Outbreak of Covid-19 : ਜਲੰਧਰ ਵਿਖੇ ਕੋਰੋਨਾ ਭਿਆਨਕ ਹੁੰਦਾ ਜਾ ਰਿਹਾ ਹੈ। ਰੋਜ਼ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆਉਣ ਦੇ ਨਾਲ-ਨਾਲ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਅੱਜ ਜਿਲ੍ਹੇ ਵਿੱਚ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 234 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਜਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ 7700 ਤੋਂ ਵੀ ਵੱਧ ਹੋ ਚੁੱਕੀ ਹੈ। ਤੇ ਹੁਣ ਤੱਕ 202 ਵਿਅਕਤੀ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜਿਥੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਭਰਾ-ਭਰਜਾਈ ਸਮੇਤ 220 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਉਥੇ ਵੱਖ-ਵੱਖ ਹਸਪਤਾਲਾਂ ਵਿੱਚ 9 ਮਰੀਜ਼ਾਂ ਦੀ ਮੌਤ ਵੀ ਹੋ ਗਈ। ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਪੂਲ ਸੈਂਪਲਿੰਗ ਵਿੱਚ ਕਈ ਵੱਡੀਆਂ ਕੰਪਨੀਆਂ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਇੰਫੈਕਟਿਡ ਪਾਏ ਗਏ ਗਨ। ਇਸ ਤੋਂ ਇਲਾਵਾ ਟੋਇਟਾ ਦੇ 12, ਯੂਨੀਸਨ ਅਤੇ ਬੀ. ਐੱਸ. ਟੀ. ਆਟੋ ਦੇ 8-8, ਬੈਸਟ ਪ੍ਰਾਈਸ ਦੇ ਦੋ ਮੁਲਾਜ਼ਮ, ਤਹਿਸੀਲ ਕੰਪਲੈਕਸ ‘ਚ ਨਾਇਬ ਤਹਿਸੀਲਦਾਰ ਤੇ ਪਟਵਾਰੀ ਸਮੇਤ 9 ਮੁਲਾਜ਼ਮ, ਦੋ ਨਿੱਜੀ ਡਾਕਟਰ, ਫਿਲੌਰ ਪੁਲਿਸ ਅਕਾਦਮੀ ਦੇ 7 ਮੁਲਾਜ਼ਮ ਵੀ ਸ਼ਾਮਲ ਹਨ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਕੋਰੋਨਾ ਦੇ 220 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ 4 ਹੋਰਨਾਂ ਜਿਲ੍ਹਿਆਂ ਤੋਂ ਹਨ। ਕੋਰੋਨਾ ਕਾਰਨ 9 ਲੋਕਾਂ ਦੀ ਮੌਤ ਹੋਈ। 1280 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਸ਼ਨੀਵਾਰ ਨੂੰ ਆਈ ਰਿਪੋਰਟ ‘ਚ 627 ਸੈਂਪਲ ਨੈਗੇਟਿਵ ਪਾਏ ਗਏ ਹਨ। ਫਿਲੌਰ ‘ਚ 15, ਨੂਰਮਹਿਲ ਦੇ 3, ਨਕੋਦਰ ਤੇ ਸ਼ਾਹਕੋਟ ਦੇ 7-7, ਨਿਊ ਜਵਾਹਰ ਨਗਰ ਤੋਂ 5, ਮਾਡਲ ਟਾਊਨ ਤੋਂ 3 ਅਤੇ ਮਹੇੜੂ ਦੇ ਚਾਰ ਕੋਰੋਨਾ ਦੇ ਮਰੀਜ਼ ਮਿਲੇ ਹਨ।