live at 7 pm : ਅੰਮ੍ਰਿਤਸਰ ਵਿਚ 63 ਕੋਰੋਨਾ ਪੌਜੇਟਿਵ ਦੇ ਮਾਮਲੇ ਸਾਹਮਣੇ ਆਏ ਹਨ । ਸਰ ਅੰਮ੍ਰਿਤਸਰ ਵਿਚ ਸਖਤੀ ਨਾਲ ਕਰਫਿਉ ਲਾਗੂ ਕਰੋ , ਕਿਤੇ ਮੁੰਬਈ ਨਾਲ ਬਣ ਜਾਵੇ ਲੋਕ ਬਿਲਕੁਲ ਸੋਸਲ ਡਿਸਟੈਂਸ ਦਾ ਪਾਲਣ ਨਹੀਂ ਕਰ ਰਹੇ ਹਨ । ਇਹ ਅਪੀਲ ਅੰਮ੍ਰਿਤਸਰ ਦੀ ਰਹਿਣ ਵਾਲੀ ਮਿਨਾਕਸ਼ੀ ਜੋਸ਼ੀ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ ਹੈ । ਮਿਨਾਕਸ਼ੀ ਜੋਸ਼ੀ ਨੇ ਕਿਹਾ ਹੈ ਕਿ ਲੋਕ ਨਾ ਮਾਸਕ ਪਾ ਰਹੇ ਹਨ ਤੇ ਨਾ ਹੀ ਸੋਸ਼ਲ ਡਿਸਟੈਂਸ ਰੱਖ ਰਹੇ ਹਨ ? ਨੀਵਾਰ ਤੇ ਐਤਵਾਰ ਨੂੰ ਕਰਫਿਉ ਲਾਗੂ ਕਰਨ ਦੇ ਫੈਸਲੇ ਦਾ ਸਵਾਗਤ ਹੈ ।
ਦੱਸਣਯੋਗ ਹੈ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 7 ਵਜੇ ਜਨਤਾ ਦੇ ਰੂਬਰੂ ਹੋਣਗੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੂਕ ਤੇ ਪੋਸਟ ਪਾ ਕਿ ਕਿਹਾ ਹੈ ਕਿ ਇਸ ਹਫ਼ਤੇ ਦੇ #AskCaptain ਐਡੀਸ਼ਨ ਲਈ ਮੈਂ ਇਸ ਸ਼ਨੀਵਾਰ ਤੁਹਾਡੇ ਸਾਰਿਆਂ ਨਾਲ ਲਾਈਵ ਹੋਵਾਂਗਾ। ਤੁਹਾਡੇ ਸਵਾਲਾਂ ਦੀ ਮੈਨੂੰ ਉਡੀਕ ਰਹੇਗੀ ਤੇ ਮੈਨੂੰ ਉਨ੍ਹਾਂ ਦੇ ਜਵਾਬ ਦੇ ਕੇ ਖੁਸ਼ੀ ਹੋਵੇਗੀ। ਵੱਧ ਤੋਂ ਵੱਧ ਮੈਨੂੰ ਆਪਣੇ ਸਵਾਲ ਤੇ ਸੁਝਾਅ ਭੇਜੋ…ਧੰਨਵਾਦ ।
ਇਸ ਤਰ੍ਹਾਂ ਕੁਨਾਲ ਕਪੂਰ ਨੇ ਕਿਹਾ ਹੈ ਕਿ ਸਰ ਪਲੀਜ ਪੁਲਿਸ ਫੋਰਸ ਨਾਲ ਘੱਟੋ ਘੱਟ ਇਕ ਮਹੀਨੇ ਲਈ ਸਖ਼ਤੀ ਨਾਲ ਤਾਲਾਬੰਦੀ / ਕਰਫਿਉ ਦਾ ਐਲਾਨ ਕੀਤਾ ਜਾਵੇ ਤਾਂ ਕਿ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਨੂੰ ਰੋਕਿਆ ਜਾ ਸਕੇ. ਇਸ ਸਮੇ ਸਖਤੀ ਹੀ ਇਕੋ ਇਕ ਹੱਲ ਹੈ , ਲੋਕ ਨਿਯਮਾਂ ਨੂੰ ਨਹੀਂ ਸਮਝਦੇ ਹਨ ਜਦ ਤਕ ਉਨ੍ਹਾਂ ‘ਤੇ ਥੋਪਿਆ ਨਹੀਂ ਜਾਂਦਾ। ਹਰਦੀਪ ਕੰਗ ਨੇ ਕਿਹਾ ਹੈ ਕਿ ਸਰ ਜੀ ਮੇਰੇ ਕੋਲ ਸਵਾ ਕਿੱਲਾਂ ਜ਼ਮੀਨ ਹੈ ਨਾ ਤਾਂ ਸੁਸਾਇਟੀ ਦਾ ਕਰਜ਼ਾ ਮੁਆਫ਼ ਹੋਇਆਂ ਤੇ ਨਾ ਹੀ ਜ਼ਮੀਨ ਤੇ ਵਾਲਾ ਮੈਂ ਕਈ ਵਾਰ ਤਹਾਨੂੰ ਬੇਨਤੀ ਕਰ ਚੁੱਕਾ। ਇੱਕ ਹੋਰ ਸਵਾਲ ਕਿ ਆਖਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਉਣ ਵਾਲਿਆਂ ਤੇ ਸਿੱਖਾਂ ਤੇ ਗੋਲੀਆਂ ਚਲਾਉਣ ਵਾਲਿਆ ਨੂੰ ਸਜ਼ਾ ਕਦੋਂ ਮਿਲੇਗੀ। ਇਸ ਤੋਂ ਇਲਾਵਾ ਕਾਫੀ ਲੋਕ ਨੇ ਬਿਜਲੀ ਦੇ ਬਿਲ ਮਾਫ ਕਰਨ ਦੀ ਮੰਗ ਰੱਖੀ ਹੈ ਖਾਸ ਕਰ ਮਿਡਲ ਕਲਾਸ ਦੇ ਲੋਕ ਬਿਜਲੀ ਦੇ ਬਿਲ ਘੱਟ ਕਰਨ ਦੀ ਮੰਗ ਕਰ ਰਹੇ ਹਨ