਾਰੀ ਸੂਤਰਾਂ ਮੁਤਾਬਕ ਕਰੋਨਾ ਦੇ 2496 ਪਾਜੀਟਿਵ ਕੇਸ ਸਾਹਮਣੇ ਆਏ ਹਨ ਜਦਕਿ 1463 ਵਿਅਕਤੀਆਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਬੀਤੇ ਇੱਕ ਦਿਨ ’ਚ ਸਭ ਤੋਂ ਵੱਧ 14 ਮੌਤਾਂ ਫ਼ਿਰੋਜ਼ਪੁਰ ’ਚ ਹੋਈਆਂ ਹਨ।