ਪੰਜਾਬ ਦੇ ਨੌਜਵਾਨ ਨੇ ਕੈਨੇਡਾ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਮਸ਼ਹੂਰ ਪਿੰਡ ਸਵੱਦੀ ਕਲਾਂ ਦੇ ਕਰਨਵੀਰ ਸਿੰਘ (24) ਪੁੱਤਰ ਤੇਜਿੰਦਰ ਸਿੰਘ ਨੂੰ ਹੁਣੇ ਜਿਹੇ ਕੈਨੇਡਾ ਪੁਲਿਸ ਵਿਚ ਭਰਤੀ ਕੀਤਾ ਗਿਆ ਹੈ। ਬੇਸ਼ੱਕ ਕਰਨਵੀਰ ਸਿੰਘ ਲਗਭਗ 5 ਸਾਲ ਪਹਿਲਾਂ ਆਈ.ਈ.ਐੱਲ.ਟੀ.ਐੱਸ ਕਰਕੇ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਦੇ ਐਬਸਫੋਰਡ ਗਏਸਨ।
ਸੈਕਰਡ ਹਾਰਟ ਕਾਨਵੈਂਟ ਸਕੂਲ (ਅਲੀਗੜ੍ਹ) ਤੋਂ 10+2 ਦੀ ਪੜ੍ਹਾਈ ਕਰਨ ਵਾਲੇ ਪਿੰਡ ਸਵੱਦੀ ਕਲਾਂ ਵਾਸੀ ਕਰਨਵੀਰ ਸਿੰਘ ਨੇ ਪਹਿਲਾਂ ਕੈਨੇਡਾ ਆ ਕੇ ਆਪਣੀ ਪੜ੍ਹਾਈ ਪੂਰੀ ਕੀਤੀ।ਇਸ ਦੇ ਬਾਅਦ ਸਖਤ ਮਿਹਨਤ ਕਰਦੇ ਹੋਏ ਉਹ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰ.ਸੀ. ਐੱਮ.ਪੀ.) ਵਿਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, ਅੱਜ ਪਰਤਣਾ ਸੀ ਪਿੰਡ ਪਰ…..
ਕਰਨਵੀਰ ਸਿੰਘ ਨੇ ਲਗਭਗ 3 ਮਹੀਨੇ ਤੱਕ ਪੁਲਿਸ ਦੀ ਟ੍ਰੇਨਿੰਗ ਲਈ ਤੇ ਹੁਣਉਹ 2 ਜਨਵਰੀ 2024 ਨੂੰ ਪੁਲਿਸ ਦੀ ਵਰਦੀ ਪਹਿਨ ਕੇ ਆਪਣੀ ਨੌਕਰੀ ‘ਤੇ ਜਾਵੇਗਾ। ਨੌਜਵਾਨ ਦੀ ਇਸ ਉਪਲਬਧੀ ਬਾਰੇ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਥੇ ਖੁਸ਼ੀ ਦਾ ਮਾਹੌਲ ਸੀ। ਪਿੰਡ ਦੀ ਸਾਰੀ ਗ੍ਰਾਮ ਪੰਚਾਇਤ ਸਣੇ ਵੱਖ-ਵੱਖ ਧਾਰਮਿਕ ਤੇ ਸਿਆਸੀ ਨੇਤਾਵਾਂ ਨੇ ਕਰਨਵੀਰ ਸਿੰਘ ਦੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ।