Uncle raped niece : ਲੁਧਿਆਣਾ-ਥਾਣਾ ਸਦਰ ਦੇ ਪਿੰਡ ਵਿਚ ਦਰਿੰਦਗੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਗਿਆ ਹੈ ਜਿਥੇ ਸਕੇ ਚਾਚਾ ਨੇ ਨਾਬਾਲਗ ਭਤੀਜੀ ਨਾਲ ਗਲਤ ਕੰਮ ਕੀਤਾ। ਲੜਕੀ ਦੀ ਮਾਂ ਦੇ ਬਿਆਨ ‘ਤੇ ਚਾਚਾ ਖਿਲਾਫ ਥਾਣਾ ਸਦਰ ਰਾਏਕੋਟ ਵਿਚ ਧਾਰਾ 376 ਅਤੇ ਪਾਸਕੋ ਐਕਟ ਤਹਿਤ ਕੇਸ ਦਰਜ ਕਰਕੇ ਕਾਬੂ ਕਰ ਲਿਆ ਗਿਆ ਹੈ। ਚਾਚੇ ਨੇ ਆਪਣੀ ਗਲਤ ਹਰਕਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਲੜਕੀ ਦੇ ਮਾਤਾ-ਪਿਤਾ ਦਵਾਈ ਲੈਣ ਗਏ ਹੋਏ ਸਨ। ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਣ ‘ਤੇ ਦੋਸ਼ੀ ਲੜਕੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਹੁਣ ਲੜਕੀ ਦੇ ਪੇਟ ਵਿਚ ਦਰਦ ਹੋਣ ‘ਤੇ ਫਿਰ ਗਲਤ ਹਰਕਤ ਦੀ ਸ਼ੰਕਾ ਹੋਈ ਤਾਂ ਮੈਡੀਕਲ ਚੈਕਅੱਪ ਕਰਵਾਇਆ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਮਲਾ ਥਾਣਾ ਸਦਰ ਰਾਏਕੋਟ ਦੇ ਇਕ ਪਿੰਡ ਦਾ ਹੈ. ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਔਰਤ ਨੇ ਦੋਸ਼ ਲਗਾਇਆ ਕਿ 19 ਮਾਰਚ ਨੂੰ ਉਹ ਦਵਾਈ ਲੈਣ ਲਈ ਪਤੀ ਨਾਲ ਲੁਧਿਆਣਾ ਗਈ ਹੋਈ ਸੀ। ਪਿੱਛਿਓਂ ਉਸ ਦੇ ਦਿਓਰ ਨੇ ਗਰ ਵਿਚ ਇਕੱਲੀ 10 ਸਾਲ ਦੀ ਕੁੜੀ ਨਾਲ ਗਲਤ ਕੰਮ ਕੀਤਾ। ਇਸ ਗੱਲ ਦਾ ਪਤਾ ਵਾਪਸ ਆਉਣ ‘ਤੇ ਲੱਗਾ ਜਦੋਂ ਬੱਚੀ ਨੇ ਦੱਸਿਆ। ਔਰਤ ਦਾ ਦੋਸ਼ ਹੈ ਕਿ ਜਦੋਂ ਇਸ ਬਾਰੇ ਦਿਓਰ ਤੋਂ ਪੁੱਛਿਆ ਗਿਆ ਤਾਂ ਉਸ ਨੇ ਲੜਕੀ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਇਸ ਕਾਰਨ ਉਹ ਮਜਬੂਰ ਹੋ ਕੇ ਚੁੱਪ ਰਹੀ। 11 ਜੂਨ ਨੂੰ ਫਿਰ ਲੜਕੀ ਨੇ ਕਿਹਾ ਕਿ ਉਸ ਦੇ ਪੇਟ ਵਿਚ ਦਰਦ ਹੋ ਰਿਹਾ ਹੈ ਤਾਂ ਉਸ ਨੂੰ ਸ਼ੱਕ ਹੋਇਆ ਕਿ ਉਸ ਨਾਲ ਫਿਰ ਤੋਂ ਗਲਤ ਕੰਮ ਕੀਤਾ ਗਿਆ ਹੈ।
ਔਰਤ ਦੀ ਇਸ ਸ਼ਿਕਾਇਤ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਇਸ ਬਾਰੇ ਰਾਏਕੋਟ ਥਾਣਾ ਸਦਰ ਦੀ ਐੱਸ. ਆਈ. ਕਮਲਦੀਪ ਕੌਰ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਸ ਦੇ ਦਿਓਰ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਨਾਲ ਹੀ ਬੱਚੀ ਦਾ ਮੈਡੀਕਲ ਚੈਅਪ ਕਰਵਾਇਆ ਗਿਆ ਤਾਂ ਉਸ ਨਾਲ ਗਲਤ ਕੰਮ ਦੀ ਪੁਸ਼ਟੀ ਹੋਈ ਹੈ।