Politics is hot : ਕਾਂਗਰਸ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚ ਕੋਈ ਵੱਡਾ ਅਹੁਦਾ ਦੇਣ ਦਾ ਮਨ ਬਣਾ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਤੋਂ ਪਿਛਲੇ ਸਾਲ ਅਸਤੀਫਾ ਦੇਮ ਤੋਂ ਬਾਅਦ ਹੁਣ ਤਕ ਚੁੱਪੀ ਧਾਰੇ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀਆਂ ਚਰਚਾਵਾਂ ਨੇ ਪਾਰਟੀ ਹਾਈਕਮਾਨ ਨੂੰ ਹੈਰਾਨ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਸਿੱਧੂ ਦੇ ਪਾਰਟੀ ਤੋਂ ਵੱਖ ਹੋਣ ਦੀ ਸ਼ੰਕਾ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਹਾਈਕਮਾਨ ਨੇ ਖੁਦ ਹੀ ਸਿੱਧੂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਬਣੇ ਰਹਿਣ ਦੀ ਗੁਜਾਰਿਸ਼ ਕਰਦੇ ਹੋਏ ਜੁਲਾਈ ਵਿਚ ਵੱਡੀ ਜ਼ਿੰਮੇਵਾਰੀ ਸੌਂਪਲ ਦਾ ਭਰੋਸਾ ਦਿਵਾਇਆ ਹੈ।
ਦੂਜੇ ਪਾਸੇ ਕੈਪਟਨ ਨੇ ਵੀ ਇਹ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਸਿੱਧੂ ਤੋਂ ਕੋਈ ਸ਼ਿਕਾਇਤ ਨਹੀਂ ਹੈ ਤੇ ਜੇਕਰ ਸਿੱਧੂ ਜਾਂ ਕਿਸੇ ਹੋਰ ਨੇਤਾ ਨੂੰ ਉਨ੍ਹਾਂ ਤੋਂ ਕੋਈ ਸ਼ਿਕਾਇਤ ਹੈ ਤਾਂ ਉਹ ਜਦੋਂ ਮਰਜ਼ੀ ਚਾਹੇ ਉਨ੍ਹਾਂ ਨੂੰ ਮਿਲ ਸਕਦੇ ਹਨ। ਕੈਪਟਨ ਨੇ ਸਾਫ ਕਰ ਦਿੱਤਾ ਹੈ ਕਿ ਸਿੱਧੂ ਕਾਂਗਰਸ ਪਾਰਟੀ ਦੇ ਮੈਂਬਰ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਲੋਕਲ ਗਵਰਨਮੈਂਟ ਦੀ ਜ਼ਿੰਮੇਵਾਰੀ ਸੌਂਪੀ। ਸਿੱਧੂ ਦੇ ਆਣੇ ਵਿਭਾਗ ਬਾਰੇ ਲਏ ਗਏ ਨਤੀਜਿਆਂ ਨੂੰ ਕੈਪਟਨ ਨੇ ਅਣਦੇਖਿਆ ਕਰਨਾ ਸ਼ੁਰੂ ਕਰ ਦਿੱਤਾ ਤਾਂ ਦੋਵਾਂ ਵਿਚ ਮਤਭੇਦ ਵਧਣ ਲੱਗੇ। ਇਸ ਲਈ ਸਿੱਧੂ ਨੇ ਉਸ ਸਮੇਂ ਕੈਪਟਨ ਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਜਦੋਂ ਉਨ੍ਹਾਂ ਨੂੰ ਬਿਜਲੀ ਮੰਤਰੀ ਬਣਾਇਆ ਗਿਆ। ਸਿੱਧੂ ਇਸ ਨੂੰ ਲੈ ਕੇ ਕਈ ਦਿਨਾਂ ਤਕ ਹਾਈਕਮਾਨ ਦੇ ਚੱਕਰ ਵੀ ਕੱਟਦੇ ਰਹੇ। ਉਹ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਵੀ ਮਿਲੇ ਪਰ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਦਿਵਾਇਆ ਗਿਆ। ਆਖਿਰ ਉਨ੍ਹਾਂ ਨੇ ਮੰਤਰੀ ਦਾ ਅਹੁਦਾ ਛੱਡ ਦਿੱਤਾ।
ਪਿਛਲੇ ਸਾਲ ਨਾ ਤਾਂ ਰਾਜ ਵਿਧਾਨ ਸਭਾ ਦੇ ਕਿਸੇ ਸੈਸ਼ਨ ਵਿਚ ਆਏ ਤੇ ਨਾ ਹੀ ਸੂਬਾ ਸਰਕਾਰ ਦੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣੇ।ਹੁਣ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਜਾਣ ਅਤੇ ਆਪ ਦੁਆਰਾ ਉਨ੍ਹਾਂ ਨੂੰ ਪੰਜਾਬ ਦਾ ਸੀ. ਐੱਮ. ਪ੍ਰਾਜੈਕਟ ਕਰਨ ਦੀਆਂ ਚਰਚਾਵਾਂ ਨੇ ਕਾਂਗਰਸ ਹਾਈਕਮਾਨ ਨੂੰ ਨੀਂਦ ਤੋਂ ਜਗਾਇਆ ਹੈ। ਹਾਈਕਮਾਨ ਦਾ ਮੰਨਣਾ ਹੈ ਕਿ ਜੇਕਰ ਸਿੱਧੂ ਆਪ ਵਿਚ ਗੇ ਤਾਂ ਪੰਜਾਬ ਵਿਚ ਕਾਂਗਰਸ ਨੂੰ ਸਿੱਧੇ ਤੌਰ ‘ਤੇ ਨੁਕਸਾਨ ਹੋਵੇਗਾ। ਇਸ ਲਈ ਕਿਆਸ ਲਗਾਏ ਜਾ ਰਹੇ ਹਨ ਕਿ ਕਾਂਗਰਸ ਵਲੋਂ ਸਿੱਧੂ ਨੂੰ ਮਨਾਉਣ ਲਈ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ।