Two Corona patients : ਅੱਜ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਉਥੋਂ 2 ਕੋਰੋਨਾ ਮਰੀਜ਼ਾਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪੁਲਿਸ ਵਲੋਂ ਇਨ੍ਹਾਂ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਨਾਲ ਹੋਰਨਾਂ ਲੋਕਾਂ ਨੂੰ ਵੀ ਵਾਇਰਸ ਦਾ ਖਤਰਾ ਹੋ ਸਕਦਾ ਹੈ। ਇਨ੍ਹਾਂ ਵਿਚੋਂ ਇਕ ਕੈਦੀ ਤਰਨਤਾਰਨ ਤੋਂ ਅਤੇ ਦੂਜਾ ਫਿਰੋਜ਼ਪੁਰ ਤੋਂ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਆਈਸੋਲੇਸ਼ਨ ਵਾਰਡ ‘ਚੋਂ ਵੀ ਇਕ ਕੈਦੀ ਭੱਜ ਗਿਆ ਸੀ। ਕੈਦੀਆਂ ਦਾ ਇਸ ਤਰ੍ਹਾਂ ਭੱਜਣਾ ਇਕ ਪਾਸੇ ਤਾਂ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਖੜ੍ਹਾ ਕਰਦਾ ਹੈ ਤੇ ਨਾਲ ਹੀ ਆਮ ਲੋਕਾਂ ਲਈ ਵੀ ਇਹ ਕਿਸੇ ਖਤਰੇ ਤੋਂ ਘੱਟ ਨਹੀਂ ਹੈ। ਸੂਬੇ ਵਿਚ ਪਹਿਲਾਂ ਹੀ ਕੋਰੋਨਾ ਪੀੜਤਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇ ਜੇ ਕੋਰੋਨਾ ਪਾਜੀਟਿਵ ਮਰੀਜ਼ ਇਸ ਤਰ੍ਹਾਂ ਹੀ ਘੁੰਮਦੇ ਰਹੇ ਤਾਂ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ?
ਕਲ ਅੰਮ੍ਰਿਤਸਰ ‘ਚ 4, ਫਰੀਦਕੋਟ ‘ਚ 1, ਫਤਿਹਗੜ੍ਹ ਸਾਹਿਬ ‘ਚ-1, ਜਲੰਧਰ ਵਿਖੇ-1, ਲੁਧਿਆਣਾ ‘ਚ 8, ਮੁਹਾਲੀ ‘ਚ, ਮੁਕਤਸਰ ‘ਚ 1, ਨਵਾਂ ਸ਼ਹਿਰ ‘ਚ 3, ਪਟਿਆਲਾ ‘ਚ 4, ਰੋਪੜ 2, ਸੰਗਰੂਰ ‘ਚ 4, ਤਰਨ ਤਾਰਨ ‘ਚ 2 ਅਤੇ ਕਪੂਰਥਲਾ ‘ਚ 1 ‘ਚ ਇੱਕ ਮੌਤ ਹੋਈ। ਸੂਬੇ ‘ਚ ਕੁੱਲ 801990 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 34400 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 21762 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 11740 ਲੋਕ ਐਕਟਿਵ ਮਰੀਜ਼ ਹਨ।