ਵਰਕ ਫਰਾਮ ਹੋਮ ਤੋਂ ਲੈ ਕੇ ਆਫਿਸ ਦੇ ਕੰਮ ਤੱਕ ਅਸੀਂ ਲੈਪਟਾਪ ਦਾ ਬਹੁਤ ਇਸਤੇਮਾਲ ਕਰਦੇ ਹਾਂ। ਆਨਲਾਈਨ ਪੜ੍ਹਾਈ ਲਈ ਵੀ ਲੈਪਟਾਪ ਦਾ ਇਸਤੇਮਾਲ ਕੀਤਾ ਜਾਂਦਾ ਹੈ। ਯਾਨੀ ਹਰ ਦਿਨ ਤੁਹਾਡਾ ਲੈਪਟਾਪ ਨਾਲ ਪਾਲਾ ਪੈਂਦਾ ਹੀ ਹੈ ਪਰ ਕੀ ਤੁਸੀਂ ਕੀ-ਬੋਰਡ ਦੇ ਸਾਰੇ ਸ਼ਾਰਟਕੱਪ ਕੀਜ ਬਾਰੇ ਜਾਣਦੇ ਹੋ? ਜ਼ਿਆਦਾਤਰ ਲੋਕ ਕੁਝ ਬੇਸਿਕ ਸ਼ਾਰਟਕੱਟ ਕੀਜ ਬਾਰੇ ਜਾਣਦੇ ਹੋ। ਜ਼ਿਆਦਾਤਰ ਲੋਕ ਕੁਝ ਬੇਸਿਕ ਸ਼ਾਰਟਕੱਟ ਕੀਜ ਬਾਰੇ ਹੀ ਜਾਣਦੇ ਹਾਂ ਪਰ ਇਸ ਰਿਪੋਰਟ ਵਿਚ ਅਸੀਂ ਤੁਹਾਨੂੰ ਕੁਝ ਅਜਿਹੇ ਬੇਹਤਰੀਨ ਸ਼ਾਰਟਕੱਟ ਕੀਜ ਬਾਰੇ ਦੱਸਣ ਵਾਲੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਕੰਮ ਨੂੰ ਹੋਰ ਆਸਾਨ ਬਣਾ ਸਕਦੇ ਹੋ।
Window+D
ਇਹ ਵਿੰਡੋਜ ਦੇ ਨਾਲ ਆਉਣ ਵਾਲਾ ਇਕ ਸ਼ਾਨਦਾਰ ਸ਼ਾਰਟਕੱਟਸ ਹੈ। ਇਸ ਦੀ ਮਦਦ ਨਾਲ ਲੈਪਟਾਪ ਵਿਚ ਚੱਲ ਰਹੀ ਵਿੰਡੋਜ ਨੂੰ ਇਕੱਠੇ ਮਿਨੀਮਾਈਜ ਕੀਤਾ ਜਾ ਸਕਦਾ ਹੈ। ਯਾਨੀ ਤੁਹਾਨੂੰ ਹੋਮ ‘ਤੇ ਜਾਣ ਲਈ ਇਕ-ਇਕ ਐਪ ਨੂੰ ਮਿਨੀਮਾਈਜ ਕਰਨ ਦੀ ਲੋੜ ਨਹੀਂ ਹੈ। ਤੁਹਾਨੂੰ ਬੱਸ Window+D ਪ੍ਰੈੱਸ ਕਰਨੀ ਹੈ ਤੇ ਤੁਹਾਡੀ ਵਿੰਡੋਜ ਵਿਚ ਓਪਨ ਸਾਰੇ ਐਪ ਇਕੱਠੇ ਮਿਨੀਮਾਈਜ ਹੋ ਜਾਵੇਗੀ ਤੇ ਤੁਸੀਂ ਹੋਮ ਵਿੰਡੋਜ ‘ਤੇ ਆ ਜਾਣਗੇ।
window +.
ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਇਹ ਸ਼ਾਰਟਕੱਟਸ ਦੀ ਬਹੁਤ ਕੰਮ ਦਾ ਹੈ।ਇਸ ਦੀ ਮਦਦ ਨਾਲ ਲੈਪਟਾਪ ਵਿਚ ਇਮੋਜੀ ਤੇ ਸਿੰਬਲ ਨੂੰ ਪਾਪਅੱਪ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਲੈਪਟਾਪ ‘ਤੇ ਕੰਮ ਕਰ ਰਹੇ ਹੋ ਤੇ ਅਚਾਨਕ ਤੋਂ ਤੁਹਾਨੂੰ ਕਿਤੇ ਜਾਣਾ ਪੈ ਜਾਵੇ। ਅਜਿਹੇ ਵਿਚ ਤੁਸੀਂ ਸਿੱਧੇ Window+L ਦਬਾ ਦਿਓ ਤੇ ਤੁਹਾਡਾ ਸਿਸਟਮ ਲਾਕ ਹੋ ਜਾਵੇਗਾ। ਬਾਅਦ ਵਿਚ ਤੁਸੀਂ ਪਾਸਵਰਡ ਦੀ ਮਦਦ ਨਾਲ ਇਸ ਨੂੰ ਅਨਲਾਕ ਕਰ ਸਕਦੇ ਹੋ।
Window+L
ਸਕਿਓਰਿਟੀ ਦੇ ਲਿਹਾਜ਼ ਨਾਲ ਇਹ ਬਹੁਤ ਕੰਮ ਦੀ ਸ਼ਾਰਟਕੱਟ key ਹੈ। ਇਸ ਦੀ ਮਦਦ ਨਾਲ ਸਿਸਟਮਨੂੰ ਇਕ ਕਲਿੱਕ ਵਿਚ ਲਾਕ ਕੀਤਾ ਜਾ ਸਕਦਾ ਹੈ। ਇਸ ਕੀਜ ਦਾ ਸਭ ਤੋਂ ਵਧੀਆ ਇਸਤੇਮਾਲ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਤੁਸੀਂ ਲੈਪਟਾਪ ‘ਤੇ ਕੰਮ ਕਰ ਰਹੇ ਹੋ ਤੇ ਅਚਾਨਕ ਤੋਂ ਤੁਹਾਨੂੰ ਕਿਤੇ ਜਾਣਾ ਪੈ ਜਾਵੇ। ਅਜਿਹੇ ਵਿਚ ਤੁਸੀਂ ਸਿੱਧੇ Window+L ਦਬਾ ਦਿਓ ਤੇ ਤੁਹਾਡਾ ਸਿਸਟਮ ਲਾਕ ਹੋ ਜਾਵੇਗਾ। ਦੱਸ ਦੇਈਏ ਕਿ ਤੁਸੀਂ ਪਾਸਵਰਡ ਦੀ ਮਦਦ ਨਾਲ ਇਸ ਨੂੰ ਅਨਲਾਕ ਕਰ ਸਕਦੇ ਹੋ।
Window+alt+R
ਇਸ ਸ਼ਾਰਟਕੱਟਸ ਕੀਜ ਦੀ ਮਦਦ ਨਾਲ ਲੈਪਟਾਪ ਦੀ ਸਕ੍ਰੀਨ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ। Window+alt+R ਦਬਾਉਣ ਦੇ ਬਾਅਦ ਤੁਹਾਡੇ ਲੈਪਟਾਪ ਦੀ ਸਕ੍ਰੀਨ ਰਿਕਾਰਡਿੰਗ ਸ਼ੁਰੂ ਹੋ ਜਾਵੇਗੀ। ਤੁਸੀਂ ਪਾਪਅੱਪ ਵਿੰਡੋਜ ਤੋਂ ਇਸ ਨੂੰ ਬੰਦ ਵੀ ਕਰ ਸਕਦੇ ਹੋ।
Shift+Ctrl+T
ਜੇਕਰ ਤੁਸੀਂ ਬਰਾਊਜਿੰਗ ਲਈ ਗੂਗਲ ਕਰੋਮ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਸਭ ਤੋਂ ਕੰਮ ਦੀ ਸ਼ਾਰਟਕੱਟ ਕੀਜ ਹੋ ਜਾਂਦੀ ਹੈ। ਇਸ ਦੀ ਮਦਦ ਨਾਲ ਡਿਲੀਟ ਕੀਤੀ ਗਈ ਟੈਬ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਕਈ ਵਾਰ ਅਸੀਂ ਜਲਦਬਾਜ਼ੀ ਵਿਚ ਜ਼ਰੂਰੀ ਟੈਬ ਨੂੰ ਵੀ ਬੰਦ ਕਰ ਦਿੰਦੇ ਹਾਂ, ਫਿਰ ਉਸ ਲਿੰਕ ‘ਤੇ ਜਾਣ ਲਈ ਤੁਹਾਨੂੰ ਹਿਸਟਰੀ ਦੀ ਮਦਦ ਲੈਣੀ ਪੈਂਦੀ ਹੈ। ਇਹੀ ਕੰਮ ਤੁਸੀਂ Shift+Ctrl+T ਬਟਨ ਦਬਾ ਕੇ ਵੀ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: