ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੌਰੇ ‘ਤੇ ਹਨ। ਇਥੇ ਉਨ੍ਹਾਂ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਇਕ ਹੋਰ ਖੁਸ਼ਖਬਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਏਅਰ ਇੰਡੀਆ ਵੀ ਟਾਟਾ ਦੀ ਕੰਪਨੀ ਬਣ ਗਈ ਹੈ ਤੇ ਇਸ ਦਾ ਨਾਂ ਟਾਟਾ ਸਕਾਈ ਹੋਵੇਗਾ ਤੇ ਜਲਦ ਹੀ ਮੁਹਾਲੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਉਡਾਣਾਂ ਸ਼ੁਰੂ ਹੋਣਗੀਆਂ।
ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਕ ਹੋਰ ਖੁਸ਼ੀ ਦੀ ਗੱਲ ਹੈ ਕਿ ਹੁਣ ‘Air India’ ਵੀ ਟਾਟਾ ਦਾ ਹੀ ਹੋ ਗਿਆ ਹੈ ਜਿਸ ਦਾ ਨਾਂ Tata Sky ਹੋਵੇਗਾ। ਅਸੀਂ ਪਹਿਲਾਂ ਹੀ ਗੱਲ ਕਰ ਲਈ ਹੈ ਕਿ ਤੁਸੀਂ Tata Sky ਦੀਆਂ ਉਡਾਣਾਂ ਸ਼ੁਰੂ ਕਰੋਗੇ ਤਾਂ ਸਭ ਤੋਂ ਪਹਿਲਾਂ ਮੋਹਾਲੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਟੋਰਾਂਟੋ ਤੇ ਸਾਨ ਫਰਾਂਸਿਸਕੋ ਦੀਆਂ ਫਲਾਈਟਾਂ ਵਜੋਂ ਇਸ ਦੀ ਸ਼ੁਰੂਆਤ ਕਰਨਾ।
ਵੀਡੀਓ ਲਈ ਕਲਿੱਕ ਕਰੋ -: