ਵਿਗਿਆਨੀਆਂ ਨੇ ਦੁਨੀਆ ਦੀਆਂ ਸਭ ਤੋਂ ਕਾਲੀਆਂ ਨਦੀਆਂ ਵਿਚੋਂ ਇਕ ਦੀ ਖੋਜ ਕੀਤੀ ਹੈ ਜੋ ਅਫਰੀਕੀ ਦੇਸ਼ ਕਾਗੋ ਵਿਚ ਹੈ ਜਿਸ ਦਾ ਨਾਂ ‘ਰੁਕੀ ਨਦੀ’ ਹੈ। ਇਹ ਉਥੋਂ ਦੀ ਕਾਂਗੋ ਨਦੀ ਦੀ ਇਕ ਸਹਾਇਕ ਨਦੀ ਹੈ। ਇਸ ਦਾ ਪਾਣੀ ਕੋਲੇ ਦੇ ਰੰਗ ਵਰਗਾ ਕਾਲਾ ਨਜ਼ਰ ਆਉਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸਦੇ ਪਾਣੀ ਦਾ ਰੰਗ ਇੰਨਾ ਕਾਲਾ ਹੋਣ ਦਾ ਕਾਰਨ ਉਸ ਵਿਚ ਘੁਲੇ ਆਰਗੈਨਿਕ ਮੈਟਰ ਹੈ।
ਰੁਕੀ ਨਦੀ ਦਾ ਪਾਣੀ ਇੰਨਾ ਕਾਲਾ ਹੈ ਕਿ ਇਸ ਵਿਚ ਤੁਸੀਂ ਆਪਣਾ ਚਿਹਰੇ ਨਹੀਂ ਦੇਖ ਸਕਦੇ ਹੋ। ਇਸ ਨਦੀ ਨੂੰ ਲੈ ਕੇ ਈਟੀਐੱਚ ਜਿਊਰਿਖ ਰਿਸਰਚਰ ਨੇ ਆਪਣੀ ਸਾਇੰਟਿਫਿਕ ਸਟੱਡੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੁਕੀ ਨਦੀ ਦੇ ਕਾਲਾ ਰੰਗ ਉਸ ਦੇ ਆਸਪਾਸ ਦੇ ਰੇਨਫਾਰੈਸਟ ਦੇ ਘੁਲਣਸ਼ੀਲ ਕਾਰਬਨਿਕ ਪਦਾਰਥਾਂ ਦੇ ਉਸਦੇ ਪਾਣੀ ਵਿਚ ਭਾਰੀ ਮਾਤਰਾ ਵਿਚ ਮਿਲਣ ਨਾਲ ਮਿਲਦਾ ਹੈ।
ਕਾਂਗੋ ਵਿਚ ਸਵਿਟਜ਼ਰਲੈਂਡ ਦੇ ਆਕਾਰ ਤੋਂ ਚਾਰ ਗੁਣਾ ਵੱਡੇ ਡ੍ਰੇਨੇਜ ਬੇਸਿਨ ਹਨ ਜਿਸ ਵਿਚ ਸੜ ਹੋਏ ਦਰੱਖਤ ਤੇ ਪੌਦਿਆਂ ਨਾਲ ਕਾਰਬਨ ਯੁਕਤ ਕੰਪਾਊਂਡਸ ਨਿਕਲਦੇ ਹਨ ਜੋ ਭਾਰੀ ਮੀਂਹ ਤੇ ਹੜ੍ਹ ਕਾਰਨ ਰੁਕੀ ਨਦੀ ਵਿਚ ਵਿਹ ਜਾਂਦੇ ਹਨ। ਇਨ੍ਹਾਂ ਘੁਲੇ ਹੋਏ ਕਾਰਬਨ ਕੰਪਾਊਂਡਸ ਦਾ ਪਾਣੀ ਵਿਚ ਘਣੱਤਵ ਬਹੁਤ ਜ਼ਿਆਦਾ ਹੁੰਦਾ ਹੈ। ਇਹ ਕਈ ਟੀ ਬੈਗਸ ਦਾ ਇਸਤੇਮਾਲ ਕਰਕੇ ਬਣਾਈ ਹੋਈ ਚਾਹ ਵਾਂਗ ਹੁੰਦਾ ਹੈ।
ਇਹ ਵੀ ਪੜ੍ਹੋ : ‘ਮੋਹਾਲੀ ਤੇ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਸੈਨ ਫਰਾਂਸਿਸਕੋ ਲਈ ਜਲਦ ਉਡਾਣਾਂ ਹੋਣਗੀਆਂ ਸ਼ੁਰੂ’ : CM ਮਾਨ
ਵਿਗਿਆਨੀਆਂ ਨੇ ਇਹ ਵੀ ਦੇਖਿਆ ਕਿ ਰੁਕੀ ਨਦੀ ਅਮੇਜਨ ਦੀ ਰਿਓ ਨੇਗ੍ਰਾ, ਜੋ ਦੁਨੀਆ ਦੀ ਸਭ ਤੋਂ ਵੱਡੀ ਕਾਲੇ ਪਾਣੀ ਦੀ ਨਦੀ ਹੈ, ਤੋਂ 1.5 ਗੁਣਾ ਵੱਧ ਡੂੰਘੀ ਹੈ। ਭਾਵੇਂ ਹੀ ਰੁਕੀ ਕਾਂਗੋ ਬੇਸਿਨ ਦਾ ਸਿਰਫ 20ਵਾਂ ਹਿੱਸਾ ਬਣਾਉਂਦੀ ਹੈ ਪਰ ਕਾਂਗੋ ਵਿਚ ਸਾਰੇ ਘੁਲਣਸ਼ੀਲ ਕਾਰਬਨ ਦਾ 5ਵਾਂ ਹਿੱਸਾ ਇਸ ਇਕ ਸਹਾਇਕ ਨਦੀ ਵਿਚ ਆ ਕੇ ਮਿਲਦਾ ਹੈ। ਰਿਸਰਚਰ ਨੇ ਦਾਅਵਾ ਕੀਤਾ ਕਿ ਰੁਕੀ ਬੇਸਿਨ ਦੇ ਹੇਠਾਂ ਭਾਰੀ ਮਾਤਰਾ ਵਿਚ ਪੀਟ ਬੋਗਸ ਮਿੱਟੀ ਜੰਮੀ ਹੋਈ ਹੈ। ਉਨ੍ਹਾਂ ਦਾ ਅਨੁਮਾਨ ਹੈ ਕਿ ਕਾਂਗੋ ਬੇਸਿਨ ਵਿਚ ਪੀਟ ਬੋਗਸ ਵਿਚ ਲਗਭਗ 29 ਬਿਲੀਅਨ ਟਨ ਕਾਰਬਨ ਜਮ੍ਹਾ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: