ਤਰਨਤਾਰਨ ਪੁਲਿਸ ਨੇ ਪਿੰਡ ਤੁੰਗ ਵਿਚ ਹੋਏ ਪਤੀ-ਪਤਨੀ ਤੇ ਭਾਬੀ ਦੇ ਟ੍ਰਿਪਲ ਮਰਡਰ ਕੇਸ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਰਾਜਸਥਾਨ ਪੁਲਿਸ ਦੇ ਨਾਲ ਜੁਆਇੰਟ ਆਪ੍ਰੇਸ਼ਨ ਕਰਕੇ ਇਕ ਮੁਲਜ਼ਮ ਨੂੰ ਪਿੰਡ ਰਾਮਪੁਰਾ ਫੂਲ ਤੋਂ ਕਾਬੂ ਕੀਤਾ ਹੈ ਜਿਸ ਤੋਂ ਪੁੱਛਗਿਛ ਵਿਚ ਪਤਾ ਲੱਗਾ ਹੈ ਕਿ ਇਹ ਵਾਰਦਾਤ ਲੁੱਟ ਦੇ ਇਰਾਦੇ ਨਾਲ ਕੀਤੀ ਗਈ ਹੈ।
ਫੜੇ ਗਏ ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਸ਼ਾਹ ਪੀਣੀ ਰਾਜਸਥਾਨ ਵੱਜੋਂ ਹੋਈ ਹੈ। ਖਬਰ ਹੈ ਕਿ ਮਨਪ੍ਰੀਤ ਸਿੰਘ NDPS ਐਕਟ ਅਧੀਨ ਦਰਜ ਕੇਸ ਵਿਚ ਜ਼ਮਾਨਤ ‘ਤੇ ਬਾਹਰ ਆਇਆ ਸੀ। ਮੁਲਜ਼ਮ ਮਨਪ੍ਰੀਤ ਸਿੰਘ ਦੇ ਸਿਰ ‘ਤੇ 20 ਹਜ਼ਾਰ ਦਾ ਇਨਾਮ ਵੀ ਸੀ।
ਇਹ ਵੀ ਪੜ੍ਹੋ : ਪੰਕਜ ਅਡਵਾਨੀ ਨੇ ਰਚਿਆ ਇਤਿਹਾਸ, 26ਵੀਂ ਵਾਰ ਜਿੱਤਿਆ ਵਰਲਡ ਬਿਲੀਅਰਡਸ ਚੈਂਪੀਅਨਸ਼ਿਪ ਦਾ ਖ਼ਿਤਾਬ
ਦੱਸ ਦੇਈਏ ਕਿ ਬੀਤੀ 8 ਨਵਬੰਰ ਨੂੰ ਪਤੀ ਪਤਨੀ ਅਤੇ ਭਾਬੀ ਦੀ ਅਣਪਛਾਤੇ ਵਿਅਕਤੀਆ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਔਰਤਾਂ ਲਖਵਿੰਦਰ ਕੌਰ ਅਤੇ ਸੀਤਾ ਕੌਰ ਇਕ ਕਮਰੇ ਵਿਚ ਜਦੋਂਕਿ ਇਕਬਾਲ ਸਿੰਘ ਦੀ ਲਾਸ਼ ਵੱਖਰੇ ਕਮਰੇ ਵਿਚੋਂ ਮਿਲੀ। ਤਿੰਨਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਮੂੰਹ ਸਣੇ ਪੂਰੇ ਚਿਹਰੇ ‘ਤੇ ਟੇਪ ਚਿਪਕਾਈ ਗਈ ਸੀ। ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਲੁੱਟ ਦੇ ਇਰਾਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਮੁਲਜ਼ਮ ਉਨ੍ਹਾਂ ਦੇ ਨੌਕਰ ਨੂੰ ਵੀ ਅਗਵਾ ਕਰਕੇ ਲੈ ਗਏ ਸਨ। ਪੁਲਿਸ ਨੇ ਮੁਲਜ਼ਮ ਕੋਲੋ ਸਾਢੇ ਪੰਜ ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ,ਇਕ ਰਾਇਫਲ,ਇਕ ਦੇਸੀ ਕੱਟਾ ਅਤੇ ਪਿਸਤੌਲ ਬਰਾਮਦ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –