Six others including : ਨਵਾਂਸ਼ਹਿਰ : ਦਿੱਲੀ ਤੋਂ ਬੀਤੀ 31 ਮਈ ਨੂੰ ਨਵਾਂਸ਼ਹਿਰ ਸਥਿਤ ਆਪਣੇ ਪੇਕੇ ਪਰਿਵਾਰ ਆਈ ਧੀ, ਉਸ ਦਾ ਪਤੀ ਤੇ ਤਿੰਨ ਸਾਲ ਦਾ ਪੁੱਤ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ ਤਿੰਨਾਂ ਨੂੰ ਹੀ ਪੇਕੇ ਘਰ ’ਚ ਹੀ ਇਕਾਂਤਵਾਸ ਕੀਤਾ ਹੋਇਆ ਸੀ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਇਨ੍ਹਾਂ ਤਿੰਨਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸਥਿਤ ਕੋਵਿਡ ਕੇਅਰ ਸੈਂਟਰ ’ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਦੇ ਦਿੱਲੀ ਤੋਂ ਆਉਣ ਕਾਰਨ, ਉਥੋਂ ਹੀ ਪੀੜਤ ਹੋ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਵਸਨੀਕ ਹੋਣ ਕਾਰਨ ਇਨ੍ਹਾਂ ਤਿੰਨਾਂ ਦਾ ਪਾਜ਼ਿਟਿਵ ਅੰਕੜਾ ਪੰਜਾਬ ’ਚ ਨਹੀਂ ਗਿਣਿਆ ਜਾਵੇਗਾ ਬਲਕਿ ਦਿੱਲੀ ’ਚ ਹੀ ਜੁੜੇਗਾ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਜਗਦੀਪ ਅਨੁਸਾਰ ਪੇਕੇ ਪਰਿਵਾਰ ਦੇ 10 ਮੈਂਬਰਾਂ ਨੂੰ ਨਿਗਰਾਨੀ ਹੇਠ ਘਰ ’ਚ ਹੀ ਕੁਆਰੰਨਟੀਨ ਕਰ ਦਿੱਤਾ ਗਿਆ ਹੈ ਅਤੇ ਦੋ ਦਿਨਾਂ ਬਾਅਦ ਉਨ੍ਹਾਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਜਾਣਗੇ। ਸਿਵਲ ਸਰਜਨ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ 3835 ਟੈਸਟ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 3615 ਨੈਗੇਟਿਵ ਪਾਏ ਗਏ ਹਨ ਜਦਕਿ 114 ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਨਵੇਂ ਕੇਸਾਂ ਦੇ ਪਾਜ਼ਿਟਿਵ ਆਉਣ ਬਾਅਦ ਜ਼ਿਲ੍ਹੇ ਨਾਲ ਸਬੰਧਤ ਪਾਜ਼ਿਟਿਵ ਕੇਸਾਂ ਦੀ ਗਿਣਤੀ 106 ’ਤੇ ਹੀ ਸਥਿਰ ਹੈ ਜਦਕਿ ਦੂਸਰੇ ਰਾਜਾਂ/ਜ਼ਿਲ੍ਹਿਆਂ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਪਾਜ਼ਿਟਿਵ ਪਾਏ ਗਏ ਲੋਕਾਂ ਦੀ ਪਹਿਲਾਂ ਦੀ 11 ਦੀ ਗਿਣਤੀ ਹੁਣ ਵਧ ਕੇ 14 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਢਾਹਾਂ ਕਲੇਰਾਂ ’ਚ ਇਸ ਮੌਕੇ 7 ਐਕਟਿਵ ਕੇਸ ਹੋ ਗਏ ਹਨ।
ਨਵਾਂਸ਼ਹਿਰ ਵਿਖੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 117 ਤਕ ਪੁੱਜ ਗਈ ਹੈ ਇਨ੍ਹਾਂ ਵਿਚੋਂ 109 ਮੈਂਬਰ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਫਿਲਹਾਲ ਜਿਲ੍ਹਾ ਨਵਾਂਸ਼ਹਿਰ ਵਿਖੇ 10 ਐਕਟਿਵ ਕੇਸ ਹਨ ਤੇ ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 50 ਤਕ ਪੁੱਜ ਗਈ ਹੈ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ.