ਛੱਤੀਸਗੜ੍ਹ ਦੇ ਡੋਂਗਰਗੜ੍ਹ ਸਥਿਤ ਚੰਦਰਗਿਰੀ ਤੀਰਥ ਵਿਚ ਦੇਰ ਰਾਤ 2.35 ਵਜੇ ਦਿਗੰਬਰ ਮੁਨੀ ਪ੍ਰੰਪਰਾ ਦੇ ਆਚਾਰੀਆ ਸ਼੍ਰੀ ਵਿਦਿਆਸਾਗਰ ਜੀ ਮਹਾਰਾਜ ਨੇ ਆਪਣਾ ਸਰੀਰ ਤਿਆਗ ਦਿੱਤਾ। ਉਨ੍ਹਾਂ ਨੇ ਆਚਾਰੀਆ ਦੇ ਅਹੁਦੇ ਦਾ ਤਿਆਗ ਕਰਨ ਦੇ ਬਾਅਦ 3 ਦਿਨ ਦਾ ਵਰਤ ਤੇ ਮੌਨ ਧਾਰਨ ਕਰ ਲਿਆ ਸੀ। ਇਸ ਦੇ ਬਾਅਦ ਉਨ੍ਹਾਂ ਨੇ ਪ੍ਰਾਣ ਤਿਆਗ ਦਿੱਤੇ। ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਦੁਪਹਿਰ 1 ਵਜੇ ਪੰਚ ਤੱਤਾਂ ਵਿਚ ਵਿਲੀਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਜ ਵਿਦਿਆਸਾਗਰ ਦੇ ਬ੍ਰਹਮਲੀਨ ਹੋਣ ‘ਤੇ ਲਿਖਿਆ ਆਚਾਰੀਆ ਸ੍ਰੀ 108 ਵਿਦਿਆਸਾਗਰ ਜੀ ਮਹਾਰਾਜ ਜੀ ਦਾ ਬ੍ਰਹਮਲੀਨ ਹੋਣਾ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਲੋਕਾਂ ਵਿਚ ਅਧਿਆਤਮਕ ਜਾਗ੍ਰਿਤੀ ਲਈ ਉਨ੍ਹਾਂ ਦੀ ਕੋਸ਼ਿਸ਼ਾਂ ਹਮੇਸ਼ਾ ਯਾਦ ਕੀਤੀਆਂ ਜਾਣਗੀਆਂ। ਆਪਣੀ ਸਾਰੀ ਉਮਰ ਉਹ ਗਰੀਬੀ ਹਟਾਉਣ ਦੇ ਨਾਲ-ਨਾਲ ਸਮਾਜ ਵਿੱਚ ਸਿਹਤ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਲੱਗੇ ਰਹੇ। ਇਹ ਮੇਰੀ ਕਿਸਮਤ ਹੈ ਕਿ ਮੈਨੂੰ ਲਗਾਤਾਰ ਉਨ੍ਹਾਂ ਦਾ ਆਸ਼ੀਰਵਾਦ ਮਿਲਦਾ ਰਿਹਾ। ਪਿਛਲੇ ਸਾਲ ਛੱਤੀਸਗੜ੍ਹ ਦੇ ਚੰਦਰਗਿਰੀ ਜੈਨ ਮੰਦਰ ਵਿਚ ਉਨ੍ਹਾਂ ਨਾਲ ਹੋਈ ਮੇਰੀ ਮੁਲਾਕਾਤ ਹਮੇਸ਼ਾ ਯਾਦ ਰਹੇਗੀ। ਉਦੋਂ ਆਚਾਰੀਆ ਜੀ ਨੇ ਮੈਨੂੰ ਭਰਪੂਰ ਪਿਆਰ ਤੇ ਆਸ਼ੀਰਵਾਦ ਦਿੱਤਾ ਸੀ। ਸਮਾਜ ਲਈ ਉਨ੍ਹਾਂ ਦਾ ਯੋਗਦਾਨ ਦੇਸ਼ ਦੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦਾ ਰਹੇਗਾ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਨ.ਸ਼ਾ ਤਸਕਰ ਕਾਬੂ: ਪੁਲਿਸ ਨੂੰ ਦੇਖ ਕੇ ਭੱਜਣ ਦੀ ਕਰ ਰਹੇ ਸੀ ਕੋਸ਼ਿਸ਼
ਮਹਾਰਾਜਾ ਵਿਦਿਆਸਾਗਰ ਦੀ ਰਾਜਨੀਤੀ ਹਸਤੀਆਂ ਵਿਚ ਕਾਫੀ ਲੋਕਪ੍ਰਿਯਤਾ ਸੀ। ਉਨ੍ਹਾਂ ਦੇ ਬ੍ਰਹਮਲੀਨ ਹੋਣ ‘ਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ, ਰਾਸ਼ਟਰੀ ਪ੍ਰਧਾਨ ਮੱਲਿਕਾਰੁਜਨ ਖੜਗੇ, ਐੱਮਪੀ ਦੇ ਸੀਐੱਮ ਡਾ. ਮੋਹਨ ਯਾਦਵ, ਸਾਬਕਾ ਸੀਐੱਮ ਕਮਲਨਾਥ ਤੇ ਦਿਗਵਿਜੇ ਸਿੰਘ ਵਰਗੀਆਂ ਵੱਡੀਆਂ ਸਿਆਸੀ ਹਸਤੀਆਂ ਨੇ ਸੋਗ ਪ੍ਰਗਟਾਇਆ।