ਸਾਡੇ ਸਰੀਰ ਤੋਂ ਟੌਕਸਿਨਸ ਬਾਹਰ ਕੱਢਣ ਦਾ ਕੰਮ ਕਿਡਨੀ ਕਰਦੀ ਹੈ। ਸਰੀਰ ਦਾ ਕੂੜਾ ਬਾਹਰ ਕੱਢਣ ਦੇ ਨਾਲ-ਨਾਲ ਇਹ ਸਰੀਰ ਦਾ ਬਾਡੀ ਫਲੂਡ ਬੈਲੇਂਸ ਵੀ ਬਣਾ ਕੇ ਰੱਖਦੀ ਹੈ। ਹਾਲਾਂਕਿ ਸਾਡੀ ਅੱਜ ਦੀ ਲਾਈਫ ਸਟਾਈਲਲ ਵਿਚ ਕਈ ਅਜਿਹੀਆਂ ਆਦਤਾਂ ਸ਼ਾਮਲ ਹਨ ਜੋ ਸਾਡੀ ਕਿਡਨੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਸ਼ੁਰੂਆਤ ਵਿਚ ਕਿਡਨੀ ਡੈਮੇਜ ਦੇ ਲੱਛਣ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬੀਮਾਰੀ ਹੌਲੀ-ਹੌਲੀ ਵਧਦੀ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਆਦਤਾਂ ਵਿਚ ਸੁਧਾਰ ਕਰੋ ਜੋ ਤੁਹਾਡੀ ਕਿਡਨੀ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ।
ਭਰਪੂਰ ਮਾਤਰਾ ਵਿਚ ਪਾਣੀ ਨਾ ਪੀਣਾ
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸਰੀਰ ਵਿਚ ਪਾਣੀ ਦਾ ਸਹੀ ਪੱਧਰ ਹੋਣਾ ਜ਼ਰੂਰੀ ਹੈ। ਘੱਟ ਪਾਣੀ ਪੀਣ ਨਾਲ ਟੌਕਸਿਨਸ ਸਰੀਰ ਵਿਚ ਜਮ੍ਹਾ ਹੋਣ ਲੱਗਦੇ ਹਨ ਜਿਸ ਨਾਲ ਕਿਡਨੀ ‘ਤੇ ਐਕਸਟ੍ਰਾ ਪ੍ਰੈਸ਼ਰ ਪੈਂਦਾ ਹੈ। ਲੰਬੇ ਸਮੇਂ ਤੱਕ ਇਹ ਆਦਤ ਕਿਡਨੀ ਫੇਲੀਅਰ ਦਾ ਕਾਰਨ ਵੀ ਬਣ ਸਕਦੀ ਹੈ।
ਜ਼ਿਆਦਾ ਨਮਕ ਖਾਣਾ
ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਤੇ ਇਹ ਕਿਡਨੀ ਦੀ ਬਲੱਡ ਵੈਸਲਸ ਨੂੰ ਪ੍ਰਭਾਵਿਤ ਕਰਦਾ ਹੈ। ਹੌਲੀ-ਹੌਲੀ ਇਹ ਕਿਡਨੀ ਦੀ ਫਿਲਟਰਿੰਗ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ।
ਜ਼ਿਆਦਾ ਪੇਨਕਿਲਰ ਲੈਣਾ
ਸਿਰਦਰਦ ਜਾਂ ਸਰੀਰ ਦਰਦ ਹੋਣ ‘ਤੇ ਵਾਰ-ਵਾਰ ਪੇਨਕਿਲਰ ਲੈਣਾ ਸਾਧਾਰਨ ਲੱਗਦਾ ਹੈ ਪਰ ਇਨ੍ਹਾਂ ਦਵਾਈਆਂ ਦਾ ਵਧ ਇਸਤੇਮਾਲ ਕਿਡਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਪੂਰੀ ਨੀਂਦ ਨਾ ਲੈਣਾ
ਰਾਤ ਵਿਚ ਠੀਕ ਤਰ੍ਹਾਂ ਨੀਂਦ ਨਾ ਲੈਣਾ ਸਰੀਰ ਵਿਚ ਸਟ੍ਰੈਸ ਹਾਰਮੋਨ ਵਧ ਜਾਂਦੇ ਹਨ ਜੋ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰਦੇ ਹਨ। ਇਹ ਕਿਡਨੀ ‘ਤੇ ਦਬਾਅ ਪਾਉਂਦੀ ਹੈ।
ਜ਼ਿਆਦਾ ਜੰਕ ਫੂਡ ਤੇ ਪ੍ਰੋਸੈਸਡ ਫੂਡ
ਮਾਰਕੀਟ ਦੇ ਪ੍ਰੋਸੈਸਡ ਸਨੈਕਸ, ਫਰਾਈਡ ਆਈਟਮ ਤੇ ਪੈਕੇਜਡ ਫੂਡ ਵਿਚ ਨਮਕ ਦੀ ਮਾਤਰਾ ਵਧ ਹੁੰਦੀ ਹੈ। ਇਨ੍ਹਾਂ ਦਾ ਲਗਾਤਾਰ ਸੇਵਨ ਕਿਡਨੀ ਦੀ ਕੰਮ ਕਰਨ ਦੀ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ।
ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਇਗਨੋਰ ਕਰਨਾ
ਡਾਇਬਟੀਜ਼ ਤੇ ਹਾਈ ਬਲੱਡ ਪ੍ਰੈਸ਼ਰ ਕਿਡਨੀ ਰੋਗ ਦੇ ਸਭ ਤੋਂ ਵੱਡੇ ਕਾਰਨ ਹਨ। ਇਨ੍ਹਾਂ ਨੂੰ ਕੰਟਰੋਲ ਨਾ ਕਰਨ ‘ਤੇ ਕਿਡਨੀ ‘ਤੇ ਹੌਲੀ-ਹੌਲੀ ਗੰਭੀਰ ਅਸਰ ਪੈਂਦਾ ਹੈ।
ਜ਼ਿਆਦਾ ਪ੍ਰੋਟੀਨ ਲੈਣਾ
ਪ੍ਰੋਟੀਨ ਹੈਲਦੀ ਹੈ ਪਰ ਲੋੜ ਤੋਂ ਵਧ ਪ੍ਰੋਟੀਨ ਲੈਣ ਨਾਲ ਕਿਡਨੀ ‘ਤੇ ਐਕਸਟ੍ਰਾ ਲੋਡ ਪੈਂਦਾ ਹੈ। ਇਹ ਆਦਤ ਲੰਬੇ ਸਮੇਂ ਤੋਂ ਕਿਡਨੀ ਨੂੰ ਕਮਜ਼ੋਰ ਕਰ ਦਿੰਦੀ ਹੈ।
ਸਮੋਕਿੰਗ ਤੇ ਅਲਕੋਹਲ
ਸਿਗਰਟ ਤੇ ਸ਼ਰਾਬ ਕਿਡਨੀ ਦੇ ਸੈਲਸ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਕਿਡਨੀ ਫੰਕਸ਼ਨ ਕਮਜ਼ੋਰ ਹੁੰਦਾ ਹੈ ਤੇ ਸਰੀਰ ਤੋਂ ਟੌਕਸਿਨਸ ਬਾਹਰ ਕੱਢਣ ਦੀ ਸਮਰੱਥਾ ਘੱਟ ਜਾਂਦੀ ਹੈ।
ਕਿਡਨੀ ਦੀ ਦੇਖਭਾਲ ਕਰਨਾ ਓਨਾ ਮੁਸ਼ਕਲ ਨਹੀਂ ਹੈ ਜਿੰਨਾ ਅਸੀਂ ਸੋਚਦੇ ਹਾਂ। ਥੋੜ੍ਹੀ ਜਾਗਰੂਕਤਾ ਤੇ ਸਹੀ ਲਾਈਫਸਟਾਈਲ ਅਪਣਾ ਕੇ ਅਸੀਂ ਇਸ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖ ਸਕਦੇ ਹਾਂ। ਭਰਪੂਰ ਮਾਤਰਾ ਵਿਚ ਪਾਣੀ ਪੀਓ, ਹੈਲਦੀ ਡਾਇਟ ਲਓ, ਨੀਂਦ ਪੂਰੀ ਕਰੋ ਤੇ ਦਵਾਈਆਂ ਜਾਂ ਨਸ਼ੇ ਤੋਂ ਬਚੋ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









