Villagers provide financial : ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਣਾ ਦੀ ਪਿੰਡ ਥਰਿਆਲ ‘ਚ ਰਹਿਣ ਵਾਲੀ ਭੂਆ ਦੇ ਪਰਿਵਾਰ ‘ਤੇ ਹੋਏ ਹਮਲੇ ‘ਚ ਉੁਨ੍ਹਾਂ ਦੇ ਫੁੱਫੜ ਅਸ਼ੋਕ ਕੁਮਾਰ ਤੇ ਫੁਫੇਰੇ ਭਰਾ ਕੌਸਲ ਕੁਮਾਰ (32) ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਭੂਆ ਆਸ਼ਾ ਦੇਵੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਹਮਲਾ 19 ਅਗਸਤ ਨੂੰ ਹੋਇਆ ਸੀ। ਮਾਮਲੇ ‘ਚ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਪਰਿਵਾਰ ਨੂੰ ਆਰਥਿਕ ਮਦਦ ਪਹੁੰਚਾਉਣ ਲਈ ਪਿੰਡ ਵਾਲੇ ਅੱਗੇ ਆ ਰਹੇ ਹਨ। ਪਿੰਡ ਵਾਲਿਆਂ ਨੇ ਪਰਿਵਾਰ ਨੂੰ 2 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।
ਹਮਲੇ ‘ਚ ਜ਼ਖਮੀ ਸੁਰੇਸ਼ ਰੈਣਾ ਦੀ ਭੂਆ ਆਸ਼ਾ ਦੇਵੀ ਇਸ ਸਮੇਂ ਨਿੱਜੀ ਹਸਪਤਾਲ ‘ਚ ਕੋਮਾ ‘ਚ ਹੈ ਜਦੋਂ ਕਿ ਰੈਣਾ ਦੇ ਫੁੱਫੜ ਅਸ਼ੋਕ ਕੁਮਾਰ ਦੀ ਹਮਲੇ ‘ਚ ਮੌਤ ਹੋ ਗਈ ਸੀ। ਵੱਡੇ ਬੇਟੇ ਕੌਸ਼ਲ ਨੇ ਵੀ ਇਸੇ ਹਫਤੇ ਹਸਪਤਾਲ ‘ਚ ਦਮ ਤੋੜ ਦਿੱਤਾ। ਛੋਟੇ ਬੇਟੇ ਅਪਿਨ ਦਾ ਹਮਲੇ ‘ਚ ਜਬੜਾ ਟੁੱਟ ਗਿਆ ਹੈ। ਉਹ ਬੋਲ ਵੀ ਨਹੀਂ ਪਾ ਰਿਹਾ। ਇਲਾਜ ‘ਚ ਖਰਚ ਵੱਧ ਹੋਣ ਕਾਰਨ ਪਰਿਵਾਰ ਦੇ ਆਰਥਿਕ ਹਾਲਤ ਖਰਾਬ ਹੋ ਚੁੱਕੀ ਹੈ। ਅਜਿਹੇ ‘ਚ ਪਿੰਡ ਵਾਲਿਆਂ ਨੇ ਆ ਕੇ ਪਰਿਵਾਰ ਦੀ ਆਰਥਿਕ ਮਦਦ ਦੀ ਪਹਿਲ ਕੀਤੀ ਹੈ। ਦੂਜੇ ਪਾਸੇ ਕੋਮਾ ‘ਚ ਜਾ ਚੁੱਕੀ ਆਸ਼ਾ ਦੇਵੀ ਦੀ ਹਾਲਤ ‘ਚ ਬਿਲਕੁਲ ਸੁਧਾਰ ਨਹੀਂ ਹੈ। ਪਤੀ ਤੇ ਬੇਟੇ ਦੀ ਮੌਤ ਤੋਂ ਬਾਅਦ ਬੇਟੀ ਹੀ ਆਸ਼ਾ ਦੇਵੀ ਦਾ ਇਲਾਜ ਕਰਵਾ ਰਹੀ ਹੈ।
ਰੈਣਾ ਦੇ ਫੁੱਫੜ ਦੇ ਪਿੰਡ ਥਰਿਆਲ ‘ਚ ਦੋ ਦਿਨ ਪਹਿਲਾਂ ਕ੍ਰਾਈਮ ਸੀਨ ਕ੍ਰੀਏਟ ਕਰ ਚੁੱਕੀ ਪੁਲਿਸ ਹੁਣ ਗੁਆਂਢੀ ਰਾਜਾਂ ‘ਚ ਛਾਣਬੀਣ ਤੇਜ਼ ਕਰ ਰਹੀ ਹੈ। ਪਠਾਨਕੋਟ ਪੁਲਿਸ ਦਾ ਧਿਆਨ ਹਿਮਾਚਲ ਤੇ ਜੇ. ਐਂਡ ਕੇ ‘ਚ ਵੱਧ ਹੈ। ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਸੂਬਿਆਂ ਵਿੱਚ ਜਾ ਕੇ ਲੁਕੇ ਹੋ ਸਕਦੇ ਹਨ। ਹੁਣ ਤਕ ਦੀ ਤਲਾਸ਼ ਮੁਹਿੰਮ ‘ਚ ਪੁਲਿਸ ਨੂੰ ਸਥਾਨਕ ਪੱਧਰ ਦੀ ਭੂਮਿਕਾ ਦਾ ਪੁਖਤਾ ਸੁਰਾਗ ਨਹੀਂ ਮਿਲਿਆ। ਐੱਸ. ਐੱਸ. ਪੀ. ਗੁਲਨੀਤ ਖੁਰਾਣਾ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ।