Sukhbir Badal and : ਚੰਡੀਗੜ੍ਹ : ਸੰਸਦ ‘ਚ ਖੇਤੀ ਬਿੱਲਾਂ ਦੇ ਪਾਸ ਹੋ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਖੇਤੀ ਬਿੱਲਾਂ ਦੇ ਵਿਰੋਧ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦਾ ਵਫਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇਗਾ। ਸ਼ਿਅਦ ਨੇਤਾ ਰਾਸ਼ਟਰਪਤੀ ਨਾਲ ਇਨ੍ਹਾਂ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ਦੀ ਅਪੀਲ ਕਰਨਗੇ।
ਸ. ਸੁਖਬੀਰ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦਾ ਦਲ ਅੱਜ ਸ਼ਾਮ 4.30 ਵਜੇ ਰਾਸ਼ਟਰਪਤੀ ਭਵਨ ‘ਚ ਰਾਮਨਾਥ ਕੋਵਿੰਦ ਨਾਲ ਮਿਲਣਗੇ। ਸ਼ਿਅਦ ਨੇਤਾ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ‘ਚ ਕਿਸਾਨਾਂ ਦੇ ਵਿਰੋਧ ਤੇ ਸ਼ੰਕਾਵਾਂ ਬਾਰੇ ਜਾਣਕਾਰੀ ਦੇਣਗੇ। ਉਹ ਰਾਸ਼ਟਰਪਤੀ ਰਾਮਨਾਤ ਕੋਵਿੰਦ ਨੂੰ ਇਨ੍ਹਾਂ ਖੇਤੀ ਬਿੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਜ਼ਰੀਏ ਤੋਂ ਜਾਣੂ ਕਰਵਾਉਣਗੇ।ਇਸ ਤੋਂ ਪਹਿਲਾਂ ਰਾਜ ਸਭਾ ‘ਚ ਖੇਤੀ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਇਨ੍ਹਾਂ ਬਿੱਲਾਂ ਨੂੰ ਆਪਣੀ ਮਨਜ਼ੂਰੀ ਨਾ ਦੇਣ ਦੀ ਅਪੀਲ ਕੀਤੀ।
ਸ. ਬਾਦਲ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਹੈ ਕਿ ਉਹ ਖੇਤੀ ਬਿੱਲਾਂ ‘ਤੇ ਹਸਤਾਖਰ ਨਾ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਬਚਾਅ ਲਈ ਅੱਗੇ ਆਉਣ ਤੇ ਬਿੱਲਾਂ ‘ਤੇ ਦੁਬਾਰਾ ਵਿਚਾਰ ਲਈ ਸੰਸਦ ਨੂੰ ਭੇਜੇ ਜਾਣ ਜਿਸ ਨਾਲ ਜਲਦਬਾਜ਼ੀ ‘ਚ ਲਏ ਗਏ ਫੈਸਲੇ ਰਾਸ਼ਟਰ ਦੀ ਮਾਨਸਿਕਤਾ ‘ਤੇ ਸਥਾਈ ਨਿਸ਼ਾਨ ਨਾ ਛੱਡੇ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਮਹੱਤਵਪੂਰਨ ਹਿੱਤਾਂ ‘ਤੇ ਡੂੰਘੀ ਸੱਚ ਪੁੱਜੇ। ਸ. ਬਾਦਲ ਨੇ ਕਿਹਾ ਕਿ ਹੁਣ ਵੀ ਸਮਾਂ ਹੈ ਕਿ ਇਸ ਫੈਸਲੇ ‘ਤੇ ਦੁਬਾਰਾ ਵਿਚਾਰ ਕੀਤਾ ਜਾਵੇ। ਸੰਵਿਧਾਨ ਦੇ ਨਿਰਮਾਤਾਵਾਂ ਨੇ ਉਨ੍ਹਾਂ ਦੇ ਸਾਹਮਣੇ ਲਿਆਏ ਗਏ ਕਿਸੇ ਵੀ ਕਾਨੂੰਨ ਦੇ ਸਾਰੇ ਪਹਿਲੂਆਂ ‘ਤੇ ਦੁਬਾਰਾ ਵਿਚਾਰ ਕਰਨ ਤੋਂ ਬਾਅਦ ਰਾਸ਼ਟਰਪਤੀ ਦੇ ਹਸਤਾਖਰ ਲਈ ਇਹ ਵਿਵਸਥਾ ਕੀਤੀ ਹੈ। ਲੋਕਤੰਤਰ ਸਲਾਹ ਅਤੇ ਆਮ ਸਹਿਮਤੀ ਬਾਰੇ ਹੈ ਪਰ ਐਤਵਾਰ ਨੂੰ ਸੰਸਦ ‘ਚ ਜੋ ਕੁਝ ਵੀ ਹੋਇਆ ਉਸ ਤੋਂ ਉਹ ਬੇਹੱਦ ਦੁਖੀ ਹਨ ਕਿਉਂਕਿ ਕਾ ਕਾਰਵਾਈ ‘ਚ ਲੋਕਤਾਂਤ੍ਰਿਕ ਗੁਣਾਂ ਦੀ ਅਣਦੇਖੀ ਹੋਈ ਹੈ। ਇਸ ਭੁੱਲ ਨੂੰ ਰਾਸ਼ਟਰਪਤੀ ਦੇ ਦਖਲ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ।