With 29 cases of : ਲੁਧਿਆਣਾ ਵਿਚ ਸ਼ੁੱਕਰਵਾਰ ਨੂੰ ਇਕਠੇ 29 ਮਾਮਲੇ ਸਾਹਮਣੇ ਆਏ। ਇਕੱਠੇ ਇੰਨੇ ਮਾਮਲੇ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਪਿਛਲੇ ਤਿੰਨ ਮਹੀਨਿਆਂ ਵਿਚ ਅਜਿਹਾਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਇਕੋ ਦਿਨ ਕੋਰੋਨਾ ਪਾਜਟਿਵ ਮਰੀਜ਼ ਆਏ ਹੋਣ। ਮਿਲੀ ਜਾਣਕਾਰੀ ਮੁਤਾਬਕ ਕੁੱਲ ਪਾਜੀਟਿਵ ਮਰੀਜ਼ਾਂ ‘ਚੋਂ 14 ਲੋਕ ਤਾਂ ਨਵੇਂ ਬਣੇ ਕੰਟਨਮੈਂਟ ਜ਼ੋਨ ਇਸਲਾਮਗੰਜ ਅਤੇ ਹਬੀਬਗੰਜ ਇਲਾਕਿਆਂ ਤੋਂ ਹਨ ਤੇ ਬਾਕੀ 4 ਲੋਕ ਪੁਰਾਣੇ ਕੰਟੇਨਮੈਂਟ ਜ਼ੋਨ ਛਾਉਣੀ ਇਲਾਕੇ ਤੋਂ ਹਨ। ਇਨ੍ਹਾਂ ਵਿਚ 2 ਬੱਚੀਆਂ ਵੀ ਸ਼ਾਮਲ ਹਨ।
ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਇਸਲਾਮਗੰਜ ਤੋਂ 24 ਸਾਲਾ ਪੁਰਸ਼, ਇਸਲਾਮਗੰਜ ਪ੍ਰੇਮ ਨਗਰ ਤੋਂ 35 ਸਾਲਾ ਔਰਤ ਤੇ 37 ਸਾਲਾ ਪੁਰਸ਼ ਪਾਜੀਟਿਵ ਪਾਏ ਗਏ ਹਨ। ਇਹ ਦੋਵੇਂ ਪਤੀ ਪਤਨੀ ਹਨ। ਇਸੇ ਤਰ੍ਹਾਂ ਇਸਲਾਮਗੰਜ ਪ੍ਰੇਮ ਨਗਰ ਤੋਂ ਹੀ 26 ਸਾਲਾ ਔਰਤ, 62 ਸਾਲਾ ਬਜ਼ੁਰਗ, 31 ਸਾਲਾ ਪੁਰਸ਼ ਤੇ 32 ਸਲਾ ਪਰਸ਼ ਤੇ 29 ਸਾਲਾ ਪੁਰਸ਼ ਪਾਜੀਟਿਵ ਆਏ ਹਨ। ਇਹ ਸਾਰੇ ਪਾਜੀਟਿਵ ਮਾਮਲੇ ਦੋ ਦਿਨ ਪਹਿਲਾਂ ਪਾਜੀਟਿਵ ਆਏ ਇਸਲਾਮਗੰਜ ਦੇ ਪਾਜੀਟਿਵ ਮਰੀਜ਼ ਦੀ ਕਾਂਟੈਕਟ ਟ੍ਰੇਸਿੰਗ ਵਿਚ ਸਾਹਮਣੇ ਆਏ ਹਨ। ਛਾਉਣੀ ਮੁਹੱਲੇ ਤੋਂ 3 ਸਾਲ ਦੀ ਬੱਚੀ, 35 ਸਾਲਾ ਔਰਤ ਤੇ 62 ਸਾਲ ਦੀ ਬਜ਼ੁਰਗ ਸ਼ਾਮਲ ਹੈ। ਇਸ ਤੋਂ ਇਲਾਵਾ ਇੰਫਲੂਏਂਜ ਲਾਈਕ ਇਲਨੈੱਸ ਨਾਲ 62 ਸਾਲਾ ਪੁਰਸ਼ ਵੀ ਕੋਰੋਨਾ ਦੀ ਲਪੇਟ ਵਿਚ ਆਇਆ ਹੈ।
ਡੀ. ਐੱਮ. ਸੀ. ਹਸਪਤਾਲ ਵਿਚ ਇਲਾਜ ਦੌਰਾਨ ਆਪਣੀ ਜਾਨ ਗੁਆਉਣ ਵਾਲੀ ਕੋਰੋਨਾ ਪੀੜਤ ਜਲੰਧਰ ਦੀ ਔਰਤ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਹੀ ਸ਼ੇਰਪੁਰ ਕੋਲ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। 57 ਸਾਲ ਔਰਤ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ ਤੇ ਇਸੇ ਕਾਰਨ ਉਕਤ ਔਰਤ ਨੂੰ ਡੀ. ਐੱਮ. ਸੀ. ਹਸਪਤਾਲ ਵਿਚ ਬੀਤੀ 6 ਜੂਨ ਨੂੰ ਭਰਤੀ ਕਰਵਾਇਆ ਗਿਆ ਸੀ।