WhatsApp ਦੀ ਪ੍ਰਾਈਵੇਸੀ ਲਈ ਇਕ ਵੱਡੇ ਫੀਚਰ ‘ਤੇ ਕੰਮ ਕਰ ਰਿਹਾ ਹੈ। ਵ੍ਹਟਸਐਪ ਦੇ ਇਸ ਫੀਚਰ ਦੇ ਆਉਣ ਦੇ ਬਾਅਦ ਤੁਹਾਡੇ ਫੋਨ ਨੰਬਰ ਦੀ ਪ੍ਰਾਈਵੇਸੀ ਵੱਧ ਜਾਵੇਗੀ। ਨਵੇਂ ਅਪਡੇਟ ਦੇ ਬਾਅਦ ਯੂਜਰਸ ਨੂੰ ਵੈੱਬ ਵਰਜਨ ‘ਤੇ ਚੈਟਿੰਗ ਲਈ ਤੁਹਾਨੂੰ ਆਪਣਾ ਫੋਨ ਨੰਬਰ ਸ਼ੇਅਰ ਨਹੀਂ ਕਰਨਾ ਹੋਵੇਗਾ। ਤੁਸੀਂ ਸਿਰਫ ਆਪਣੀ ਇਕ ਆਈਡੀ ਸ਼ੇਅਰ ਕਰਕੇ ਚੈਟਿੰਗ ਕਰ ਸਕੋਗੇ।
WhatsApp ਦੇ ਇਸ ਨਵੇਂ ਫੀਚਰ ਨੂੰ ਯੂਜਰਨੇਮ ਕਿਹਾ ਜਾ ਰਿਹਾ ਹੈ। ਐਂਡ੍ਰਾਇਡ ਯੂਜਰਸ ਲਈ ਇਸ ਫੀਚਰ ਨੂੰ ਪਹਿਲਾਂ ਰੋਲਆਊਟ ਕੀਤਾ ਗਿਆ ਸੀ ਤੇ ਹੁਣ ਇਸ ਨੂੰ ਵੈੱਬ ਵਰਜਨ ਲਈ ਰਿਲੀਜ ਕੀਤਾ ਜਾ ਰਿਹਾ ਹੈ। WABetaInfo ਨੇ ਆਪਣੀ ਰਿਪੋਰਟ ਵਿਚ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਫਿਲਹਾਲ ਵ੍ਹਟਸਐਪ ਦੇ ਕਿਸੇ ਵੀ ਵਰਜਨ ‘ਤੇ ਚੈਟਿੰਗ ਲਈ ਫੋਨ ਨੰਬਰ ਸ਼ੇਅਰ ਕਰਨਾ ਜ਼ਰੂਰ ਹੁੰਦਾ ਹੈ ਪਰ ਨਵੇਂ ਅਪਡੇਟ ਦੇ ਬਾਅਦ ਇਸ ਦੀ ਕੋਈ ਲੋੜ ਨਹੀਂ ਹੋਵੇਗੀ। ਯੂਜਰਨੇਮ ਦੀ ਮਦਦ ਨਾਲ ਹੀ ਲੋਕ ਇਕ ਦੂਜੇ ਨਾਲ ਚੈਟਿੰਗ ਕਰ ਸਕਣਗੇ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਨੇ ਸਾਇੰਸ ਤੇ ਹਿਸਾਬ ਵਿਸ਼ਿਆਂ ਦੇ ਅਧਿਆਪਕਾਂ ਲਈ ਨਵੇਂ ਹੁਕਮ ਕੀਤੇ ਜਾਰੀ
ਵ੍ਹਟਸਐਪ ਨੇ ਕਿਹਾ ਕਿ ਇਸ ਨਾਲ ਐਪ ਯੂਜਰਸ ਦੇ ਫੋਨ ਨੰਬਰ ਦੀ ਪ੍ਰਾਈਵੇਸੀ ਬਣੀ ਰਹੇਗੀ। ਨਵੇਂ ਫੀਚਰ ਦਾ ਇਕ ਸਕ੍ਰੀਨਸ਼ਾਟ ਵੀ ਸਾਹਮਣੇ ਆਇਆ ਹੈ ਜਿਸ ਵਿਚ ਯੂਜਰਨੇਮ ਦਿਖ ਰਿਹਾ ਹੈ। ਯੂਜਰਨੇਮ ਸਰਚ ਦਾ ਫੀਚਰ ਟੈਲੀਗ੍ਰਾਮ ਮੈਸੇਜਿੰਗ ਐਪ ਵਿਚ ਪਹਿਲਾਂ ਤੋਂ ਹੀ ਹੈ।