ਭਾਰਤੀ ਰਿਜ਼ਰਵ ਬੈਂਕ ਨੇ ਅਸੁਰੱਖਿਅਤ ਉਪਭੋਗਤਾ ਤੇ ਵਿਅਕਤੀ ਕਰਜ਼ ਦੇ ਨਿਯਮ ਸਖਤ ਕਰ ਦਿੱਤੇ ਹਨ। ਕੇਂਦਰੀ ਬੈਂਕ ਨੇ ਉਪਭੋਗਤਾ ਕਰਜ਼ੇ ਦੇ ਜ਼ਿਆਦਾ ਜੋਖਮ ਨੂੰ 100 ਫੀਸਦੀ ਤੋਂ ਵਧਾ ਕੇ 125 ਫੀਸਦੀ ਕਰ ਦਿੱਤਾ। ਇਸ ਫੈਸਲੇ ਨਾਲ ਬੈਂਕ ਤੇ ਗੈਰ-ਬੈਕਿੰਗ ਵਿੱਤੀ ਕੰਪਨੀਆਂ ਤੋਂ ਕਰਜ਼ ਲੈਣਾ ਤੇ ਕ੍ਰੈਡਿਟ ਕਾਰਡ ਰੱਖਣਾ ਮਹਿੰਗਾ ਹੋ ਜਾਵੇਗੀ। ਨਿਯਮ ਤਤਕਾਲ ਪ੍ਰਭਾਵ ਨਾਲ ਲਾਗੂ ਹੋ ਜਾਵੇ।
ਆਰਬੀਆਈ ਮੁਤਾਬਕ ਇਹ ਨਿਯਮ ਨਵੇਂ ਤੇ ਪੁਰਾਣੇ ਦੋਵੇਂ ਕਰਜ ‘ਤੇ ਲਾਗੂ ਹੋਣਗੇ। ਹਾਲਾਂਕਿ ਰਿਹਾਇਸ਼, ਸਿੱਖਿਆ, ਵਾਹਨ, ਕਰਜ਼ ਦੇ ਸੋਨੇ ਬਦਲੇ ਲਏ ਜਾਣ ਵਾਲੇ ਕਰਜ਼ ਦਾਇਰੇ ਤੋਂ ਬਾਹਰ ਰਹਿਣਗੇ। ਮਾਈਕ੍ਰੋਫਾਈਨਸ ਲੋਨ ਤੇ ਸਵੈ-ਸਹਾਇਤਾ ਸਮੂਹ ਦੇ ਕਰਜ਼ ਵੀ ਇਸ ਤੋਂ ਵੱਖ ਰਹਿਣਗੇ। ਹੁਣ ਬੈਂਕ ਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਨੂੰ ਉਪਭੋਗਤਾ ਤੇ ਪਰਸਨਲ ਲੋਨ ਲਈ ਹੁਣ ਜ਼ਿਆਦਾ ਜੋਖਮ ਦੀ ਵਿਵਸਥਾ ਕਰਨੀ ਹੋਵੇਗੀ। ਇਸ ਨਾਲ ਉਪਭੋਗਤਾ ਕਰਜ ਦੇਣ ਦੀ ਸਮਰੱਥਾ ਘੱਟ ਜਾਵੇਗੀ ਤੇ ਬੈਂਕ ਜ਼ਿਆਦਾ ਵਿਆਜ ‘ਤੇ ਕਰਜ਼ ਦੇ ਸਕਦੇ ਹਨ।
RBI ਮੁਤਾਬਕ ਜਾਇਦਾਦਾਂ ਦੇ ਵਿਰੁੱਧ ਦਿੱਤੇ ਗਏ ਸਾਰੇ ਚੋਟੀ ਦੇ ਕਰਜ਼ੇ ਜਿਨ੍ਹਾਂ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਆਉਂਦੀ ਹੈ, ਨੂੰ ਕ੍ਰੈਡਿਟ ਰੇਟਿੰਗ ਅਤੇ ਐਕਸਪੋਜ਼ਰ ਉਦੇਸ਼ਾਂ ਲਈ ਅਸੁਰੱਖਿਅਤ ਸ਼੍ਰੇਣੀ ਦੇ ਕਰਜ਼ਿਆਂ ਵਜੋਂ ਮੰਨਿਆ ਜਾਵੇਗਾ। ਇਸ ਵਿੱਚ ਵਾਹਨਾਂ ਵਰਗੇ ਕਰਜ਼ੇ ਸ਼ਾਮਲ ਹੋਣਗੇ। ਕ੍ਰੈਡਿਟ ਕਾਰਡ ਲਈ ਰਿਸਕ ਵੋਟੇਜ ਬੈਂਕਾਂਲਈ 125 ਫੀਸਦੀ ਤੇ ਐੱਨਬੀਐੱਫਸੀ ਲਈ 100 ਫੀਸਦੀ ਹੈ। ਇਸ ਨੂੰ ਵਧਾ ਕੇ ਕ੍ਰਮਵਾਰ 150 ਤੇ 125 ਫੀਸਦੀ ਕੀਤਾ ਗਿਆ ਹੈ। ਉੱਚ ਜੋਖਮ ਭਾਰ ਦਾ ਮਤਲਬ ਅਸੁਰੱਖਿਅਤ ਵਿਅਕਤੀਗਤ ਕਰਜ਼ ਲਈ ਬੈਂਕਾਂ ਨੂੰ ਬਫਰ ਵਿਚ ਵੱਧ ਪੈਸਾ ਵੱਖ ਰੱਖਣਾ ਹੁੰਦਾ ਹੈ, ਇਸ ਨਾਲ ਉਧਾਰੀ ਦੇਣ ਦੀ ਸਮਰੱਥਾ ਘੱਟਦੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਪੁਲਿਸ ਨੇ ਨ.ਸ਼ਾ ਤਸਕਰ ਕਾਬੂ, ਮੁਲਜ਼ਮ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ
ਇਸ ਸਾਲ ਸਤੰਬਰ ਤੱਕ ਬੈਂਕਾਂ ਦਾ ਕੁੱਲ ਪਰਸਨਲ ਲੋਨ 48,26,833 ਕਰੋੜ ਰੁਪਏ ਰਿਹਾ। ਇਕ ਸਾਲ ਵਿਚ ਇਹ 30 ਫੀਸਦੀ ਵਧਿਆ ਹੈ। ਸਾਧਾਰਨ ਕਰਜ਼ ਦੀ ਰਫਤਾਰ ਇਸੇ ਦੌਰਾਨ ਸਿਰਫ 12-14 ਫੀਸਦੀ ਹੀ ਵਧੀ। ਅਜਿਹੇ ਵਿਚ ਕਰਜ਼ ਡੁੱਬਣ ਦਾ ਖਤਰਾ ਵਧ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ : –