ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਦਾ ਅੱਜ 27ਵਾਂ ਦਿਨ ਹੈ। ਜੰਗ ਵਿਚਾਲੇ ਭਾਰਤ ਲਈ ਚੰਗੀ ਖਬਰ ਆਈ ਹੈ। ਈਰਾਨ ਨੇ ਭਾਰਤ, ਚੀਨ, ਰੂਸ, ਇਰਾਕ ਤੇ ਪਾਕਿਸਤਾਨ ਸਣੇ ਮਿੱਤਰ ਦੇਸ਼ਾਂ ਨੂੰ ਹੋਰਮੁਜ਼ ਸਟ੍ਰੇਟ ਤੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ।
ਈਰਾਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਹੋਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਤੋਂ ਬੰਦ ਨਹੀਂ ਹੈ। ਇਹ ਰਸਤਾ ਸਿਰਫ ਉਨ੍ਹਾਂ ਦੇਸ਼ਾਂ ਲਈ ਬੰਦ ਹੈ ਜੋ ਈਰਾਨ ਦੇ ਖਿਲਾਫ ਹਨ। ਬਾਕੀ ਦੇਸ਼ਾਂ ਨੂੰ ਕੁਝ ਸ਼ਰਤਾਂ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਈਰਾਨ ਨੇ ਦਾਅਵਾ ਕੀਤਾ ਕਿ ਉਸ ਨੇ ਅਮਰੀਕੀ F/A-18 ਫਾਈਟਰ ਜੈੱਟ ਨੂੰ ਮਾਰ ਗਿਰਾਇਆ ਜੋ ਹਿੰਦ ਮਹਾਸਾਗਰ ਵਿਚ ਕ੍ਰੈਸ਼ ਹੋ ਗਿਆ। ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਪਰਸ ਮੁਤਾਬਕ ਇਹ ਕਾਰਵਾਈ ਦੇਸ਼ ਦੇ ਦੱਖਣੀ ਤੱਟੀ ਇਲਾਕੇ ਕੋਲ ਕੀਤੀ ਗਈ। ਹਾਲਾਂਕਿ ਅਮਰੀਕਾ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਈਰਾਨ ਨੇ ਕਿਸੇ ਵੀ ਅਮਰੀਕੀ ਫਾਈਟਰ ਜੈੱਟ ਨੂੰ ਨਹੀਂ ਡੇਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ 80 ਰੁਪਏ ‘ਚ FIR ਡਾਊਨਲੋਡ ਕਰਨ ਵਾਲਾ ਫੈਸਲਾ ਲਿਆ ਵਾਪਸ
ਦੱਸ ਦੇਈਏ ਕਿ ਭਾਰਤ ਆਪਣੀ ਜ਼ਰੂਰਤ ਦਾ ਲਗਭਗ 85 ਫੀਸਦੀ ਤੇਲ ਇੰਪੋਰਟ ਕਰਦਾ ਹੈ ਜਿਸ ਵਿਚ 55-60 ਫੀਸਦੀ ਖਾੜੀ ਦੇਸ਼ਾਂ ਤੋਂ ਆਉਂਦਾ ਹੈ। ਇਥੇ ਹੋਰਮੁਜ਼ ਇਕ ਅਹਿਮ ਚੈੱਕ ਪੁਆਇੰਟ ਹੈ। ਭਾਰਤ ਹਰ ਤਿਨ ਲਗਭਗ 50 ਲੱਖ ਬੈਰਲ ਤੇਲ ਦੀ ਵਰਤੋਂ ਕਰਦਾ ਹੈ। ਹੋਰਮੁਜ਼ ਸਟ੍ਰੇਟ ਖੁੱਲ੍ਹਾ ਰਹੇਗਾ ਤਾਂ ਇਹ ਸਪਲਾਈ ਬਿਨਾਂ ਰੁਕਾਵਟ ਆਉਂਦੀ ਰਹੇਗੀ। ਜੰਗ ਦੀ ਵਜ੍ਹਾ ਤੋਂ ਤੇਲ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋ ਗਈਆਂ। ਰਸਤਾ ਖੁੱਲ੍ਹਣ ਨਾਲ ਕੀਮਤਾਂ ਸਥਿਰ ਰਹਿਣਗੀਆਂ। ਤਣਾਅ ਦੇ ਸਮੇਂ ਜਹਾਜ਼ਾਂ ਦਾ ਇੰਸ਼ੋਰੈਂਸ 2-3 ਗੁਣਾ ਤੱਕ ਵਧ ਗਿਆ ਸੀ। ਹੁਣ ਰਸਤਾ ਸੁਰੱਖਿਅਤ ਹੋਣ ਨਾਲ ਟਰਾਂਸਪੋਰਟ ਲਾਗਤ ਘੱਟ ਹੋਵੇਗੀ। ਮਿਡਲ ਈਸਟ ਤੋਂ ਭਾਰਤ ਆਉਣ ਵਾਲੇ ਜਹਾਜ਼ ਹੁਣ ਲਗਭਗ 5 ਤੋਂ 10 ਦਿਨਾਂ ਵਿਚ ਪਹੁੰਚ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










