Don’t mislead on : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ 28 ਅਗਸਤ ਨੂੰ ਬੁਲਾਏ ਜਾਣ ਵਾਲੇ ਸੈਸ਼ਨ ਬਾਰੇ ਦੱਸਦਿਆਂ ਕਿਹਾ ਕਿ ਕਾਂਗਰਸ ਸਰਕਾਰ 2 ਘੰਟੇ ਦਾ ਵਿਧਾਨ ਸਭਾ ਸੈਸ਼ਨ ਬੁਲਾ ਕੇ ਸਿਰਫ ਫਾਰਮੈਲਿਟੀ ਪੂਰੀ ਕਰਨਾ ਚਾਹੁੰਦੀ ਹੈ। ਉਹ ਵਿਰੋਧੀ ਧਿਰ ਦੇ ਸਵਾਲਾਂ ਤੋਂ ਬਚਣਾ ਚਾਹੁੰਦੀ ਹੈ। ਸ. ਬਾਦਲ ਨੇ ਪੰਜਾਬ ਦੇ ਹਾਲਾਤਾਂ ‘ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ਕੈਪਟਨ ਵਲੋਂ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਇਕ ਨਵਾਂ ਪ੍ਰਾਪੇਗੰਡਾ ਸ਼ੁਰੂ ਕੀਤਾ ਹੈ ਜਿਸ ‘ਚ ਉਹ ਪੰਜਾਬ ਦੇ ਲੋਕਾਂ ਨੂੰ ਮੁੱਖ ਤੌਰ ‘ਤੇ ਖੇਤੀਬਾੜੀ ਆਰਡੀਨੈਂਸ ‘ਤੇ ਗੁੰਮਰਾਹ ਕਰ ਰਹੀ ਹੈ।
ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਕ ਵਾਰ ਆਪਣੇ ਚੋਣ ਮੈਨੀਫੈਸਟੋ ‘ਤੇ ਝਾਤ ਮਾਰਨੀ ਚਾਹੀਦੀ ਹੈ ਜਿਸ ‘ਚ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਮੈਂ ਆਪਣਾ ਚੋਣ ਪੱਤਰ ਪੂਰਾ ਕਰਾਂਗਾ। ਉਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ‘ਚੋਂ ਸਿਰਫ ਇਕੋ ਚੀਜ਼ ਪੂਰੀ ਕੀਤੀ ਹੈ ਕਿ ਅਸੀਂ ਪ੍ਰਾਈਵੇਟ ਮੰਡੀਆਂ ਲਈ 2017 ‘ਚ ਐਕਟ ਬਣਾਵਾਂਗੇ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕੈਪਟਨ ਸਰਕਾਰ ਤੋਂ ਸਵਾਲ ਕੀਤਾ ਸੀਕਿ ਜੇਕਰ ਤੁਸੀਂ ਕਹਿੰਦੇ ਹੋ ਕੇ ਖੇਤੀ ਆਰਡੀਨੈਂਸ ਕਿਸਾਨ ਵਿਰੋਧੀ ਹੈ ਤਾਂ ਉਸ ਨੂੰ ਪੰਜਾਬ ‘ਚ ਕਿਉਂ ਲਾਗੂ ਕੀਤਾ ਗਿਆ? ਇਸ ‘ਤੇ ਕੈਪਟਨ ਨੇ ਜਵਾਬ ਦਿੱਤਾ ਕਿ ਮੈਂ ਜੋ ਕਰਨਾ ਸੀ ਕਰ ਦਿੱਤਾ। ਇਸ ਸਬੰਧੀ ਸ. ਬਾਦਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਪਹੁੰਚ ਕੀਤੀ ਗਈ ਤੇ ਦੱਸਿਆ ਗਿਆ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ‘ਚ ਸ਼ੰਕਾ ਪਾ ਦਿੱਤੀ ਹੈ ਕਿ ਆਰਡੀਨੈਂਸ ਲਾਗੂ ਹੋਣ ਨਾਲ MSP ਖਤਮ ਹੋ ਜਾਵੇਗੀ, ਮੰਡੀਕਰਨ ਐਕਟ ਖਤਮ ਹੋ ਜਾਵੇਗਾ ਤੇ ਮੰਡੀਆਂ ‘ਤੇ ਕੋਈ ਟੈਕਸ ਨਹੀਂ ਲੱਗੇਗਾ।
PM ਨੇ ਇਸ ਲਈ ਅਮਿਤ ਸ਼ਾਹ ਨੂੰ ਖੇਤੀਬਾੜੀ ਆਰਡੀਨੈਂਸ ਬਾਰੇ ਕਾਂਗਰਸ ਸਰਕਾਰ ਵਲੋਂ ਜੋ ਸ਼ੰਕਾ ਲੋਕਾਂ ‘ਚ ਪੈਦਾ ਕੀਤੀ ਜਾ ਰਹੀ ਹੈ, ਉਸ ਦਾ ਲਿਖਤ ਜਵਾਬ ਮੰਗਿਆ ਸੀ ਤੇ ਕਲ ਰਾਤ ਕੇਂਦਰ ਸਰਕਾਰ ਵਲੋਂ ਲਿਖਤ ਚਿੱਠੀ ਸ. ਸੁਖਬੀਰ ਸਿੰਘ ਬਾਦਲ ਨੂੰ ਮਿਲੀ ਹੈ ਜਿਸ ‘ਚ ਲਿਖਿਆ ਹੈ ਕਿ ਖੇਤੀ ਆਰਡੀਨੈਂਸਾਂ ਦਾ ਕੋਈ ਅਸਰ MSP ‘ਤੇ ਨਹੀਂ ਪਵੇਗਾ। ਇਹ ਉਸੇ ਤਰ੍ਹਾਂ ਜਾਰੀ ਰਹੇਗੀ। ਪੰਜਾਬ ਦੇ ਸਾਰੀਆਂ ਏਜੰਸੀਆਂ ਮਾਰਕਫੈਡ, ਪਨਸਪ ਏਜੰਸੀਆਂ ਰਾਹੀਂ ਫੀਡ ਫਸਲਾਂ ਉਸੇ ਤਰ੍ਹਾਂ ਹੀ ਖਰੀਦੀਆਂ ਜਾਣਗੀਆਂ ਤੇ ਪੰਜਾਬ ‘ਚ ਜਿਹੜੀਆਂ ਵੀ ਨਵੀਆਂ ਮੰਡੀਆਂ ਖੋਲ੍ਹੀਆਂ ਜਾਣਗੀਆਂ, ਉਨ੍ਹਾਂ ‘ਚ ਪੰਜਾਬ ਸਰਕਾਰ ਦਾ ਹੀ ਐਕਟ ਲਾਗੂ ਹੋਵੇਗਾ। ਸ. ਬਾਦਲ ਨੇ ਪੰਜਾਬ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਹਿੱਤਾਂ ਲਈ ਹਮੇਸ਼ਾ ਨਾਲ ਖੜ੍ਹੇ ਹਨ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਅਸੀਂ MSP ਖਤਮ ਨਹੀਂ ਹੋਣ ਦੇਵਾਗਾਂ ਤੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਝੂਠੇ ਪ੍ਰਚਾਰ ਤੋਂ ਬਚਣਾ ਚਾਹੀਦਾ ਹੈ।