ਪੰਜਾਬ ਦੇ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਜ਼ਿਲ੍ਹੇ ਵਿਚ ਬਣਨ ਜਾ ਰਹੀ ਵਿਸ਼ੇਸ਼ ਖੇਡ ਨਰਸਰੀ ਦੇ ਸਮਝੌਤੇ ‘ਤੇ ਅੱਜ ਹਸਤਾਖਰ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਇਕ ਘਨੌਰ ਗੁਰਲਾਲ ਘਨੌਰ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਿਨ੍ਹਾ ਦੀਆਂ ਕੋਸ਼ਿਸ਼ਾਂ ਨਾਲ ਇਕ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਵਿਸ਼ੇਸ਼ ਖੇਡ ਨਰਸਰੀ ਦੇ ਸਮਝੌਤੇ ‘ਤੇ ਬੈਕਟਰ ਫੂਡ ਸਪੈਸ਼ਲਿਸਟ ਲਿਮਟਿਡ ਤੇ ਖੇਡ ਵਿਭਾਗ ਵੱਲੋਂ ਸਮਝੌਤਾ ਕੀਤਾ ਗਿਆ।
ਖੇਡ ਨਰਸਰੀ ਖਿਡਾਰੀਆਂ ਨੂੰ ਰਾਸ਼ਟਰੀ ਤੇ ਕੌਮੀ ਪੱਧਰ ਦੇ ਮੁਕਾਬਲੇ ਵਿਚ ਜੇਤੂ ਬਣਾਉਣ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਉਹ ਆਪਣੇ ਸੀਐੱਸਆਰ ਫੰਡ ਰਾਹੀਂ 50 ਲੱਖ ਰੁਪਏ ਦੇਣ ਤੇ ਪੰਜਾਬ ਖੇਡ ਵਿਭਾਗ ਵੱਲੋਂ ਇਸ ਵਿਚ 50 ਲੱਖ ਰੁਪਏ ਦਾ ਨਿਵੇਸ਼ ਕਰਨ ਦੀ ਬੈਕਟਰ ਫੂਡ ਸਪੈਸ਼ਲਿਸਟ ਲਿਮਟਿਡ ਦੀ ਪਹਿਲ ਦੀ ਪ੍ਰਸ਼ੰਸਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਦੂਰਦੇਸ਼ੀ ਸੋਚ ਦੀ ਬਦੌਲਤ ਇਹ ਪੰਜਾਬ ਦਾ ਪਹਿਲਾ ਕਬੱਡੀ ਤੇ ਖੋ-ਖੋ ਇਨਡੋਰ ਮੈਟ ਗਰਾਊਂਡ ਹੋਵੇਗਾ ਜਿਥੇ ਖਿਡਾਰੀ ਟ੍ਰੇਨਿੰਗ ਲੈ ਸਕਣਗੇ। ਡੀਸੀ ਸਾਕਸ਼ੀ ਸਿਨ੍ਹਾ ਨੇ ਯੂਨੀਵਰਸਿਟੀ ਕਾਲਜ ਘਨੌਰ ਵਿਚ ਬਣਨ ਵਾਲੇ 4650 ਵਰਗ ਫੁੱਟ ਦੇ ਜਿਮਨੇਜੀਅਮ ਹਾਲ ਕਮ ਸਪੋਰਟਸ ਨਰਸਰੀ ‘ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਖੇਡ ਸੰਸਕ੍ਰਿਤ ਬਣਾਉਣ ਲਈ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਘੱਟ ਤੋਂ ਘੱਟ 5 ਨਰਸਰੀਆਂ ਬਣਾਉਣ ਦਾ ਨਿਰਦੇਸ਼ ਹੈ ਜਿਸ ਤਹਿਤ ਘਨੌਰ ਵਿਚ ਇਕ ਕਰੋੜ ਰੁਪਏ ਦੀ ਲਾਗਤ ਨਾਲ ਅਨੋਖੀ ਮਾਡਰਨ ਸਟੇਟਆਫ ਦਿ ਆਰਟ ਖੇਡ ਨਰਸਰੀ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਰਾਜੌਰੀ ‘ਚ ਅੱ.ਤਵਾਦੀਆਂ ਨਾਲ ਮੁਕਾਬਲੇ ‘ਚ ਫੌਜ ਦਾ ਕੈਪਟਨ ਸ਼ਹੀਦ, ਤਿੰਨ ਜਵਾਨ ਜ਼ਖਮੀ
ਡੀਸੀ ਨੇ ਕਿਹਾ ਕਿ ਇਸਸਟੇਟ ਆਫ ਦਿ ਆਰਟ ਨਰਸਰੀ ਵਿਚ ਸਪੋਰਟਸ ਟ੍ਰੇਨਿੰਗ ਲਈ ਵੱਖ-ਵੱਖ ਖੇਡਾਂ ਦੇ ਮਾਹਿਰ ਕੋਚ ਵੀ ਦਿੱਤੇ ਜਾਣਗੇ ਤੇ ਇਹ 30 ਜੂਨ 2024 ਤੱਕ ਖਿਡਾਰੀਆਂ ਨੂੰ ਸਮਰਪਿਤ ਕਰਕੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਸੀਐੱਸਆਰ ਫੰਡ ਜ਼ਰੀਏ ਤਿਆਰ ਹੋਣ ਵਾਲੀ ਇਸ ਖੇਡ ਨਰਸਰੀ ਤੋਂ ਘਨੌਰ ਤੇ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ : –