ਵ੍ਹਟਸਐਪ ਨੇ ਕੁਝ ਸਮਾਂ ਪਹਿਲਾਂ ਚੈਟਸ ਨੂੰ ਲਾਕ ਕਰਨ ਦਾ ਆਪਸ਼ਨ ਦਿੱਤਾ ਸੀ। ਇਸ ਦੀ ਮਦਦ ਨਾਲ ਤੁਸੀਂ ਆਪਣੀ ਨਿੱਜੀ ਚੈਟਸ ਨੂੰ ਇਕ ਵੱਖ ਫੋਲਡਰ ਵਿਚ ਲਾਕ ਕਰਕੇ ਰੱਖ ਸਕਦੇ ਹੋ। ਹਾਲਾਂਕਿ ਇਸ ਫੀਚਰ ਨਾਲ ਇਕ ਸਮੱਸਿਆਇਹ ਹੈ ਕਿ ਜਦੋਂ ਤੁਸੀਂ ਕਿਸੇ ਚੈਟ ਨੂੰ ਲਾਕ ਕਰਦੇ ਹੋ ਤਾਂ ਇਹ ਇਕ ਵੱਖ ਫੋਲਡਰ ਵਿਚ ਚਲੀ ਜਾਂਦੀ ਹੈ ਤੇ ਟੌਪ ‘ਤੇ Lockey Chats ਦੇ ਨਾਂ ਤੋਂ ਆਉਣ ਲੱਗਦੀ ਹੈ ਜਿਸ ਨਾਲ ਕੋਈ ਵੀ ਇਹ ਜਾਣ ਸਕਦਾ ਹੈ ਕਿ ਤੁਸੀਂ ਕੁਝ ਚੈਟਸ ਲਾਕ ਕੀਤੀ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਵ੍ਹਟਸਐਪ ਇਕ ਨਵੇਂ ਫੀਟਰ ‘ਤੇ ਕੰਮ ਕਰ ਰਿਹਾ ਹੈ ਜੋ ਤੁਹਾਨੂੰ ਲਾਕਡ ਚੈਟਸ ਨੂੰ ਲੁਕਾਉਣ ਦੀ ਇਜਾਜ਼ਤ ਦੇਵੇਗਾ।
ਨਵਾਂ ਆਪਸ਼ਨ ਤੁਹਾਨੂੰ ਚੈਟ ਸੈਟਿੰਗਸ ਦੇ ਅੰਦਰ ਮਿਲੇਗਾ। ਇਕ ਵਾਰ ਜਦੋਂ ਤੁਸੀਂ ਚੈਟਸ ਨੂੰ ਹਾਈਡ ਕਰ ਦਿਓਗੇ ਫਿਰ ਉਹ ਚੈਟਸ ਸੈਕਸ਼ਨ ਵਿਚ ਨਹੀਂ ਆਏਗੀ। ਲਾਕਡ ਚੈਟਸ ਨੂੰ ਅਕਸੈਸ ਕਰਨ ਲਈ ਤੁਹਾਨੂੰ ਸਰਚ ਬਾਰ ਵਿਚ ਸੀਕ੍ਰੇਟ ਕੋਡ ਨੂੰ ਪਾਉਣਾ ਹੋਵੇਗਾ। ਜਿਵੇਂ ਹੀ ਤੁਸੀਂ ਕੋਡ ਪਾਓਗੇ ਤਾਂ ਤੁਹਾਡੇ ਸਾਹਮਣੇ ਲਾਕਡ ਚੈਟਸ ਦਾ ਫੋਲਡਰ ਖੁੱਲ੍ਹ ਜਾਵੇਗਾ। ਪ੍ਰਾਈਵੇਸੀ ਦੇ ਲਿਹਾਜ਼ ਨਾਲ ਇਹ ਮਹੱਤਵਪੂਰਨ ਅਪਡੇਟ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ, ਦਸੂਹਾ ਪਹੁੰਚੀ ਕਰਨਜੀਤ ਦੀ ਮ੍ਰਿ.ਤਕ ਦੇਹ
ਕਿਸੇ ਵੀ ਚੈਟ ਨੂੰ ਲਾਗੂ ਕਰਨ ਲਈ ਸਭ ਤੋਂ ਪਹਿਲਾਂ ਉਸ ਚੈਟ ਦੀ ਪ੍ਰੋਫਾਈਲ ਵਿਚ ਜਾਓ। ਹੇਠਾਂ ਸਕ੍ਰਾਲ ਕਰਨ ‘ਤੇ ਤੁਹਾਨੂੰ ਚੈਟ ਲਾਕ ਦਾ ਆਪਸ਼ਨ ਮਿਲੇਗਾ, ਇਸ ਨੂੰ ਆਨ ਕਰਨ ‘ਤੇ ਤੁਹਾਡੀ ਚੈਟ ਲਾਕ ਹੋ ਜਾਵੇਗੀ। ਵ੍ਹਟਸਐਪ ਨੇ ਹਾਲ ਹੀ ਵਿਚ ਮਲਟੀ ਅਕਾਊਂਟ ਫੀਚਰ ਰੋਲਆਊਟ ਕੀਤਾ ਹੈ। ਇਸ ਦੀ ਮਦਦ ਨਾਲ ਤੁਸੀਂ ਇਕ ਫੋਨ ਤੇ ਐਪ ਵਿਚ 2 ਅਕਾਊਂਟ ਖੋਲ੍ਹ ਸਕਦੇ ਹੋ। ਦੋ ਅਕਾਊਂਟ ਖੋਲ੍ਹਣ ਲਈ ਸਭ ਤੋਂ ਪਹਿਲਾਂ ਐਪ ਨੂੰ ਅਪਡੇਟ ਕਰੋ ਤੇ ਸੈਟਿੰਗ ਵਿਚ ਜਾ ਕੇ ਐਡ ਅਕਾਊਂਟ ‘ਤੇ ਕਲਿੱਕ ਕਰੋ। ਇਸ ਦੇ ਬਾਅਦ ਤੁਹਾਨੂੰ ਨੰਬਰ ਪਾ ਕੇ ਲਾਗਿਨ ਪ੍ਰੋਸੈਸ ਪੂਰਾ ਕਰਨਾ ਹੋਵੇਗਾ। ਲਾਗਿਨ ਦੇ ਬਾਅਦ ਤੁਸੀਂ ਆਸਾਨੀ ਨਾਲ 2 ਅਕਾਊਂਟ ਦੇ ਵਿਚ ਸਵਿਚ ਕਰ ਸਕੋਗੇ।
ਵੀਡੀਓ ਲਈ ਕਲਿੱਕ ਕਰੋ -: