Meeting of the Joint : ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡਾਂ ਬਾਰੇ ਜੁਆਇੰਟ ਐਕਸ਼ਨ ਕਮੇਟੀ ਦੀਆਂ 13 ਐਸੋਸੀਏਸ਼ਨਾਂ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ। ਮੀਟਿੰਗ ਵਿਚ ਸ. ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲਜਸ ਐਸੋਸੀਏਸ਼ਨ (ਪੁੱਡਕਾ), ਡਾ. ਗੁਰਮੀਤ ਸਿੰਘ ਧਾਲੀਵਾਲ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨ ਐਸੋਸੀਏਸ਼ਨ, ਸ਼੍ਰੀ ਚਰਨਜੀਤ ਸਿੰਘ ਵਾਲੀਆ, ਪੋਲੀਟੈਕਨਿਕ ਐਸੋਸੀਏਸ਼ਨ ਸ਼੍ਰੀ ਸਿਮਾਂਸ਼ੂ ਗੁਪਤਾ, ਸ. ਨਿਰਮਲ ਸਿੰਘ, ਡਾ. ਅੰਸ਼ੂ ਕਟਰੀਆ, ਸ਼੍ਰੀ ਜਸਕਨੀਕ ਸਿੰਘ, ਡਾ. ਸਤਵਿੰਦਰ ਸੰਧੂ ਆਦਿ ਹਾਜ਼ਰ ਸਨ।
ਡਾ. ਅੰਸ਼ੂ ਕਟਾਰੀਆ ਨੇ ਜੈਕ ਦੇ ਬੁਲਾਰੇ ਅਤੇ ਪੰਜਾਬ ਅਨਏਡਿਡ ਕਾਲਜਾਂ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਨੇ ਮਾਰਚ-ਅਪ੍ਰੈਲ ਮਹੀਨੇ ਵਿਚ 1850 ਕਰੋੜ ਰੁਪਏ ਵਿਚੋਂ 309 ਕਰੋੜ ਰੁਪਏ ਰਾਜ ਨੂੰ ਦਿੱਤੇ ਸਨ ਪਰ ਰਾਜ ਸਰਕਾਰ ਨੇ ਫੰਡ ਅੱਗੇ ਕਾਲਜਾਂ ਨੂੰ ਨਹੀਂ ਵੰਡੇ। ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟ ਐਸੋਸੀਏਸ਼ਨ ਦੇ ਸੀਨੀ. ਮੀਤ ਪ੍ਰਧਾਨ ਸ. ਮਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਪਿਛਲੇ 3 ਸਾਲਾਂ ਦੇ PMS ਦੀ 1541 ਕਰੋੜ ਰੁਪਏ ਦੀ ਬਣਦੀ ਰਕਮ ਦੀ ਅਦਾਇਗੀ ਕੌਣ ਕਰੇਗਾ। ਫੰਡਾਂ ਦੀ ਅਦਾਇਗੀ ਨਾ ਹੋਣ ਕਾਰਨ ਗਰੀਬ ਤੇ SC ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਸਾਲ 2020-21 ਵਿਚ ਕਾਲਜਾਂ ਨੂੰ SC ਦੇ ਵਿਦਿਆਰਥੀਆਂ ਨੂੰ ਬਿਨਾਂ ਫੀਸ ਦੇ ਦਾਖਲਾ ਦੇਣਾ ਚਾਹੀਦਾ ਹੈ ਤਾਂ ਇਸ ਲਈ ਫੰਡ ਦਾ ਜਾਰੀ ਕੀਤਾ ਜਾਣਾ ਬਹੁਤ ਜ਼ਰੂਰੀ ਹੈ।