Two accused of : ਫਰੀਦਕੋਟ ਦੇ ਬੈਂਕ ਵਿਚ ਮੋਗਾ ਪੁਲਿਸ ਵਲੋਂ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਲੁਟੇਰੇ ਹਥਿਆਰਾਂ ਦੀ ਨੋਕ ‘ਤੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋਏ ਸਨ। ਭਗੌੜਿਆਂ ਦੀ ਪਛਾਣ ਕੁਲਦੀਪ ਸਿੰਘ ਉਰਫ ਫੋਲਾ ਵਾਸੀ ਪਿੰਡ ਤਿਹਾੜਾ ਅਤੇ ਬਲਵਿੰਦਰ ਸਿੰਘ ਉਰਘ ਘੈਂਟੀ ਵਾਸੀ ਪਿੰਡ ਬਾਜੋਕੇ ਵਜੋਂ ਹੋਈ ਹੈ। ਉਕਤ ਲੁੱਟ ਫਰੀਦਕੋਟ ਦੇ ਇੰਡੋਸੈਂਟ ਬੈਂਕ ਟਹਿਣਾ ਵਿਖੇ ਹੋਣ ਦੀ ਸੂਚਨਾ ਮਿਲੀ ਹੈ।
ਪੁਲਸ ਮੁਖੀ ਅਮਰਜੀਤ ਸਿੰਘ ਵਲੋਂ ਕਾਬੂ ਕੀਤੇ ਗਏ ਭਗੌੜਿਆਂ ਨੂੰ ਹੁਣ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਤੇ ਅਦਾਲਤ ਵਲੋਂ ਦੋਵਾਂ ਨੂੰ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। DSP ਸੁਬੇਗ ਸਿੰਘ ਵਲੋਂ ਇੰਡੋਸੈਂਟ ਬੈਂਕ ਵਿਚ ਲੁੱਟ ਖੋਹ ਕਰਨ ਦੀ ਯੋਜਨਾ ਬਣਾਉਣ ਵਾਲੇ ਗਿਰੋਹ ਦੇ ਮੈਂਬਰਾਂ ਵਿਚੋਂ ਕਮਲਦੀਪ ਸਿੰਘ ਵਾਸੀ ਕੋਟਕਪੂਰਾ, ਪਲਵਿੰਦਰ ਸਿੰਘ ਉਰਫ ਹੈਪੀ ਵਾਸੀ ਪਿੰਡ ਕੈਲਾ, ਬਲਵਿੰਦਰ ਸਿੰਘ ਉਰਫ ਘੈਂਟੀ ਵਾਸੀ ਬਾਜੇਕੇ, ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਪਿੰਡ ਕੋਟ ਸਦਰ ਖਾਂ ਤੇ ਗੁਰਵਿੰਦਰ ਸਿੰਘ ਉਰਫ ਗੋਵਿੰਦਾ ਵਾਸੀ ਭਿੰਡਰ ਕਲਾਂ ਵਜੋਂ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ ਡੇਢ ਲੱਖ ਰੁਪਏ ਦੀ ਨਕਦੀ ਅਤੇ ਅਸਲਾ ਬਰਾਮਦ ਕੀਤਾ ਗਿਆ।
ਦੋ ਦੋਸ਼ੀ ਕੁਲਦੀਪ ਸਿੰਘ ਫੋਲਾ ਤੇ ਬਲਵਿੰਦਰ ਸਿੰਘ ਉਰਫ ਘੈਂਟੀ ਫਰਾਰ ਸਨ ਜਿਨ੍ਹਾਂ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਇੰਚਾਰਜ ਅਮਰਜੀਤ ਸਿੰਘ ਵਲੋਂ ਕਾਬੂ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਤੋਂ 72 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਦੋਸ਼ੀਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਨ੍ਹਾਂ ਨਾਲ ਮਿਲੇ ਹੋਏ ਹੋਰ ਦੋਸ਼ੀਆਂ ਦੇ ਫੜੇ ਜਾਣ ਦੀ ਉਮੀਦ ਹੈ ਜਦ ਕਿ ਫੜੇ ਗਏ ਪੰਜ ਦੋਸ਼ੀ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਵਿਚ ਹਨ।