ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਲਈ ਵੱਡੀ ਖਬਰ ਹੈ।ਈਰਾਨ ਨੇ ਭਾਰਤੀ ਨਾਗਰਿਕਾਂ ਲਈ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਦਿੱਤਾ ਹੈ। ਈਰਾਨ ਦੀ ਸਰਕਾਰ ਨੇ 4 ਫਰਵਰੀ 2024 ਤੋਂ ਭਾਰਤ ਦੇ ਨਾਗਰਿਕਾਂ ਲਈ ਵੀਜ਼ੇ ਨੂੰ ਖਤਮ ਕਰਨ ਦੀ ਮਨਜ਼ੂਰੀ ਦਿੱਤੀ ਹੈ।ਇਸ ਨਾਲ ਈਰਾਨ ਵਿਚ ਭਾਰਤੀ ਟੂਰਿਜ਼ਮ ਦੇ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਵਿਚ ਕੁਝ ਸ਼ਰਤਾਂ ਸ਼ਾਮਲ ਹਨ। ਸਾਧਾਰਨ ਪਾਸਪੋਰਟ ਰੱਖਣ ਵਾਲੇ ਵਿਅਕਤੀਆਂ ਨੂੰ ਹੁਣ ਬਿਨਾਂ ਵੀਜ਼ਾ ਦੇ ਈਰਾਨ ਵਿਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਕੁਝ ਪ੍ਰਤੀਬੰਧ ਵੀ ਰਹਿਣਗੇ।
- ਈਰਾਨ ਵਿਚ ਬਿਨਾਂ ਵੀਜ਼ਾ ਇਕ ਵਾਰ ਜਾਣ ‘ਤੇ ਦੂਜੀ ਵਾਰ 6 ਮਹੀਨਿਆਂ ਬਾਅਦ ਜਾਇਆ ਜਾ ਸਕਦਾ ਹੈ।
- ਇਸ ਤੋਂ ਇਲਾਵਾ ਨਵੇਂ ਨਿਯਮ ਤਹਿਤ 15 ਦਿਨ ਬਿਨਾਂ ਵੀਜ਼ੇ ਦੇ ਈਰਾਨ ਵਿਚ ਰਿਹਾ ਜਾ ਸਕਦਾ ਹੈ। ਇਸ 15 ਦਿਨ ਦੀ ਮਿਆਦ ਨੂੰ ਨਹੀਂ ਵਧਾਇਆ ਜਾ ਸਕਦਾ ਹੈ।
- ਵੀਜ਼ਾ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਮਿਲੇਗਾ ਜੋ ਈਰਾਨ ਵਿਚ ਸੈਰ ਕਰਨ ਲਈ ਜਾ ਰਹੇ ਹਨ।
- ਜੇਕਰ ਕੋਈ ਭਾਰਤੀ ਨਾਗਰਿਕ ਲੰਬੇ ਸਮੇਂ ਲਈ ਈਰਾਨ ਵਿਚ ਰਹਿਣ ਦੀ ਯੋਜਨਾ ਬਣਾਉਂਦਾ ਹੈ ਜਾਂ 6 ਮਹੀਨੇ ਵਿਚ ਕਈ ਵਾਰ ਆਉਣਾ-ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਵੱਖ ਤੋਂ ਵੀਜ਼ਾ ਲੈਣਾ ਹੋਵੇਗਾ।
- ਈਰਾਨ ਦਾ ਵੀਜ਼ਾ ਭਾਰਤ ਵਿਚ ਮੌਜੂਦ ਉਸਦੇ ਦੂਤਾਵਾਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਨੇ ਸਿਰਫ ਡਿਪਲੋਮੈਟਾਂ ਲਈ ਈਰਾਨ ਨਾਲ ਵੀਜ਼ਾ ਛੋਟ ਦੀ ਵਿਵਸਥਾ ਕੀਤੀ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਮਲੇਸ਼ੀਆ, ਥਾਈਲੈਂਡ ਤੇ ਸ਼੍ਰੀਲੰਕਾ ਸਣੇਕਈ ਦੇਸ਼ਾਂ ਨੇ ਭਾਰਤੀਆਂ ਲਈ ਬਿਨਾਂ ਵੀਜ਼ਾ ਐਂਟਰੀ ਨੂੰ ਸ਼ੁਰੂ ਕੀਤਾ ਹੈ। ਪਿਛਲੇ ਸਾਲ ਨਵੰਬਰ ਵਿਚ ਮਲੇਸ਼ੀਆ ਤੇ ਸ਼੍ਰੀਲੰਕਾ ਨੇ ਭਾਰਤੀਆਂ ਲਈ 30 ਦਿਨਾਂ ਦੇ ਵੀਜ਼ਾ ਫ੍ਰੀ ਐਂਟਰੀ ਨੂੰ ਇਜਾਜ਼ਤ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ –