One killed in Patiala : ਪਟਿਆਲੇ ਵਿੱਚ ਸ਼ੁੱਕਰਵਾਰ ਨੂੰ 8 ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਇਹ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1565 ਸੈਂਪਲਾ ਵਿੱਚੋਂ 958 ਸੈਂਪਲਾ ਦੀਆਂ ਪ੍ਰਾਪਤ ਹੋਈਆਂ ਰਿਪੋਰਟਾਂ ਵਿਚੋਂ 950 ਨੈਗੇਟਿਵ ਅਤੇ 8 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋ ਪੰਜ ਪਟਿਆਲਾ ਸ਼ਹਿਰ, ਇੱਕ ਪਾੜੜਾਂ, ਇੱਕ ਨਾਭਾ ਅਤੇ ਇੱਕ ਰਾਜਪੁਰਾ ਦੇ ਰਹਿਣ ਵਾਲੇ ਹਨ। ਇੱਕ ਪਾਜ਼ੀਟਿਵ ਵਿਅਕਤੀ ਦੀ ਮੌਤ ਹੋ ਗਈ ਹੈ। ਬਾਕੀ ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ। ਪਾਜ਼ੀਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਡਾ.ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਯਾਦਵਿੰਦਰਾ ਕਲੋਨੀ ਵਿਚ ਰਹਿਣ ਵਾਲਾ 60 ਸਾਲਾ ਬਜ਼ੁਰਗ ਜੋ ਕਿ ਥਾਈਰੈਡ ਅਤੇ ਸ਼ੁਗਰ ਦਾ ਮਰੀਜ਼ ਸੀ, ਜ਼ਿਆਦਾ ਬਿਮਾਰ ਹੋਣ ਕਾਰਣ ਪਟਿਆਲਾ ਦੇ ਵਰਧਮਾਨ ਹਸਪਤਾਲ ਵਿਚ ਦਾਖਲ ਹੋਇਆ ਸੀ ਅਤੇ ਹਾਲਤ ਜਿਆਦਾ ਖਰਾਬ ਹੋਣ ‘ਤੇ ਪਰਿਵਾਰਕ ਮੈਂਬਰਾਂ ਵੱਲੋ ਉਸ ਨੂੰ ਕੱਲ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੇ ਕਿ ਉਸ ਦਾ ਕਰੋਨਾ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪਾਜ਼ੀਟਿਵ ਆਇਆ ਹੈ ਅਤੇ ਅੱਜ ਦੁਪਿਹਰ ਸਮੇਂ ਰਾਜਿੰਦਰਾ ਹਸਪਤਾਲ ਵਿਖੇ ਉਸ ਦੀ ਮੌਤ ਹੋਣ ਤੇਂ ਕੋਵਿਡ ਗਾਈਡਲਾਈਨਜ ਅਨੁਸਾਰ ਉਸ ਦਾ ਸੰਸਕਾਰ ਕਰਵਾ ਦਿੱਤਾ ਗਿਆ ਹੈ।
ਪਾਜ਼ੀਟਿਵ ਵਿਅਕਤੀ ਕਿਸੇ ਬਾਹਰੀ ਰਾਜ ਤੋਂ ਆਉਣ ਜਾਂ ਫਲੂ ਲੱਛਣਾਂ ਤੋਂ ਪੀੜਤ ਨਹੀਂ ਸੀ। ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੀ ਸਿੱਧੂ ਕਲੋਨੀ ਵਿਚ ਰਹਿਣ ਵਾਲੇ ਪਾਜ਼ੀਟਿਵ ਆਈ ਸਟਾਫ ਨਰਸ ਦੇ ਤਿੰਨ ਪਰਿਵਾਰਕ ਮੈਬਰ 83 ਸਾਲਾ ਔਰਤ, 53 ਸਾਲਾ ਵਿਅਕਤੀ ਅਤੇ 17 ਸਾਲਾ ਲੜਕਾ ਜੋ ਕਿ ਪਾਜ਼ੀਟਿਵ ਕੇਸ ਦੇ ਸੰਪਰਕ ਵਿਚ ਆਉਣ ਕਾਰਨ ਕੋਵਿਡ ਜਾਂਚ ਵਿਚ ਲਏ ਸੈਂਪਲ ਪਾਜ਼ੀਟਿਵ ਪਾਏ ਗਏ ਹਨ। ਇਸੇ ਤਰ੍ਹਾਂ ਨਾਭਾ ਦੇ ਡਾਕਟਰ ਰਾਵਲੇ ਸਟਰੀਟ ਵਿਚ ਪਾਜ਼ੀਟਿਵ ਆਏ ਵਿਅਕਤੀ ਦੇ ਸੰਪਰਕ ਵਿਚ ਆਈ ਉਸ ਦੀ 30 ਸਾਲਾ ਪਤਨੀ ਵੀ ਕੋਵਿਡ ਪਾਜ਼ੀਟਿਵ ਪਾਈ ਗਈ ਹੈ। ਪਾਤੜਾਂ ਦਾ ਰਹਿਣ ਵਾਲਾ 39 ਸਾਲਾ ਵਿਅਕਤੀ,ਪਟਿਆਲਾ ਦੀ ਪ੍ਰਤਾਪ ਕਲੋਨੀ ਵਿਚ ਰਹਿਣ ਵਾਲਾ 8 ਸਾਲਾ ਲੜਕਾ ਅਤੇ ਰਾਜਪੂਰਾ ਦੇ ਡਾਲੀਮਾ ਵਿਹਾਰ ਵਿਚ ਰਹਿਣ ਵਾਲਾ 35 ਸਾਲਾ ਨੌਜਵਾਨ ਜੋ ਕਿ ਬਾਹਰੀ ਰਾਜ ਤੋਂ ਆਉਣ ਕਾਰਨ ਕੋਰੋਨਾ ਜਾਂਚ ਸਬੰਧੀ ਲਏ ਸੈਂਪਲ ਕੋਵਿਡ ਪਾਜ਼ੀਟਿਵ ਪਾਏ ਗਏ ਹਨ।
ਜ਼ਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 15753 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋਂ ਜ਼ਿਲਾ ਪਟਿਆਲਾ 208 ਕੋਵਿਡ ਪਾਜੀਟਿਵ,14283 ਨੈਗਟਿਵ ਅਤੇ 1242 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜੀਟਿਵ ਕੇਸਾਂ ਵਿੱਚੋਂ ਚਾਰ ਪਾਜੀਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 131 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 73 ਹੈ।