ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ ਕਿ 30-35 ਸਾਲਾਂ ਤੋਂ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਈ ਕਲਾਕਾਰ ਹੁਣ ਰੰਜਿਸ਼ ਕੱਢ ਰਹੇ ਹਨ। ਇੱਕ ਵੱਡੀ ਕੰਪਨੀ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਮੇਜ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਚਾਰ ਕਰਵਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੁਝ ਨੌਜਵਾਨ ਅਤੇ ਸੋਸ਼ਲ ਮੀਡੀਆ ਪੇਜ ਪੇਡ ਪ੍ਰਮੋਸ਼ਨ ਦੇ ਤਹਿਤ ਭੜਕਾਊ ਅਤੇ ਗਲਤ ਸਮੱਗਰੀ ਸਾਂਝੀ ਕਰ ਰਹੇ ਹਨ, ਜਿਸ ਨਾਲ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਸਾਖ ਨੂੰ, ਸਗੋਂ ਸਮਾਜ ‘ਤੇ ਵੀ ਮਾੜਾ ਅਸਰ ਪੈਂਦਾ ਹੈ।

ਅਦਾਕਾਰ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਮੇਰੇ ਬਾਰੇ ਲੋਕ ਗੱਲਾਂ ਨਹੀਂ ਉਲਟੀਆਂ ਕਰ ਰਹੇ ਨੇ, ਸੋਸ਼ਲ ਮੀਡੀਆ ਸੜਕ ਜਾਂ ਗਲੀ ਦਾ ਚਿੱਕੜ ਬਣ ਗਿਆ ਹੈ, ਜਿਥੇ ਅੱਜ ਦੇ ਜਵਾਕ ਕੁਝ ਵੀ ਕੁਮੈਂਟ ਕਰਦੇ ਹਨ। ਕਿਸੇ ਦੀ ਖਾਮੋਸ਼ੀ ਕਦੇ ਕਮਜ਼ੋਰੀ ਨਹੀਂ ਹੁੰਦੀ, ਸਾਨੂੰ ਕਦੋ ਕਿਸੇ ਦਾ ਅਕਸ ਖਰਾਬ ਨਹੀਂ ਕਰਨਾ ਚਾਹੀਦਾ।
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜਿਨ੍ਹਾਂ ਨੇ ਮੈਨੂੰ ਤੋੜਿਆ ਉਨ੍ਹਾਂ ਨਾਲ ਮੈਂ 30-35 ਸਾਲ ਕੰਮ ਕੀਤਾ। ਇਸ ਝੂਠੀ ਪੋਸਟ ਨਾਲ ਮੈਨੂੰ ਬਹੁਤ ਦੁੱਖ ਲੱਗਿਆ, ਗਿਰਝਾਂ ਨੂੰ ਸਿਰਫ਼ ਆਪਣਾ ਢਿੱਡ ਭਰਨ ਤੱਕ ਮਤਲਬ ਹੁੰਦਾ ਏ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਪੇਡ ਪ੍ਰਮੋਸ਼ਨ ਕਰ ਕੇ Memes ਤਿਆਰ ਕਰਵਾਏ ਨੇ। ਸਾਡੇ ਸਮਾਜ ਦਾ ਬੇੜਾਗਰਕ ਹੋ ਚੁੱਕਿਆ, ਕੁਝ ਕੁ Views ਦੇ ਲਈ ਲੋਕ ਇਹ ਸਭ ਕਰਨ ਲੱਗ ਗਏ ਨੇ।
ਉਨ੍ਹਾਂ ਕਿਹਾ ਕਿ ਅਸੀਂ ਸਾਈਬਰ ਕ੍ਰਾਈਮ ਨੂੰ ਮਾਮਲੇ ਸਬੰਧੀ ਰਿਪੋਰਟ ਕਰ ਦਿੱਤਾ ਹੈ, ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਆਪਣਾ ਕੰਮ ਕਰ ਰਹੀ ਹੈ,ਲੋੜ ਪੈਣ ‘ਤੇ ਅਸੀਂ ਕੋਰਟ ‘ਚ ਮੂਵ ਕਰਾਂਗੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਗੀਤ ‘Eyes On Me’ ਜਲਦ ਹੋਵੇਗਾ ਰਿਲੀਜ਼, ਪੋਸਟਰ ‘ਤੇ ਲਿਖੀ ਗਈ ਕਾਤਲਾਂ ਦੀ ਪਲਾਨਿੰਗ
ਅਦਾਕਾਰ ਨੇ ਕਿਹਾ ਕਿ ਮੇਰਾ ਤਾਂਕਰੀਅਰ ਹੋ ਗਿਆ ਬਹੁਤ ਕੰਮ ਕਰ ਲਿਆ, ਇਹ ਛੋਟੀਆਂ ਚੀਜਾਂ ਨਾਲ ਫਰਕ ਨਹੀਂ ਪੈਂਦਾ, ਉਸ ਕੁੜੀ ਦੀ ਮੈਨੂੰ ਜਿਆਦਾ ਚਿੰਤਾ ਏ ਜਿਸਦਾ ਨਾਂ ਜੋੜਿਆ ਗਿਆ ਸੀ। ਉਸ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਉਹ ਕੁੜੀ ਅੱਜ ਬੋਲਣ ਦੀ ਹਾਲਤ ‘ਚ ਨਹੀਂ ਹੈਗੀ।
ਉਨ੍ਹਾਂ ਕਿਹਾ ਕਿ ਅਖੀਰ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਮੇਰੇ ਬਾਰੇ ਚਿੰਤਤ ਹਨ, ਉਹ ਚਿੰਤਾ ਨਾ ਕਰਨ। ਮੇਰੀ ਫੈਮਲੀ ਤੇ ਮੇਰੇ ਚਾਹੁਣ ਵਾਲੇ ਮੇਰੇ ਨਾਲ ਖੜ੍ਹੇ ਨੇ, ਇਹ ਕੋਝੀਆਂ ਹਰਕਤਾਂ ਕਦੇ ਮੇਰਾ Pride ਨਹੀਂ ਖੋਹ ਸਕਦੀਆਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










