ਬਠਿੰਡਾ ਦੇ ਪਿੰਡ ਚਾਉਕੇ ਦਾ ਇਕ ਨੌਜਵਾਨ ਇਕ ਹਫਤੇ ਤੋਂ ਲਾਪਤਾ ਸੀ। ਅੱਜ ਨੌਜਵਾਨ ਦੀ ਮ੍ਰਿਤਕ ਦੇਹ ਗੁਆਂਢੀ ਦੇ ਘਰ ਤੋਂ ਦਬੀ ਹੋਈ ਮਿਲੀ। ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤੀ ਹੈ। ਲਾਪਤਾ ਨੌਜਵਾਨ ਦੀ ਪਛਾਣ ਚਾਉਕੇ ਵਾਸੀ ਅਰਸ਼ਦੀਪ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
ਥਾਣਾ ਇੰਚਾਰਜ ਚਾਉਕੇ ਤੇ ਡੀਐੱਸਪੀ ਰਾਮਪੁਰਾ ਫੂਲ ਨੇ ਦੱਸਿਆ ਕਿ ਅਰਸ਼ੀਪ ਦੇ ਗੁਆਂਢ ਵਿਚ ਰਹਿਣ ਵਾਲੇ ਘਰ ਦੇ ਮਾਲੇਕ ਨੇ ਦੱਸਿਆ ਕਿ ਘਰ ਤੋਂ ਲਗਾਤਾਰ ਬਦਬੂ ਆ ਰਹੀ ਸੀ ਜਿਸ ਦੀ ਜਾਂਚ ਕਰਨ ਲਈ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਸਾਹਮਣੇ ਲਾਪਤਾ ਨੌਜਵਾਨ ਅਰਸ਼ਦੀਪ ਮਿੱਟੀ ਵਿਚ ਦੱਬਿਆ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਨਿਰਮਲ ਰਿਸ਼ੀ ਤੇ ਪ੍ਰਾਣ ਸੱਭਰਵਾਲ ਨੂੰ ਮਿਲੇਗਾ ਪਦਮਸ਼੍ਰੀ, ਕਲਾ ਦੇ ਖੇਤਰ ‘ਚ ਦਿੱਤੇ ਯੋਗਦਾਨ ਲਈ ਜਾਵੇਗਾ ਨਿਵਾਜਿਆ
ਪੁਲਿਸ ਨੇ ਇਸ ਮਾਮਲੇ ਵਿਚ 2 ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਨੇ ਕਿਹਾ ਕਿ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”







