ਪ੍ਰਭੂ ਸ਼੍ਰੀ ਰਾਮ ਦੇ ਭਗਤਾਂ ਨੂੰ ਰਾਮ ਜਨਮ ਭੂਮੀ ਅਯੁੱਧਿਆ ਦੇ ਦਰਸ਼ਨ ਕਰਵਾਉਣ ਲਈ ਕੇਂਦਰ ਜਿਥੇ ਪੂਰੇ ਭਾਰਤ ਵਿਚ ਸਪੈਸ਼ਲ ਟ੍ਰੇਨਾਂ ਚਲਾ ਰਹੀ ਹੈ ਉਥੇ ਪੰਜਾਬ ਵਿਚ ਰਹਿਣ ਵਾਲੇ ਰਾਮ ਭਗਤਾਂ ਨੂੰ ਵੀ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਲਈ 4 ਸਪੈਸ਼ਲ ਟ੍ਰੇਨਾਂ ਦੀ ਪੰਜਾਬ ਤੋਂ ਅਯੁੱਧਿਆ ਚਲਾਉਣ ਦੀ ਬਹੁਤ ਵੱਡੀ ਸੌਗਾਤ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ 4 ਟ੍ਰੇਨਾਂ ਵਿਚੋਂ 2 ਟ੍ਰੇਨਾਂ ਪਠਾਨਕੋਟ ਰੇਲਵੇ ਸਟੇਸ਼ਨ ਤੋਂ, ਇਕ ਚੰਡੀਗੜ੍ਹ ਤੋਂ ਤੇ ਇਕ ਟ੍ਰੇਨ ਨੰਗਲ ਡੈਮ ਰੇਲਵੇ ਸਟੇਸ਼ਨ ਤੋਂ ਚੱਲੇਗੀ। ਪਹਿਲੀ ਟ੍ਰੇਨ 9 ਫਰਵਰੀ ਨੂੰ ਸਵੇਰੇ 7.05 ਵਜੇ ਪਠਾਨਕੋਟ ਤੋਂ ਰਵਾਨਾ ਹੋਵੇਗੀ ਤੇ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ‘ਤੇ 10 ਫਰਵਰੀ ਨੂੰ ਸਵੇਰੇ 2.55 ਵਜੇ ਪਹੁੰਚੇਗੀ। ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ 11 ਫਰਵਰੀ ਨੂੰ ਸਵੇਰੇ 00.40 ਵਜੇ ਚੱਲੇਗੀ ਤੇ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਸ਼ਾਮ 19.00 ਵਜੇ ਪਹੁੰਚੇਗੀ।
ਦੂਜੀ ਟ੍ਰੇਨ 12 ਫਰਵਰੀ ਨੂੰ ਸਵੇਰੇ 7.00 ਵਜੇ ਨੰਗਲ ਡੈਮ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਤੇ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ‘ਤੇ 13 ਫਰਵਰੀ ਨੂੰ ਸਵੇਰੇ 2.55 ਵਜੇ ਪਹੁੰਚੇਗੀ ਤੇ ਵਾਪਸੀ ਲਈ 14 ਫਰਵਰੀ ਨੂੰ ਸਵੇਰੇ 00.40 ਵਜੇ ਚੱਲੇਗੀ ਤੇ ਨੰਗਲ ਡੈਮ ਰੇਲਵੇ ਸਟੇਸ਼ਨ ‘ਤੇ ਸ਼ਾਮ 16.45 ਵਜੇ ਪਹੁੰਚੇਗੀ। ਇਸੇ ਤਰ੍ਹਾਂ ਤੀਜੀ ਟ੍ਰੇਨ 19 ਫਰਵਰੀ ਨੂੰ ਸਵੇਰੇ 10.20 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਤੇ ਅਯੁੱਧਿਆ ਕੈਂਟ ਰੇਲਵੇ ਸਟੇਸ਼ਨ ‘ਤੇ 20 ਫਰਵਰੀ ਨੂੰ ਸਵੇਰੇ 2.55 ਵਜੇ ਪਹੁੰਚੇਗੀ ਤੇ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ 21 ਫਰਵਰੀ ਨੂੰ ਸਵੇਰੇ 00.40 ਚੱਲੇਗੀ ਤੇ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਸ਼ਾਮ 16.05 ਵਜੇ ਪਹੁੰਚੇਗੀ।
ਇਹ ਵੀ ਪੜ੍ਹੋ : ਨਬੀਪੁਰ ਨੇੜੇ ਵਾਪਰਿਆ ਹਾ.ਦਸਾ, ਕੈਬ ਤੇ ਟਰੱਕ ਦੀ ਹੋਈ ਟੱ.ਕਰ, ਵਿਦੇਸ਼ੀ ਵਿਦਿਆਰਥੀ ਦੀ ਮੌ.ਤ, 2 ਜ਼ਖਮੀ
ਚੌਥੀ ਟ੍ਰੇਨ 23 ਫਰਵਰੀ ਨੂੰ ਸਵੇਰੇ 7.05 ਵਜੇ ਪਠਾਨਕੋਟ ਤੋਂ ਰਵਾਨਾ ਹੋਵੇਗੀ ਤੇ ਅਯੁੱਧਿਆ 24 ਫਰਵਰੀ ਨੂੰ ਸਵੇਰੇ 2.55 ਵਜੇ ਪਹੁੰਚੇਗੀ ਤੇ ਵਾਪਸੀ ਵਿਚ 25 ਫਰਵਰੀ ਨੂੰ ਸਵੇਰੇ 00.40 ਚੱਲੇਗੀ ਤੇ ਪਠਾਨਕੋਟ ਸ਼ਾਮ 7.00 ਵਜੇ ਪੁੰਚੇਗੀ। ਇਨ੍ਹਾਂ ਪੰਜਾਬ ਤੋਂ ਚੱਲਣ ਵਾਲੀਆਂ ਚਾਰੋਂ ਸਪੈਸ਼ਲ ਟ੍ਰੇਨਾਂ ਦੀ ਸਮਾਂ ਸਾਰਿਣੀ ਜਲਦ ਹੀ ਰੇਲਵੇ ਵਿਭਾਗ ਵੱਲੋਂ ਜਾਰੀ ਕੀਤੀ ਜਾਵੇਗੀ ਤੇ ਠਹਿਰਾਅ ਸਬੰਧੀ ਸਟੇਸ਼ਨਾਂ ਦਾ ਵੇਰਵਾ ਦਿੱਤਾ ਜਾਵੇਗਾ ਤਾਂ ਕਿ ਰਾਮ ਭਗਤ ਆਪਣੇ ਨੇੜਲੇ ਰੇਲਵੇ ਸਟੇਸ਼ਨ ਤੋਂ ਟਿਕਟ ਬੁੱਕ ਕਰਵਾ ਕੇ ਇਨ੍ਹਾਂ ਟ੍ਰੇਨਾਂ ਰਾਹੀਂ ਰਾਮ ਮੰਦਰ ਦੇ ਦਰਸ਼ਨ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”