Nursing colleges offer : ਚੰਡੀਗੜ੍ਹ : ਕੰਫੈਡਰੇਸ਼ਨ ਆਫ ਕਾਲਜਿਸ ਐਂਡ ਸਕੂਲਸ ਆਫ ਪੰਜਾਬ ਨੇ ਰਾਜ ਸਰਕਾਰ ਨੂੰ ਮੈਡੀਕਲ ਸਹੂਲਤਾਂ ਵਧਾਉਣ ਲਈ ਆਪਣਾ ਕੈਂਪਸ ਦੇਣ ਦੀ ਪੇਸ਼ਕਸ਼ ਕੀਤੀ ਹੈ। ਕੰਫੈਡਰੇਸ਼ਨ ਦੇ ਚੇਅਰਮੈਨ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੂੰ 12 ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਐਡੀਸ਼ਨਲ ਚੀਫ ਸੈਕ੍ਰੇਟਰੀ ਇੰਡਸਟਰੀ ਵਿਨੀ ਮਹਾਜਨ ਨੂੰ ਮਿਲੇ।
ਸੇਖੜੀ ਨੇ ਕਿਹਾ ਕਿ ਰਾਜ ਵਿਚ ਕੋਰੋਨਾ ਦੇ ਮਰੀਜ਼ ਵਧ ਰਹੇ ਹਨ ਤੇ ਪੰਜਾਬ ਦੇ ਹਾਲਤ ਵੀ ਕਿਤੇ ਦਿੱਲੀ ਵਰਗੇ ਨਾ ਹੋ ਜਾਣ ਇਸ ਲਈ ਹੁਣ ਤੋਂ ਹੀ ਤਿਆਰੀ ਦੀ ਜ਼ਰੂਰਤ ਹੈ. ਐਸੋਸੀਏਸ਼ਨ ਨੇ ਇਸ ਲੋੜ ਨੂੰ ਸਮਝਦੇ ਹੋੇ ਆਪਣੇ ਕਾਲਜਾਂ ਦੇ ਕਮਰਿਆਂ ਵਿਚ ਆਈਸੋਲੇਸ਼ਨ ਸੈਂਟਰ ਤੇ ਕੁਆਰੰਟਾਈਨ ਸੈਂਟਰ ਬਣਾਉਣ ਲਈ 10 ਹਜ਼ਾਰ ਕਮਰੇ ਸਾਰੇ ਸਹੂਲਤਾਂ ਨਾਲ ਦੇਣ ਦਾ ਪ੍ਰਸਤਾਵ ਦਿੱਤਾ ਹੈ। ਇਨ੍ਹਾਂ ਵਿਚ ਆਕਸੀਜਨ ਸਿਲੰਡਰ ਨਾਲ 10 ਹਜ਼ਾਰ ਬੈੱਡ ਦਿੱਤੇ ਜਾਣਗੇ।
ਕੰਫੈਡਰੇਸ਼ਨ ਦੇ ਨਰਸਿੰਗ ਕਾਲਜ ਆਪਣੇ ਅਧਿਆਪਕਾਂ ਅਤੇ ਫਾਈਨਲ ਈਅਰ ਦੇ ਵਿਦਿਆਰਥੀਆਂ ਦੀਆਂ ਸੇਵਾਵਾਂ ਵੀ ਉਪਲਬਧ ਕਰਵਾਉਣਗੇ। ਇਹ ਕੋਰੋਨਾ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰ ਦੀ ਦੇਖਭਾਲ ਵਿਚ ਮਦਦ ਵੀ ਕਰਨਗੇ। ਇਨ੍ਹਾਂ ਨੂੰ ਬਾਬਾ ਫਰੀਦ ਮੈਡੀਕਲ ਯੂਨੀਵਰਿਸਟੀ ਤੋਂ ਟ੍ਰੇਨਿੰਗ ਦਿਵਾਈ ਜਾਵੇਗੀ। ਵਿਨੀ ਮਹਾਜਨ ਨੇ ਐਸੋਸੀਏਸ਼ਨ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਕੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਨ੍ਹਾਂ ਦੀਆਂ ਸੇਵਾਵਾਂ ਦਾ ਫਾਇਦਾ ਜ਼ਰੂਰ ਲਿਆ ਜਾਵੇਗਾ। ਪੰਜਾਬ ਵਿਚ ਪਹਿਲਾਂ ਵੀ ਧਾਰਮਿਕ ਸੰਗਠਨਾਂ ਨੇ ਆਪਣੇ ਕੋਰੀਡਰ ਕੁਆਰੰਟਾਈਨ ਸੈਂਟਰ ਵਿਚ ਬਦਲਣ ਦਾ ਪ੍ਰਸਤਾਵ ਦਿੱਤਾ ਸੀ। ਹੁਣ ਪ੍ਰਾਈਵੇਟ ਕਾਲਜਾਂ ਨੇ ਅਜਿਹਾ ਪ੍ਰਸਤਾਵ ਦਿੱਤਾ ਹੈ। ਸੂਬੇ ਵਿਚ ਕੋਰੋਨਾ ਦੇ ਮਰੀਜ਼ਾਂ ਲਈ 8700 ਬੈੱਡ ਦੀ ਵਿਵਸਥਾ ਹੈ। ਪ੍ਰਾਈਵੇਟ ਕਾਲਜਾਂ ਦੇਇਸ ਪ੍ਰਸਤਾਵ ਤੋਂ ਬਾਅਦ ਹੁਣ ਦੁੱਗਣੇ ਬੈੱਡ ਹੋ ਜਾਣਗੇ।