Kalyugi wife arrested : ਅਬੋਹਰ : ਪਤੀ ‘ਤੇ ਜਾਨਲੇਵਾ ਹਮਲਾ ਕਰਨ ਵਾਲੀ ਪਤਨੀ ਅਲਕਾ ਨੂੰ ਥਾਣਾ ਖੁਈਆਂਸਰਵਰ ਦੇ ਇੰਚਾਰਜ ਰਮਨ ਕੁਮਾਰ, ਏ. ਐੱਸ. ਆਈ. ਸੁਖਪਾਲ ਸਿੰਘ ਤੇ ਮਹਿਲਾ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਜਸਟਿਸ ਮੈਡਮ ਸੁਮਿਤਾ ਸੱਭਰਵਾਲ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਸ ਦੇ ਕੋਰੋਨਾ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਅੱਜ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਉਸ ਨੂੰ ਮੁਕਤਸਰ ਜੇਲ੍ਹ ਭੇਜ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਥਾਣਾ ਖੁਈਆਂਸਰਵਰ ਦੇ ASI ਸੁਖਪਾਲ ਸਿੰਘ ਨੇ ਰਵਿੰਦਰ ਖੈਰਵਾ ਪੁੱਤਰ ਗੁਲਾਬਰਾਮ ਖੈਰਵਾ ਵਾਸੀ ਪੰਕਚੋਸੀ ਅਬੋਹਰ ਦੇ ਬਿਆਨਾਂ ਦੇ ਆਧਾਰ ‘ਤੇ ਉਸ ਦੀ ਪਤਨੀ ਅਤੇ ਉਸ ਦੇ ਸੱਸ-ਸਹੁਰੇ ‘ਤੇ ਇਕ ਸਾਜਿਸ਼ ਤਹਿਤ ਉਸ ‘ਤੇ ਹਮਲਾ ਕਰਨ ਦੇ ਦੋਸ਼ ‘ਚ ਮੁਕੱਦਮ ਨੰ. 23, 15.8.2020 ਦੀ ਧਾਰਾ 307, 324, 23, 120ਬੀ ਤਹਿਤ ਉਸ ਦੀ ਧਰਮਪਤਨੀ ਅਲਕਾ, ਸਹੁਰੇ ਅਭਿਮਨਯੂ ਪੁੱਤਰ ਬਹਾਦੁਰ ਰਾਮ, ਸੱਸ ਬਿਮਲਾ ਪਤਨੀ ਅਭਿਮਨਯੂ ਵਾਸੀ ਸ਼ੇਰੇਵਾਲਾ, ਤਹਿਸੀਲ ਅਬੋਹਰ ਖਿਲਾਫ ਮਾਮਲਾ ਦਰਜ ਕੀਤਾ ਹੈ।
ਰਵਿੰਦਰ ਕੁਮਾਰ ਦਾ ਦੋਸ਼ ਹੈ ਕਿ ਉਸ ਨੂੰ ਅੱਖਾਂ ਤੋਂ ਦਿਖਣਾ ਬੰਦ ਹੋ ਗਿਆ ਹੈ। ਉਸ ਦੇ ਦੋ ਬੱਚੇ ਹਨ। ਇਕ ਸਾਜਿਸ਼ ਤਹਿਤ ਉਸ ਦੇ ਸੱਸ-ਸਹੁਰੇ ਤੇ ਪਤਨੀ ਨੇ ਉਸ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ ਸੀ। ਉਸ ਦੀ ਪਤਨੀ ਨੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਉਸ ਦੀ ਪਤਨੀ ਅਲਕਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਦੋ ਦੋਸ਼ੀ ਅਜੇ ਫਰਾਰ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।