Punjab’s highest corona test : ਪੀ. ਜੀ. ਆਈ. ਚੰਡੀਗੜ੍ਹ ਵਿਖੇ ਪੰਜਾਬ ਦੇ ਸਭ ਤੋਂ ਵਧ ਕੋਰੋਨਾ ਟੈਸਟ ਕੀਤੇ ਗਏ ਹਨ। ਮਿਲੀ ਰਿਪੋਰਟ ਮੁਤਾਬਕ ਲੈਬ ਵਿਚ ਕੋਰੋਨਾ ਦੇ ਲਗਭਗ 14100 ਨਮੂਨੇ ਲਏ ਗਏ ਹਨ। ਇਨ੍ਹਾਂ ਵਿਚੋਂ ਪੰਜਾਬ ਦੇ 6723 ਨਮੂਨੇ ਲਏ ਗਏ, ਚੰਡੀਗੜ੍ਹ ਦੇ 5942 ਨਮੂਨੇ ਟੈਸਟ ਲਈ ਲਏ ਗਏ ਹਨ। ਇਸੇ ਤਰ੍ਹਾਂ ਹਰਿਆਣਾ ਤੋਂ PGI ਵਿਚ 1422 ਨਮੂਨੇ, ਹਿਮਾਚਲ ਪ੍ਰਦੇਸ਼ ਤੋਂ 1, ਜੰਮੂ ਕਸ਼ਮੀਰ ਤੋਂ 6 ਸੈਂਪਲ ਟੈਸਟ ਲਈ ਭੇਜੇ ਗਏ ਹਨ। ਪੀ. ਜੀ. ਆਈ. ਵਲੋਂ 3 ਜੂਨ ਤਕ ਮਿਲੀ ਰਿਪੋਰਟ ਅਨੁਸਾਰ 14100 ਨਮੂਨਿਆਂ ਵਿਚੋਂ 431 ਦੀ ਰਿਪੋਰਟ ਪਾਜੀਟਿਵ ਆਈ ਹੈ।
ਪ੍ਰੋ. ਮਿਨੀ ਪੀ. ਸਿੰਘ ਜੋ ਕਿ ਪੀ. ਜੀ. ਆਈ. ਵਾਇਰੋਲੋਜੀ ਲੈਬ ਦੀ ਮਾਹਿਰ ਹੈ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੀ ਲੈਬ ਵਿਚ ਲਗਭਗ 50 ਦੇ ਲਗਭਗ ਟੈਸਟ ਹੁੰਦੇ ਸਨ ਤੇ ਹੁਣ ਜਦੋਂ ਤੋਂ ਕਿੱਟਾਂ ਦੀ ਸਮਰੱਥਾ ਵਧਾਈ ਗਈ ਹੈ ਉਦੋਂ ਤੋਂ ਹੁਣ 500 ਦੇ ਲਗਭਗ ਟੈਸਟ ਰੋਜ਼ਾਨਾ ਕੀਤੇ ਜਾ ਰਹੇ ਹਨ। ਮਿਲੀ ਅੰਕੜਿਆਂ ਮੁਤਾਬਕ ਇਕ ਦਿਨ ਵਿਚ ਪੀ. ਜੀ. ਆਈ. ਵਿਖੇ 155 ਦੇ ਆਸ-ਪਾਸ ਟੈਸਟ ਹੁੰਦੇ ਹਨ। PGI ਮਾਹਿਰ ਪ੍ਰੋ. ਮਿਨੀ ਸਿੰਘ ਨੇ ਕਿਹਾ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਮੁਤਾਬਕ ਜੇਕਰ ਨਮੂਨੇ ਵਿਚ ਕਿਸੇ ਤਰ੍ਹਾਂ ਦੀ ਕੋਈ ਤਰੁੱਟੀ ਆਉਂਦੀ ਹੈ ਤਾਂ ਉਸ ਦਾ ਟੈਸਟ ਦੁਬਾਰਾ 24 ਤੋਂ ਲੈ ਕੇ 28 ਘੰਟਿਆਂ ਦੇ ਅੰਦਰ ਲੈਣਾ ਪੈਂਦਾ ਉਨ੍ਹਾਂ ਅਨੁਸਾਰ ਰੋਜ਼ਾਨਾ 4 ਤੋਂ ਲੈ ਕੇ 5 ਨਮੂਨੇ ਰੋਜ਼ਾਨਾ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਦੁਬਾਰਾ ਨਮੂਨੇ ਲਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਦੁਬਾਰਾ ਟੈਸਟ ਲੈਣ ਦੀ ਜ਼ਰੂਰਤ ਉਸ ਵੇਲੇ ਪੈਂਦੇ ਹੀ ਜਦੋਂ ਨਮੂਨਾ ਸਹੀ ਤਰੀਕੇ ਨਾਲ ਨਾ ਲਿਆ ਗਿਆ ਹੋਵੇ ਤੇ ਉਸ ਦੀ ਰਿਪੋਰਟ ਵੀ ਸਹੀ ਨਾ ਆ ਰਹੀ ਹੋਵੇ।