ਪਠਾਨਕੋਟ ਤੋਂ ਸਾਬਕਾ ਹਲਕਾ ਵਿਧਾਇਕ ਜੋਗਿੰਦਰ ਪਾਲ ਭੋਆ ਨੂੰ ਨਾਜਾਇਜ਼ ਮਾਈਨਿੰਗ ਤੇ ਪੁਲਿਸ ਨਾਲ ਗਲਤ ਵਿਵਹਾਰ ਦੇ ਦੋਸ਼ ਵਿਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਿਸ ਦੇ ਬਾਅਦ ਉਨ੍ਹਾਂ ਦੀ ਮੈਡੀਕਲ ਹਿਸਟਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਠਾਨਕੋਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿਚ ਸਰਕਾਰੀ ਹਸਪਤਾਲ ਵਿਚ ਰਖਣਾ ਪਿਆ ਤੇ ਜੋਗਿੰਦਰ ਪਾਲ ਨੂੰ ਆਖਰੀ ਰਾਤ ਹਸਪਤਾਲ ਵਿਚ ਹੀ ਗੁਜ਼ਾਰਨੀ ਪਈ।
ਕੱਲ੍ਹ ਦੇਰ ਸ਼ਾਮ ਹਸਪਤਾਲ ਦੇ ਬਾਹਰ ਜੋਗਿੰਦਰ ਪਾਲ ਦੇ ਸਮਰਥਕਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ। ਸਮਰਥਕਾਂ ਨੇ ਕਿਹਾ ਕਿ ਜੋਗਿੰਦਰਪਾਲ ਸਿਰਫ ਸਿਆਸਤ ਦਾ ਸ਼ਿਕਾਰ ਬਣ ਰਹੇ ਹਨ। ਦੱਸ ਦੇਈਏ ਕਿ ਕੁਝ ਦੇਰ ਬਾਅਦ ਜੋਗਿੰਦਰਪਾਲ ਨੂੰ ਪਠਾਨਕੋਟ ਦੇ ਸਿਵਲ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਜਿਥੇ ਪੁਲਿਸ ਰਿਮਾਂਡ ਦੀ ਮੰਗ ਕਰ ਸਕਦੀ ਹੈ।
ਇਹ ਵੀ ਪੜ੍ਹੋ : ਏਅਰ ਇੰਡੀਆ ਐਕਸਪ੍ਰੈੱਸ ਨੇ ਕੀਤਾ ਐਲਾਨ, ਇਨ੍ਹਾਂ ਤਿੰਨ ਸ਼ਹਿਰਾਂ ਤੋਂ ਸ਼ੁਰੂ ਹੋਣਗੀਆਂ ਅਯੁੱਧਿਆ ਲਈ ਸਿੱਧੀਆਂ ਉਡਾਣਾਂ
ਦੱਸ ਦੇਈਏ ਕਿ ਸਾਬਕਾ ਵਿਧਾਇਕ ਭੋਆ ਦੀ ਪਠਾਨਕੋਟ ਜ਼ਿਲ੍ਹੇ ਵਿਚ ਰਾਵੀ ਨਦੀ ਕੋਲ ਇਕ ਕ੍ਰਸ਼ਰ ਸਾਈਟ ਹੈ।ਇਹ ਸਾਈਟ ਜੋਗਿੰਦਰ ਪਾਲ ਦੀ ਪਤਨੀ ਦੇ ਨਾਂ ‘ਤੇ ਹੈ। ਇਸੇ ਸਾਈਟ ‘ਤੇ ਬੀਤੇ ਦਿਨੀਂ ਮਾਈਨਿੰਗ ਵਿਭਾਗ ਨੂੰ ਨਾਜਾਇਜ਼ ਮਾਈਨਿੰਗ ਕਰਨ ਦੀ ਸੂਚਨਾ ਮਿਲੀ ਸੀ। ਮਾਈਨਿੰਗ ਵਿਭਾਗ ਮੁਤਾਬਕ ਜਦੋਂ ਐੱਸਡੀਓ ਦੀ ਅਗਵਾਈ ਵਿਚ ਮੌਕੇ ‘ਤੇ ਪਹੁੰਚੇ ਤਾਂ ਜੋਗਿੰਦਰਪਾਲ ਉਥੇ ਪਹਿਲਾਂ ਤੋਂ ਮੌਜੂਦ ਸੀ। ਐੱਸਡੀਓ ਨੇ ਮੌਕੇ ‘ਤੇ ਨਾਜਾਇਜ਼ ਮਾਈਨਿੰਗ ਹੁੰਦੇ ਦੇਖ ਕੇ ਪੋਕਲੇਨ ਮਸ਼ੀਨ ਤੇ ਟਿੱਪਰ ਜ਼ਬਤ ਕਰ ਲਏ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”