Phone conversation with : ਬੀਤੇ ਦਿਨ ਫਰਾਂਸ ਤੋਂ 7300 ਕਿਲੋਮੀਟਰ ਦਾ ਸਫਰ ਤੈਅ ਕਰਕੇ 5 ਰਾਫੇਲ ਲੜਾਕੂ ਜਹਾਜ਼ ਬੀਤੇ ਦਿਨ ਅੰਬਾਲਾ ਏਅਰਬੇਸ (ਹਰਿਆਣਾ) ’ਤੇ ਲੈਂਡ ਹੋਏ। ਪੰਜ ਰਾਫੇਲ ਜਹਾਜ਼ਾਂ ਨੂੰ ਭਾਰਤ ਲਿਆਉਣ ਵਾਲੇ 6 ਏਅਰਫੋਰਸ ਪਾਇਲਟਾਂ ਵਿਚ ਵਿੰਗ ਕਮਾਂਡਰ ਰਣਜੀਤ ਸਿੰਘ ਵੀ ਸ਼ਾਮਲ ਹਨ। ਵਿੰਗ ਕਮਾਂਡਰ ਰਣਜੀਤ ਸਿੰਘ ਗਿੱਦੜਬਾਹਾ ਦੇ ਪਿੰਡ ਰਾਏਕੇਕਲਾ ਦੇ ਨਿਵਾਸੀ ਹਨ। ਉਨ੍ਹਾਂ ਨੇ 12ਵੀਂ ਤੱਕ ਦੀ ਪੜ੍ਹਾਈ ਗਿੱਦੜਬਾਹਾ ਦੇ ਮਾਲਵਾ ਸਕੂਲ ਤੋਂ ਕੀਤੀ ਹੈ। ਰਣਜੀਤ ਸਿੰਘ ਦੀ ਪ੍ਰਾਪਤੀ ’ਤੇ ਜਿਥੇ ਪੂਰੇ ਗਿੱਦੜਬਾਹਾ ਇਲਾਕੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਉਥੇ ਰਣਜੀਤ ਸਿੰਘ ਦੇ ਸਕੂਲ ਵਿਚ ਵੀ ਜਸ਼ਨ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਰਾਫੇਲ ਪਾਇਲਟ ਰਣਜੀਤ ਸਿੰਘ ਜੋ ਕਿ ਬਠਿੰਡਾ ਦੇ ਰਾਏਕੇ ਕਲਾਂ ਦੇ ਰਹਿਣ ਵਾਲੇ ਹਨ, ਨਾਲ ਸੁਖਬੀਰ ਸਿੰਘ ਬਾਦਲ ਨੇ ਫੋਨ ‘ਤੇ ਗੱਲਬਾਤ ਕਰਕੇ ਵਧਾਈ ਦਿੱਤੀ। ਉਨ੍ਹਾਂ ਨੇ ਮਾਲਵਾ ਸਕੂਲ ਵਿਚ ਆਪਣੀ ਪੜ੍ਹਾਈ ਪੂਰੀ ਕੀਤੀ। ਸ. ਸੁਖਬੀਰ ਸਿੰਘ ਬਾਦਲ ਨੇ ਰਣਜੀਤ ਸਿੰਘ ਤੋਂ ਉਨ੍ਹਾਂ ਦੀ ਟ੍ਰੇਨਿੰਗ ਬਾਰੇ ਵੀ ਪੁੱਛਿਆ। ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲਗਭਗ 10 ਮਹੀਨਿਆਂ ਦੀ ਟ੍ਰੇਨਿੰਗ ਲਈ। ਤੇ ਸ. ਸੁਖਬੀਰ ਸਿੰਘ ਬਾਦਲ ਨੇ ਰਾਫੇਲ ਜਹਾਜ਼ ਬਾਰੇ ਵੀ ਪੁੱਛਿਆ ਕਿ ਉਹ ਕਿਸ ਤਰ੍ਹਾਂ ਹੋਰਨਾਂ ਲੜਾਕੂ ਜਹਾਜ਼ਾਂ ਤੋਂ ਵੱਖ ਹਨ ਤੇ ਇਸ ਦੀਆਂ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਹਨ। ਸ. ਬਾਦਲ ਨੇ ਕਿਹਾ ਕਿ ਰਣਜੀਤ ਸਿੰਘ ਵਰਗੇ ਨੌਜਵਾਨਾਂ ‘ਤੇ ਪੂਰੇ ਦੇਸ਼ ਨੂੰ ਮਾਣ ਹੈ ਤੇ ਨਾਲ ਹੀ ਸ. ਸੁਖਬੀਰ ਸਿੰਘ ਬਾਦਲ ਨੇ ਰਣਜੀਤ ਸਿੰਘ ਪਾਇਲਟ ਨੂੰ ਮਿਲਣ ਦਾ ਸੱਦਾ ਵੀ ਦਿੱਤਾ।