ਸ਼ੁੱਕਰਵਾਰ ਨੂੰ ਪੰਜਾਬ ਵਿਚ ਸਿਰਫ 6 ਥਾਵਾਂ ‘ਤੇ ਪਰਾਲੀ ਸੜੀ। ਮੀਂਹ ਦੀ ਵਜ੍ਹਾ ਨਾਲ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਭਾਰੀ ਕਮੀ ਦਰਜ ਕੀਤੀ ਗਈ ਪਰ ਇਨ੍ਹਾਂ ਸਭ ਤੇ ਬਾਵਜੂਦ ਬਠਿੰਡਾ,ਪਟਿਆਲਾ ਤੇ ਮੰਡੀ ਗੋਬਿੰਦਗੜ੍ਹ ਸ਼ਹਿਰਾਂ ਦਾ ਏਕਿਊਆਈ ਬੇਹੱਹ ਖਰਾਬ ਸ਼੍ਰੇਣੀ ਵਿਚ ਰਿਹਾ ਜਦੋਂ ਕਿ ਚਾਰ ਸ਼ਹਿਰਾਂ ਅੰਮ੍ਰਿਤਸਰ, ਜਲੰਧਰ,ਖੰਨਾ ਤੇ ਲੁਧਿਆਣਾ ਦਾ ਏਕਿਊਆਈ ਖਰਾਬ ਸ਼੍ਰੇਣੀ ਵਿਚ ਦਰਜ ਕੀਤਾ ਗਿਆ।
ਲੁਧਿਆਣਾ ਵਿਚ 2, ਸੰਗਰੂਰ ਤੇ ਗੁਰਦਾਸਪੁਰ ਵਿਚ 1-1 ਤੇ ਫਾਜ਼ਲਿਕਾ ਵਿਚ ਵੀ ਪਰਾਲੀ ਸਾੜਨ ਦੇ 2 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇਸੇ ਦਿਨ ਯਾਨੀ 10 ਨਵੰਬਰ ਨੂੰ ਸਾਲ 2021 ਵਿਚ 4008 ਤੇ ਸਾਲ 2022 ਵਿਚ ਪਰਾਲੀ ਸਾੜਨ ਦੇ 1893 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ 6 ਨਵੇਂ ਮਾਮਲਿਆਂ ਦੇ ਨਾਲ ਪਰਾਲੀ ਸਾੜਨ ਦੇ ਕੁੱਲ ਮਾਮਲੇ 23626 ਹੋ ਗਏ ਹਨ। ਇਸ ਸਮੇਂ ਤੱਕ ਸਾਲ2021 ਵਿਚ ਕੁੱਲ ਮਾਮਲਿਆਂ ਦੀ ਗਿਣਤੀ 51417 ਤੇ ਸਾਲ 2022 ਵਿਚ 36761 ਸੀ। ਸ਼ੁੱਕਰਵਾਰ ਨੂੰ ਬਠਿੰਡਾ ਦਾ ਏਕਿਊਆਈ ਸਭ ਤੋਂ ਵੱਧ 383 ਤੇ ਗੋਬਿੰਦਗੜ੍ਹ ਦਾ 305, ਪਟਿਆਲਾ ਦਾ 306, ਖੰਨਾ ਦੇ 256, ਅੰਮ੍ਰਿਤਸਰ ਦਾ 212, ਜਲੰਧਰ ਦਾ 221 ਤੇ ਲੁਧਿਆਣੇ ਦਾ 267 ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਗੁਹਾਟੀ ਯੂਨੀਵਰਸਿਟੀ ਦਾ ਐਲਾਨ-‘ਕਾਲਜਾਂ ਦੀਆਂ ਵਿਦਿਆਰਥਣਾਂ ਹੁਣ ਮਾਹਵਾਰੀ ਛੁੱਟੀ ਲੈਣ ਦੀਆਂ ਹੋਣਗੀਆਂ ਹੱਕਦਾਰ’
ਪਰਾਲੀ ਸਾੜਨ ਦੇ ਦੋਸ਼ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ 27 ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਫਿਰੋਜ਼ਪੁਰ ਵਿਚ 10 ਕਿਸਾਨਾਂ ‘ਤੇ ਕੇਸ ਦਰਜ ਕਰਕੇ ਇਕ ਨੂੰ ਨਾਮਜ਼ਦ ਕੀਤਾ ਗਿਆ ਹੈ। ਥਾਣਾ ਸਦਰ, ਵੈਰੋਕੇ ਤੇ ਅਮੀਰਖਾਸ ਪੁਲਿਸ ਨੇ 6 ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਕਪੂਰਥਲਾ ਦੇ 6 ਥਾਣਿਆਂ ਵਿਚ 10 ਕਿਸਾਨਾਂ ਖਿਲਾਫ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –