Murder of a friend : ਪਠਾਨਕੋਟ ਦੇ ਪਿੰਡ ਗੁਗਰਾਂ ਵਿਚ ਇਕ ਵਿਅਕਤੀ ਨੇ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਆਪਣੇ ਦੋਸਤ ਦੀ ਹੱਤਿਆ ਕਰਕੇ ਲਾਸ਼ ਨੂੰ ਸੁੱਟ ਦਿੱਤਾ। ਇਸ ਤੋਂ ਬਾਅਦ ਦੋ ਬੱਚਿਆਂ ਨਾਲ ਰਾਵੀ ਨਦੀ ਛਾਲ ਮਾਰ ਦਿੱਤੀ। ਗੁੱਜਰ ਸਮੁਦਾਇ ਦੇ ਲੋਕਾਂ ਨੇ ਬੱਚਿਆਂ ਨੂੰ ਤਾਂ ਬਚਾ ਲਿਆ ਪਰ ਦੋਸ਼ੀ ਤੇਜ ਵਹਾਅ ਵਿਚ ਵਹਿ ਗਿਆ। ਪੁਲਿਸ ਨੇ ਬਿਹਾਰ ਦੇ ਸਕੇਲਾ, ਬਰਗਾਮਾ, ਜਿਲ੍ਹਾ ਅਰਰੀਆ ਨਿਵਾਸੀ ਤੇਜ ਨਾਰਾਇਣ ‘ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਗੋਤਾਖੋਰ ਉਸ ਦੀ ਭਾਲ ਵਿਚ ਲੱਗੇ ਹੋਏ ਹਨ। ਮ੍ਰਿਤਕ ਦੀ ਪਛਾਣ ਜੋਤਿਸ਼ ਠਾਕੁਰ ਦੇ ਤੌਰ ‘ਤੇ ਹੋਈ ਹੈ। ਜੋਤਿਸ਼ ਵੀ ਤੇਜ ਨਾਰਾਇਣ ਦੇ ਪਿੰਡ ਦਾ ਹੀ ਰਹਿਣ ਵਾਲਾ ਹੈ। ਦੋਵੇਂ ਕਠੂਆ ਦੀ ਫੈਕਟਰੀ ਵਿਚ ਕੰਮ ਕਰਦੇ ਸਨ। ਲੌਕਡਾਊਨ ਕਾਰਨ ਉਨ੍ਹਾਂ ਨੂੰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਹ ਗੁਗਰਾਂ ਪੁੱਜੇ। ਉਥੇ ਉਨ੍ਹਾਂ ਨੇ ਖੇਤ ਵਿਚ ਮਜ਼ਦੂਰਾਂ ਦਾ ਕੰਮ ਮਿਲ ਗਿਆ।
ਪਿੰਡ ਗੁਗਰਾਂ ਦੇ ਜਿਮੀਂਦਾਰ ਕ੍ਰਿਸ਼ਨ ਗੋਪਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਜ਼ਮੀਨ ਵਿਚ ਮੋਟਰ ‘ਤੇ ਬਣੇ ਕਮਰੇ ਵਿਚ ਇਕ ਮਹੀਨੇ ਤੋਂ ਜੋਤਿਸ਼ ਠਾਕੁਰ, ਤੇਜ ਨਾਰਾਇਣ ਅਤੇ ਉਸ ਦੀ ਪਤਨੀ ਸੁਸ਼ੀਲਾ ਦੇਵੀ ਅਤੇ ਤਿੰਨ ਬੱਚੇ ਰਹਿੰਦੇ ਹਨ। 18 ਜੂਨ ਨੂੰ ਸੁਸ਼ੀਲਾ ਦੇਵੀ ਆਪਣੇ ਛੋਟੇ ਬੇਟੇ ਨਾਲ ਉਸਦੇ ਘਰ ਆਈ ਅਤੇ ਦੱਸਿਆ ਕਿ ਉਸ ਦਾ ਪਤੀ ਤੇਜ ਨਾਰਾਇਣ ਅਤੇ ਜੋਤਿਸ਼ ਦਾ ਝਗੜਾ ਹੋਇਆ ਹੈ। ਉਸ ਦਾ ਪਤੀ ਤੇਜ ਨਾਰਾਇਣ ਜੋਤਿਸ਼ ਨੂੰ ਖਿੱਚ ਕੇ ਨਹਿਰ ‘ਤੇ ਲੈ ਗਿਆ। ਜਿਮੀਂਦਾਰ ਨੇ ਦੱਸਿਆ ਕਿ ਉਹ ਸੁਸ਼ੀਲਾ ਦੇਵੀ ਤੇ ਪਿੰਡ ਦੇ ਕੁਝ ਲੋਕਾਂ ਨੂੰ ਲੈ ਕੇ ਆਪਣੀ ਮੋਟਰ ‘ਤੇ ਬਣੇ ਕਮਰੇ ਵਲ ਗਏ। ਉਥੇ ਤੇਜ ਨਾਰਾਇਣ ਅਤੇ ਜੋਤਿਸ਼ ਤੋਂ ਇਲਾਵਾ ਦੋਵੇ ਬੱਚੇ ਵੀ ਨਹੀਂ ਸਨ। ਉਨ੍ਹਾਂ ਨੇ ਤੇਜ ਨਾਰਾਇਣ, ਜੋਤਿਸ਼ਠਾਕੁਰ ਤੇ ਦੋਵੇਂ ਬੱਚਿਆਂ ਨੂੰ ਕਾਫੀ ਲੱਭਿਆ ਪਰ ਨਹੀਂ ਮਿਲੇ। 19 ਜੂਨ ਦੀ ਦੇਰ ਰਾਤ ਉਨ੍ਹਾਂ ਦੀ ਮੋਟਰ ਤੋਂ ਲਗਭਗ 200 ਮੀਟਰ ਦੀ ਦੂਰੀ ‘ਤੇ ਜੋਤਿਸ਼ ਠਾਕੁਰ ਦੀਲਾਸ਼ ਮਿਲੀ। ਉਸਦੇ ਸਿਰ, ਨੱਕ, ਕੰਨ ਤੇ ਸਰੀਰ ‘ਤੇ ਸੱਟ ਦੇ ਨਿਸ਼ਾਨ ਸਨ।
ਤੇਜ ਨਾਰਾਇਣ ਦੇ 10 ਸਾਲਾ ਬੇਟੇ ਨੇ ਪੁਲਿਸ ਨੂੰ ਦੱਸਿਆ ਕਿ ਜੋਤਿਸ਼ ਦਾ ਕਤਲ ਕਰਨ ਤੋਂ ਬਾਅਦ ਪਿਤਾ ਉਸ ਨੂੰ ਅਤੇ 5 ਸਾਲ ਦੀ ਬੱਚੀ ਨੂੰ ਨਾਲ ਲੈਕੇ ਭੱਜਿਆ। ਕਥਲੌਰ ਨਾਕੇ ‘ਤੇ ਫੜੇ ਜਾਣ ਦੇ ਡਰੋਂ ਉਸ ਨੇ ਰਾਵੀ ਨਦੀ ਦੇ ਰਸਤੇ ਭੱਜਣ ਦੀ ਯੋਜਨਾ ਬਣਾਈ। ਤੇਜ ਨਾਰਾਇਣ ਨੇ ਨਦੀ ‘ਚ ਗੁੱਜਰਾਂ ਦੇ ਮਵੇਸ਼ੀਆਂ ਦੀ ਪੂੰਛ ਫੜ ਕੇ ਬੱਚਿਆਂ ਨੂੰ ਦਰਿਆ ਪਾਰ ਕਰਾਉਣ ਦੀ ਕੋਸ਼ਿਸ਼ ਕੀਤੀ। ਗੁੱਜਰਾਂ ਨੇ ਬੱਚਿਆਂ ਨੂੰ ਵਹਿੰਦਾ ਦੇਖਿਆ ਤਾਂ ਉਨ੍ਹਾਂ ਨੂੰ ਬਚਾ ਲਿਆ ਪਰ ਤੇਜ ਨਾਰਾਇਣ ਵਹਾਅ ਨਾਲ ਵਹਿ ਗਿਆ। ਪੁਲਿਸ ਦੀਆਂ ਟੀਮਾਂ ਤੇਜ ਨਾਰਾਇਣ ਦੀ ਭਾਲ ਕਰ ਰਹੀਆਂ ਹਨ। ਥਾਣਾ ਇੰਚਾਰਜ ਪ੍ਰੀਤਮ ਲਾਲ ਨੇ ਦੱਸਿਆ ਕਿ ਜਿਮੀਂਦਾਰ ਕ੍ਰਿਸ਼ਨ ਗੋਪਾਲ ਦੇ ਬਿਆਨ ‘ਤੇ ਤੇਜ ਨਾਰਾਇਣ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।