People jammed the : ਥਾਣਾ ਧਾਰੀਵਾਲ ਦੇ ਪਿੰਡ ਆਲੋਵਾਲ ਬੋਹਲੀ ਵਿਚ ਜ਼ਮੀਨੀ ਵਿਵਾਦ ਕਾਰਨ ਦੋ ਭਰਾਵਾਂ ਦੀ ਹੱਤਿਆ ਤੋਂ ਬਾਅਦ ਬੁੱਧਵਾਰ ਨੂੰ ਲੋਕਾਂ ਦਾ ਗੁੱਸਾ ਫੁੱਟ ਗਿਆ। ਪਿੰਡ ਆਲੋਵਾਲ ਬੋਲੀ ਵਿਚ ਦਿਲਪ੍ਰੀਤ ਸਿੰਘ (24) ਤੇ ਗਗਨਦੀਪ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਲੋਕਾਂ ਨੇ ਪੁਲਿਸ ‘ਤੇ ਸਬੂਤ ਮਿਟਾਉਣ ਵਿਚ ਵਿਰੋਧੀ ਧਿਰ ਦਾ ਸਾਥ ਦੇਣ ਦੇ ਦੋਸ਼ ਲਗਾਏ। ਪੀੜਤ ਪਰਿਵਾਰ ਨੇ ਲੋਕਾਂ ਦੀ ਮਦਦ ਨਾਲ ਤਰਿਜਾ ਨਗਰ ਬਾਈਪਾਸ ‘ਤੇ ਨੈਸ਼ਨਲ ਹਾਈਵੇ ‘ਤੇ ਲਾਸ਼ ਰੱਖ ਕੇ ਚੱਕਾ ਜਾਮ ਕੀਤਾ। ਸਾਬਕਾ ਫੌਜੀ ਜਸਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਸ ਨੇ ਦੋਨਾਲੀ ਤਿੰਨ-ਤਿੰਨ ਗੋਲੀਆਂ ਚਲਾਈਆਂ। ਮ੍ਰਿਤਕ ਦਿਲਪ੍ਰੀਤ ਸਿੰਘ ਦਸੰਬਰ ‘ਚ ਫਰਾਂਸ ਤੋਂ ਪਰਤਿਆ ਸੀ, ਜਨਵਰੀ ਮਹੀਨੇ ਵਿਚ ਉਸ ਦਾ ਵਿਆਹ ਹੋਇਆ ਸੀ। ਦੂਜੇ ਪਾਸੇ ਥਾਣਾ ਧਾਰੀਵਾਲ ਦੇ ਐੱਸ. ਐੱਚ. ਓ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਸਵਿੰਦਰ ਸਿੰਘ, ਸੁਖਮਨਦੀਪ ਸਿੰਘ, ਗੁਰਪਿੰਦਰ ਸਿੰਘ, ਹਰਜਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਤੇ ਅਮਨਦੀਪ ਕੌਰ ਪਤਨੀ ਗੁਰਪਿੰਦਰ ਸਿੰਘ ਸਮੇਤ ਇਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ। ਪੰਜ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ 8 ਸਾਲ ਤੋਂ ਦਿਲਪ੍ਰੀਤ ਸਿੰਘ ਫਰਾਂਸ ਵਿਚ ਰਹਿ ਰਿਹਾ ਸੀ ਜਦੋਂ ਕਿ ਗਗਨਦੀਪ ਸਿੰਘ ਘਰ ‘ਤੇ ਹੀ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਦਾ ਤੀਜਾ ਭਰਾ ਵੀ ਦੇਸ਼ ਵਿਚ ਰਹਿੰਦਾ ਹੈ। ਤਿੰਨਾਂ ਭਰਾਵਾਂ ਨੇ ਸਖਤ ਮਿਹਨਤ ਕਰਕੇ ਪਿੰਡ ਵਿਚ ਕਾਫੀ ਜ਼ਮੀਨ ਖਰੀਦੀ ਸੀ। ਗਗਨਦੀਪ ਦੇ ਪਰਿਵਾਰ ਨੇ ਦੋਸ਼ੀ ਸਾਬਕਾ ਫੋਜੀ ਦੇ ਭਰਾ ਤੋਂ ਵੀ ਜ਼ਮੀਨ ਖਰੀਦੀ ਸੀ। ਇਸ ਤੋਂ ਬਾਅਦ ਦੋਵਾਂ ਵਿਚ ਵਿਵਾਦ ਸ਼ੁਰੂ ਹੋ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਗਗਨਦੀਪ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਇਕ ਭੈਣ ਤੇ ਮਾਂ ਦਾ ਮਾਨਸਿਕ ਸੰਤੁਲਨ ਪਹਿਲਾਂ ਤੋਂਹੀ ਖਰਾਬ ਹੈ।